ਕੜਾਕੇ ਦੀ ਠੰਡ ਵਿਚਾਲੇ ਪੰਜਾਬ ਦਾ ਇਹ ਜ਼ਿਲ੍ਹਾ ਬਣਾ ਰਿਹੈ ਲਗਾਤਾਰ ਰਿਕਾਰਡ, ਤਾਪਮਾਨ 0.4 ਡਿਗਰੀ ਤੱਕ ਪੁੱਜਾ

Thursday, Jan 18, 2024 - 02:09 PM (IST)

ਕੜਾਕੇ ਦੀ ਠੰਡ ਵਿਚਾਲੇ ਪੰਜਾਬ ਦਾ ਇਹ ਜ਼ਿਲ੍ਹਾ ਬਣਾ ਰਿਹੈ ਲਗਾਤਾਰ ਰਿਕਾਰਡ, ਤਾਪਮਾਨ 0.4 ਡਿਗਰੀ ਤੱਕ ਪੁੱਜਾ

ਨਵਾਂਸ਼ਹਿਰ (ਤ੍ਰਿਪਾਠੀ)-ਪੰਜਾਬ ’ਚ ਘੱਟੋ-ਘੱਟ ਤਾਪਮਾਨ ਦੇ ਮਾਮਲੇ ’ਚ ਨਵਾਂਸ਼ਹਿਰ ਲਗਾਤਾਰ ਰਿਕਾਰਡ ਬਣਾ ਰਿਹਾ ਹੈ। ਨਵਾਂਸ਼ਹਿਰ ’ਚ ਬੀਤੇ ਐਤਵਾਰ ਤੋਂ ਹੀ ਕੜਾਕੇ ਦੀ ਠੰਡ ਨੇ ਜ਼ੋਰ ਫੜ ਲਿਆ ਹੈ। ਬੁੱਧਵਾਰ ਜ਼ਿਲ੍ਹੇ ਦੇ ਬਲਾਚੌਰ ਅਤੇ ਬੱਲੋਵਾਲ ਸੋਖਡ਼ੀ ਦਾ ਤਾਪਮਾਨ 0 ਡਿਗਰੀ ਦਰਜ ਕੀਤਾ ਗਿਆ, ਜਦਕਿ ਨਵਾਂਸ਼ਹਿਰ ਦਾ ਹੇਠਲਾ ਤਾਪਮਾਨ 4 ਡਿਗਰੀ ਰਿਹਾ। ਜੇਕਰ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਐਤਵਾਰ ਨੂੰ ਹੇਠਲਾ ਤਾਪਮਾਨ 0 ਡਿਗਰੀ, ਸੋਮਵਾਰ ਨੂੰ 0.2 ਡਿਗਰੀ ਅਤੇ ਮੰਗਲਵਾਰ ਨੂੰ 0.4 ਡਿਗਰੀ ਰਿਹਾ, ਜਦੋਂਕਿ ਨਵਾਂਸ਼ਹਿਰ ’ਚ ਇਨ੍ਹੀਂ ਦਿਨੀਂ ਲਗਾਤਾਰ ਤਾਪਮਾਨ 4 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। ਸਵੇਰੇ ਅਤੇ ਦੇਰ ਸ਼ਾਮ ਤੱਕ ਧੁੰਦ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ :  ਜਲੰਧਰ: 19 ਸਾਲਾ ਮੁੰਡੇ ਦੇ ਕਤਲ ਮਾਮਲੇ 'ਚ 'ਲਵ ਐਂਗਲ' ਆਇਆ ਸਾਹਮਣੇ, CCTV ਫੁਟੇਜ 'ਚ 5 ਸ਼ੱਕੀ ਕੈਦ

