46 ਡਿਗਰੀ ਤਕ ਪਹੁੰਚੇਗਾ ਪਾਰਾ, ਗਰਮੀ ਦਿਖਾਏਗੀ ਅਸਲੀ ਰੰਗ, ਪੰਜਾਬ ’ਚ ਅਜਿਹਾ ਰਹੇਗਾ ਮੌਸਮ ਦਾ ਹਾਲ

Tuesday, May 14, 2024 - 05:58 AM (IST)

46 ਡਿਗਰੀ ਤਕ ਪਹੁੰਚੇਗਾ ਪਾਰਾ, ਗਰਮੀ ਦਿਖਾਏਗੀ ਅਸਲੀ ਰੰਗ, ਪੰਜਾਬ ’ਚ ਅਜਿਹਾ ਰਹੇਗਾ ਮੌਸਮ ਦਾ ਹਾਲ

ਪੰਜਾਬ ਡੈਸਕ– ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਲਈ ਅਲਰਟ ਜਾਰੀ ਕੀਤਾ ਹੈ। ਆਉਣ ਵਾਲੇ 4-5 ਦਿਨਾਂ ’ਚ ਇਨ੍ਹਾਂ ਇਲਾਕਿਆਂ ’ਚ ਅੱਤ ਦੀ ਗਰਮੀ ਤੇ ਹੀਟ ਵੇਵ ਹੋਵੇਗੀ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਹੈ ਕਿ ਅਗਲੇ 5 ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੌਰਾਨ ਚੰਡੀਗੜ੍ਹ, ਹਰਿਆਣਾ ਤੇ ਪੰਜਾਬ ’ਚ ਪਾਰਾ 4 ਡਿਗਰੀ ਤੱਕ ਚੜ੍ਹ ਜਾਵੇਗਾ ਤੇ ਅਜਿਹੀ ਸਥਿਤੀ ’ਚ ਦੱਖਣੀ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ’ਚ ਪਾਰਾ 46 ਡਿਗਰੀ ਤੱਕ ਜਾ ਸਕਦਾ ਹੈ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ 16 ਤੋਂ 18 ਮਈ ਦਰਮਿਆਨ ਗਰਮੀ ਦਾ ਕਹਿਰ ਦੇਖਣ ਨੂੰ ਮਿਲੇਗਾ। ਹਾਲਾਂਕਿ ਉੱਤਰੀ ਹਰਿਆਣਾ, ਚੰਡੀਗੜ੍ਹ ਤੇ ਪੰਜਾਬ ’ਚ ਪਾਰਾ 41 ਤੋਂ 44 ਡਿਗਰੀ ਦੇ ਵਿਚਕਾਰ ਰਹੇਗਾ।

ਇਹ ਖ਼ਬਰ ਵੀ ਪੜ੍ਹੋ : ਸੁਹਾਗਰਾਤ ਵਾਲੀ ਰਾਤ ਵਿਆਹ ਟੁੱਟਣ ਦਾ ਮਾਮਲਾ : BF ਨੇ 2 ਸਾਲਾਂ ਤਕ ਬਣਾਏ ਜਿਸਮਾਨੀ ਸਬੰਧ, ਦਿੱਤੀ ਸੀ ਇਹ ਧਮਕੀ

ਮੌਸਮ ਵਿਭਾਗ ਨੇ ਲੋਕਾਂ ਨੂੰ ਸਿੱਧੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਹੈ। ਖ਼ਾਸ ਕਰਕੇ ਦੁਪਹਿਰ ਦੇ ਸਮੇਂ। ਇਸ ਸਮੇਂ ਦੌਰਾਨ ਲੋਕਾਂ ਨੂੰ ਧੁੱਪ ਤੋਂ ਬਚਾਉਣ ਲਈ ਹਲਕੇ ਤੇ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ ਤੇ ਆਪਣੇ ਸਿਰ ਨੂੰ ਢੱਕਣਾ ਚਾਹੀਦਾ ਹੈ। ਨਾਲ ਹੀ ਲਗਾਤਾਰ ਪਾਣੀ ਪੀਂਦੇ ਰਹੋ।

ਕਿਵੇਂ ਰਹੇਗਾ ਹਿਮਾਚਲ ’ਚ ਮੌਸਮ?
ਦੂਜੇ ਪਾਸੇ ਮੌਸਮ ਕੇਂਦਰ ਸ਼ਿਮਲਾ ਅਨੁਸਾਰ 16 ਮਈ ਤੱਕ ਸੂਬੇ ’ਚ ਮੌਸਮ ਸਾਫ਼ ਰਹੇਗਾ ਪਰ 17 ਮਈ ਤੋਂ ਸੂਬੇ ਦੇ ਮੱਧ ਪਹਾੜੀ ਤੇ ਉੱਚੇ ਇਲਾਕਿਆਂ ’ਚ ਮੌਸਮ ਫਿਰ ਤੋਂ ਖ਼ਰਾਬ ਹੋਣ ਦੀ ਸੰਭਾਵਨਾ ਹੈ। 17 ਮਈ ਤੋਂ ਪੱਛਮੀ ਗੜਬੜੀ ਫਿਰ ਹਿਮਾਚਲ ਵੱਲ ਆਵੇਗੀ ਤੇ ਮੌਸਮ ਬਦਲ ਜਾਵੇਗਾ। ਹਾਲਾਂਕਿ ਹਿਮਾਚਲ ’ਚ ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਮੌਸਮ ਸੁਹਾਵਣਾ ਬਣਿਆ ਹੋਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News