ਪੰਜਾਬ ਦੇ ਕੈਂਸਰ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ, ਇਸ ਮਹੀਨੇ ਤੋਂ ਸ਼ੁਰੂ ਹੋਣਗੀਆਂ ਵੱਡੀਆਂ ਸਹੂਲਤਾਂ
Thursday, Mar 20, 2025 - 03:04 PM (IST)

ਅੰਮ੍ਰਿਤਸਰ(ਦਲਜੀਤ)-ਕੈਂਸਰ ਦੇ ਮਰੀਜ਼ਾਂ ਲਈ ਰਾਹਤ ਭਰੀ ਖ਼ਬਰ ਹੈ। ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ 1 ਕਰੋੜ 14 ਲੱਖ 68 ਹਜ਼ਾਰ ਦੀ ਲਾਗਤ ਨਾਲ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਬੈੱਡਾਂ ਦਾ ਸਟੇਟ ਕੈਂਸਰ ਇੰਸਟੀਚਿਊਟ ਤਿਆਰ ਹੋ ਗਿਆ ਹੈ। ਕੈਂਸਰ ਦੇ ਮਰੀਜ਼ਾਂ ਨੂੰ ਜਿੱਥੇ ਇਕ ਹੀ ਛੱਤ ਦੇ ਹੇਠਾਂ ਇੰਸਟੀਟਿਊਟ ਦੇ ਅੰਦਰ ਹਰੇਕ ਤਰ੍ਹਾਂ ਦੇ ਇਲਾਜ ਸਬੰਧੀ ਸੇਵਾਵਾਂ ਮਿਲਣਗੀਆਂ, ਉਥੇ ਹੀ ਉਹ ਤੇ ਇੰਸਟੀਟਿਊਟ ਪੂਰੀ ਤਰ੍ਹਾਂ ਨਾਲ ਅਪ੍ਰੈਲ ਮਹੀਨੇ ਮਰੀਜ਼ਾਂ ਨੂੰ ਸਮਰਪਿਤ ਹੋ ਜਾਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਸਾਂਝੇ ਯਤਨਾਂ ਸਦਕਾ ਅੰਮ੍ਰਿਤਸਰ ਵਿਚ ਸਟੇਟ ਕੈਂਸਰ ਇੰਸਟੀਟਿਊਟ ਦਾ ਨਿਰਮਾਣ ਹੋਇਆ ਹੈ। 150 ਬੈੱਡਾਂ ਦੇ ਇੰਸਟੀਟਿਊਟ ਵਿਚ ਆਈ. ਸੀ. ਯੂ. 6 ਆਪ੍ਰੇਸ਼ਨ ਥੀਏਟਰ, ਓ. ਪੀ. ਡੀ., ਟੈਸਟਿੰਗ ਆਦਿ ਦੀ ਸੁਵਿਧਾ ਮਰੀਜ਼ਾਂ ਨੂੰ ਮਿਲੇਗੀ। ਇਸ ਦੇ ਨਾਲ ਹੀ ਇੰਸਟੀਟਿਊਟ ਦੀ ਓ. ਪੀ. ਡੀ. ਵਿਚ ਆਰਥੋ ਸਰਜਰੀ ਮੈਡੀਸਨ ਕੈਂਸਰ ਦੇ ਇਲਾਜ ਕਰਨ ਵਾਲੇ ਮਾਹਿਰ ਡਾਕਟਰ, ਨਿਊਰੋ ਸਰਜਨ ਆਦਿ ਇਕ ਹੀ ਛੱਤ ਦੇ ਹੇਠਾਂ ਮਰੀਜ਼ਾਂ ਨੂੰ ਸੇਵਾਵਾਂ ਦੇਣਗੇ। ਇਸ ਦੇ ਨਾਲ ਹੀ ਕੈਂਸਰ ਦੀ ਵੱਖ-ਵੱਖ ਤਰ੍ਹਾਂ ਦੇ ਆਪ੍ਰੇਸ਼ਨਾਂ ਨੂੰ ਸਫਲ ਢੰਗ ਨਾਲ ਕਰਨ ਲਈ 6 ਆਪ੍ਰੇਸ਼ਨ ਥੀਏਟਰ ਵੀ ਬਣਾਏ ਗਏ ਹਨ। ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਮਸ਼ੀਨਰੀ ਵੀ ਇੰਸਟੀਟਿਊਟ ਵਿਚ ਇੰਸਟਾਲ ਕੀਤੀ ਗਈ ਹੈ। ਇੰਸਟੀਟਿਊਟ 24 ਘੰਟੇ ਮਰੀਜ਼ਾਂ ਨੂੰ ਸੇਵਾਵਾਂ ਦੇਣ ਲਈ ਸਮਰਪਿਤ ਰਹੇਗਾ।