ਸਵੇਰੇ ਧੁੰਦ ਕਾਰਨ ਵਿਜ਼ੀਬਿਲਟੀ 20 ਮੀਟਰ ਤੋਂ ਘੱਟ ਸੀ। ਧੁੰਦ ਦਾ ਕਹਿਰ ਨਾ ਸਿਰਫ਼ ਮੁੱਖ ਸਡ਼ਕਾਂ ਅਤੇ ਖੇਤਾਂ ’ਚ ਵੇਖਣ ਨੂੰ ਮਿਲ ਰਿਹਾ ਹੈ, ਸਗੋਂ ਆਬਾਦੀ ਵਾਲੇ ਇਲਾਕਿਆਂ ਵਿਚ ਵੀ ਧੁੰਦ ਦੀ ਸੰਘਣੀ ਚਾਦਰ ਨੇ ਮਾਹੌਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਬੁੱਧਵਾਰ ਵੀ ਪਿਛਲੇ ਦਿਨਾਂ ਵਾਂਗ ਦੁਪਹਿਰ ਵੇਲੇ ਸੂਰਜ ਦੇਵਤਾ ਦੇ ਦਰਸ਼ਨ ਹੋਏ ਪਰ 3-4 ਘੰਟੇ ਦੀ ਧੁੱਪ ਕਾਰਨ ਲੋਕਾਂ ਨੂੰ ਠੰਡ ਤੋਂ ਬਹੁਤੀ ਰਾਹਤ ਨਹੀਂ ਮਿਲ ਸਕੀ ਕਿਉਂਕਿ ਸ਼ਾਮ 5 ਵਜੇ ਸੂਰਜ ਡੁੱਬਣ ਨਾਲ ਤਾਪਮਾਨ ਡਿੱਗਣਾ ਸ਼ੁਰੂ ਹੋ ਜਾਂਦਾ ਹੈ। ਲੋਕਾਂ ਨੇ ਠੰਡ ਤੋਂ ਬਚਣ ਲਈ ਅੱਗ ਦਾ ਸਹਾਰਾ ਲਿਆ, ਜਿੱਥੇ ਸ਼ਹਿਰ ਦੇ ਬਾਜ਼ਾਰਾਂ ਅਤੇ ਸਡ਼ਕਾਂ ’ਤੇ ਛੋਟੀਆਂ-ਛੋਟੀਆਂ ਦੁਕਾਨਾਂ ਚਲਾਉਣ ਵਾਲੇ ਦੁਕਾਨਦਾਰ ਅੱਗ ਲਾ ਕੇ ਠੰਡ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਥੇ ਹੀ ਵੱਡੇ-ਵੱਡੇ ਸ਼ੋਅਰੂਮ ਅਤੇ ਦੁਕਾਨਾਂ ਵਾਲੇ ਵੀ ਠੰਡ ਤੋਂ ਬਚਾਅ ਲਈ ਹੀਟਰ ਅਤੇ ਬੋਆਇਲਰ ਆਦਿ ਦਾ ਸਹਾਰਾ ਲੈ ਰਹੇ ਸਨ।

ਪਿਛਲੇ ਡੇਢ ਮਹੀਨੇ ਤੋਂ ਮੀਂਹ ਨਾ ਪੈਣ ਕਾਰਨ ਵਾਤਾਵਰਣ ’ਚ ਧੂਡ਼ ਅਤੇ ਸਮੌਗ ਦੇ ਕਣਾਂ ਦੀ ਮਾਤਰਾ ਲਗਾਤਾਰ ਵੱਧ ਰਹੀ ਹੈ। ਬਾਅਦ ਦੁਪਹਿਰ ਨਵਾਂਸ਼ਹਿਰ ’ਚ ਏਅਰ ਕੁਆਲਿਟੀ ਇੰਡੈਕਸ ਦਾ ਪੱਧਰ 320 ਦੇ ਕਰੀਬ ਸੀ। ਡਾ. ਰਜੀਵ ਕੁਮਾਰ ਦਾ ਕਹਿਣਾ ਹੈ ਕਿ ਅਤਿ ਦੀ ਠੰਡ ’ਚ ਸੈਰ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਜਿੱਥੋਂ ਤੱਕ ਹੋ ਸਕੇ ਬਿਨਾਂ ਕੋਈ ਵਿਸ਼ੇਸ਼ ਕੰਮ ਕੀਤੇ ਘਰੋਂ ਬਾਹਰ ਨਿਕਲਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਠੰਡ ਤੋਂ ਬਚਣ ਲਈ ਗਰਮ ਕੱਪਡ਼ੇ ਪਾਉਣ ਦੀ ਵੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ :  ਵੋਲਵੋ 'ਚ ਸਫ਼ਰ ਕਰਨ ਵਾਲਿਆਂ ਲਈ ਅਹਿਮ ਖ਼ਬਰ, ਜਲਦ ਮਿਲੇਗੀ ਯਾਤਰੀਆਂ ਨੂੰ ਇਹ ਖ਼ਾਸ ਸਹੂਲਤ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News