ਸ਼ਹਿਰ ''ਚ ਇਸ ਮਹੀਨੇ ਸਭ ਤੋਂ ਜ਼ਿਆਦਾ ਪਾਰਾ 38 ਡਿਗਰੀ

Friday, Jul 12, 2024 - 12:42 PM (IST)

ਸ਼ਹਿਰ ''ਚ ਇਸ ਮਹੀਨੇ ਸਭ ਤੋਂ ਜ਼ਿਆਦਾ ਪਾਰਾ 38 ਡਿਗਰੀ

ਚੰਡੀਗੜ੍ਹ (ਪਾਲ) : ਸ਼ਹਿਰ ’ਚ ਵੀਰਵਾਰ ਨੂੰ ਇਸ ਮਹੀਨੇ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵੱਧ ਤੋਂ ਵੱਧ ਤਾਪਮਾਨ ਦਰਜ ਹੋਇਆ। ਪਾਰਾ ਆਮ ਨਾਲੋਂ 4 ਡਿਗਰੀ ਜ਼ਿਆਦਾ 38.1 ਡਿਗਰੀ ਰਿਹਾ। ਬੁੱਧਵਾਰ ਰਾਤ ਦੇ ਘੱਟ ਤੋਂ ਘੱਟ ਤਾਪਮਾਨ ’ਚ ਵੀ ਵਾਧਾ ਹੋਇਆ ਹੈ, ਜੋ 3 ਡਿਗਰੀ ਵੱਧ ਕੇ 29.8 ਡਿਗਰੀ ਦਰਜ ਹੋਇਆ।

ਚੰਡੀਗੜ੍ਹ ਮੌਸਮ ਕੇਂਦਰ ਦੇ ਡਾਇਰੈਕਟਰ ਏ. ਕੇ. ਸਿੰਘ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਲਈ ਯੈਲੋ ਅਲਰਟ ਦਿੱਤਾ ਗਿਆ ਹੈ। ਪੰਜਾਬ ਦੇ ਕੁੱਝ ਹਿੱਸਿਆਂ ’ਚ ਵੀ ਭਾਰੀ ਮੀਂਹ ਹੋ ਸਕਦਾ ਹੈ। ਚੰਡੀਗੜ੍ਹ ’ਚ ਧੂੜ ਭਰੀ ਹਨ੍ਹੇਰੀ ਨਾਲ ਮੀਂਹ ਦੀ ਸੰਭਾਵਨਾ ਹੈ ਪਰ ਇਸ ਨਾਲ ਤਾਪਮਾਨ ’ਤੇ ਜ਼ਿਆਦਾ ਫ਼ਰਕ ਨਹੀਂ ਪਵੇਗਾ। ਮਾਨਸੂਨ ਸੀਜ਼ਨ ’ਚ ਹੁੰਮਸ ਹਾਲੇ ਜਾਰੀ ਰਹੇਗੀ।
ਅਗਲੇ ਤਿੰਨ ਦਿਨ ਅਜਿਹਾ ਮੌਸਮ
ਸ਼ੁੱਕਰਵਾਰ ਨੂੰ ਯੈਲੋ ਅਲਰਟ : ਗਰਜ ਨਾਲ ਹਲਕਾ ਮੀਂਹ ਤੇ ਧੂੜ ਭਰੀ ਹਨ੍ਹੇਰੀ
ਸ਼ਨੀਵਾਰ-ਗਰਜ ਨਾਲ ਮੀਂਹ ਦੀ ਸੰਭਾਵਨਾ
ਐਤਵਾਰ-ਅੰਸ਼ਕ ਤੌਰ ’ਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ 


author

Babita

Content Editor

Related News