ਇਹ ਵੀ ਪੜ੍ਹੋ- ਪੰਜਾਬ 'ਚ ਤੇਜ਼ ਰਫ਼ਤਾਰ ਦਾ ਕਹਿਰ, ਦਾਦੇ-ਪੋਤੇ ਦੀ ਤੜਫ-ਤੜਫ਼ ਕੇ ਮੌਤ
ਇੰਸਟੀਟਿਊਟ ਦੇ ਸਫਲ ਕਾਰਜਾਂ ਦੇ ਪਿੱਛੇ ਕੈਂਸਰ ਵਿਭਾਗ ਦੇ ਮੁਖੀ ਅਤੇ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਇਰੈਕਟਰ ਡਾ. ਰਾਜੀਵ ਦੇਵਗਨ ਦੀਆਂ ਬਿਹਤਰੀਨ ਸੇਵਾਵਾਂ ਹਨ। ਡਾ. ਦੇਵਗਨ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਨਾਲ ਤਾਲਮੇਲ ਕਾਇਮ ਕਰ ਕੇ ਇੰਸਟੀਟਿਊਟ ਦੇ ਵਿਕਾਸ ਕਾਰਜਾਂ ਨੂੰ ਨਿਰਧਾਰਿਤ ਸਮੇਂ ਤੱਕ ਪੂਰਾ ਕਰਨ ਲਈ ਕਾਫੀ ਅਹਿਮ ਭੂਮਿਕਾ ਨਿਭਾਈ ਹੈ।
ਡਾ. ਦੇਵਗਨ ਨੇ ਦੱਸਿਆ ਕਿ ਮਾਰਚ ਮਹੀਨੇ ਵਿਚ ਇਹ ਇੰਸਟੀਟਿਊਟ ਪੂਰੀ ਤਰ੍ਹਾਂ ਨਾਲ ਮਰੀਜ਼ਾਂ ਨੂੰ ਸਮਰਪਿਤ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇੰਸਟੀਟਿਊਟ ਵਿਚ ਬਿਹਤਰੀਨ ਢੰਗ ਨਾਲ ਨਵੀਂ ਟੈਕਨੋਲਜੀ ਅਨੁਸਾਰ ਮਰੀਜ਼ਾਂ ਦਾ ਇਲਾਜ ਵਧੀਆ ਢੰਗ ਨਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਆਯੁਸ਼ਮਾਨ ਸਰਬੱਤ ਸਿਹਤ ਬੀਮਾ ਯੋਜਨਾ ਦੇ ਤਹਿਤ ਵੀ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਇਸ ਤੋਂ ਨਾਲ ਮੁੱਖ ਮੰਤਰੀ ਕੈਂਸਰ ਰਾਹਤ ਯੋਜਨਾ ਤਹਿਤ ਵੀ ਮਰੀਜ਼ਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮਰੀਜ਼ਾਂ ਦਾ ਕੈਂਸਰ ਰਿਪੋਰਟ ਦੇ ਆਧਾਰ ’ਤੇ ਜਲਦ ਇਲਾਜ ਉਨ੍ਹਾਂ ਨੂੰ ਮਿਲੇਗਾ ਇਕ ਹੀ ਛੱਤ ਦੇ ਹੇਠਾਂ ਮਰੀਜ਼ਾਂ ਨੂੰ ਸਾਰੀਆਂ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਇਹ ਇੰਸਟੀਟਿਊਟ ਵਧੀਆ ਢੰਗ ਨਾਲ ਆਪਣਾ ਕੰਮ ਕਰੇਗਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡੀ ਵਾਰਦਾਤ, ਮਕਾਨ ਮਾਲਕ ਨੇ ਕਿਰਾਏਦਾਰ ਦਾ ਕਰ 'ਤਾ ਕਤਲ
ਜ਼ਿਕਰਯੋਗ ਹੈ ਕੀ ਪਹਿਲਾਂ ਸਰਕਾਰੀ ਮੈਡੀਕਲ ਕਾਲਜ ਵਿਚ ਕੈਂਸਰ ਦੇ ਮਰੀਜ਼ਾਂ ਨੂੰ ਆਪਣਾ ਇਲਾਜ ਅਤੇ ਟੈਸਟ ਆਦਿ ਕਰਵਾਉਣ ਲਈ ਵੱਖ-ਵੱਖ ਯੂਨਿਟਾਂ ਵਿਚ ਜਾਣਾ ਪੈਂਦਾ ਸੀ। ਇਸ ਤੋਂ ਇਲਾਵਾ ਕਈ ਮਹੱਤਵਪੂਰਨ ਸੇਵਾਵਾਂ ਵੀ ਮਰੀਜ਼ਾਂ ਨੂੰ ਨਹੀਂ ਮਿਲਦੀਆਂ ਸਨ ਪਰ ਹੁਣ ਸਰਕਾਰੀ ਹਸਪਤਾਲ ਵਿਚ ਬਣੇ ਸਟੇਟ ਕੈਂਸਰ ਇੰਸਟੀਟਿਊਟ ਵਿੱਚ ਮਰੀਜ਼ਾਂ ਨੂੰ ਇਕ ਹੀ ਛੱਤ ਦੇ ਹੇਠਾਂ ਬਿਨਾਂ ਖੱਜਲ-ਖੁਆਰੀ ਤੋਂ ਮਰੀਜ਼ਾਂ ਨੂੰ ਵਧੀਆ ਮਿਲਣਗੀਆਂ।
ਪੰਜਾਬ ਵਿਚ ਤੇਜ਼ੀ ਨਾਲ ਫੈਲ ਰਿਹੈ ਕੈਂਸਰ
ਪੰਜਾਬ ਵਿਚ ਹੁਣ ਤੇਜ਼ੀ ਨਾਲ ਕੈਂਸਰ ਦੀ ਬੀਮਾਰੀ ਫੈਲਣ ਲੱਗ ਗਈ ਹੈ। ਹਰ ਸਾਲ ਤਕਰੀਬਨ 3 ਹਜ਼ਾਰ ਦੇ ਕਰੀਬ ਨਵੇਂ ਕੈਂਸਰ ਦੇ ਮਰੀਜ਼ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚੋਂ ਇਲਾਜ ਨਾ ਲੈਣ ਕਾਰਨ ਕਰੀਬ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ। ਕੈਂਸਰ ਇਕ ਅਜਿਹੀ ਬੀਮਾਰੀ ਹੈ, ਜਿਸ ਦਾ ਸਮੇਂ ’ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਜਾਨਲੇਵਾ ਸਾਬਿਤ ਹੁੰਦੀ ਹੈ। ਕੇਂਦਰ ਸਰਕਾਰ ਵੱਲੋਂ 60 ਅਤੇ ਪੰਜਾਬ ਸਰਕਾਰ ਵੱਲੋਂ 40 ਫੀਸਦੀ ਯੋਗਦਾਨ ਦੇ ਨਾਲ ਸਰਕਾਰੀ ਮੈਡੀਕਲ ਕਾਲਜ ਵਿਚ ਸਟੇਟ ਕੈਂਸਰ ਇੰਸਟੀਚਿਊਟ ਦਾ ਨਿਰਮਾਣ ਕੀਤਾ ਗਿਆ ਹੈ। ਆਪਣੇ ਆਪ ਵਿਚ ਇਹ ਇੰਸਟੀਟਿਊਟ ਹਰ ਇਕ ਸਹੂਲਤ ਨਾਲ ਲੈਸ ਹੈ ਅਤੇ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਨਾਲ ਸਮਰੱਥ ਹੈ। ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਮਰੀਜ਼ਾਂ ਨੂੰ ਵਧੀਆ ਢੰਗ ਨਾਲ ਸੇਵਾਵਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ- ਰਿਸ਼ਤੇ ਹੋਏ ਤਾਰ-ਤਾਰ, ਜੀਜੇ ਨੇ ਸਾਲੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ
ਭਾਰਤ ਭਰ ’ਚ ਅੰਮ੍ਰਿਤਸਰ ਸਮੇਤ 8 ਸਟੇਟ ਕੈਂਸਰ ਇੰਸਟੀਟਿਊਟ ਦਾ ਕੰਮ ਹੋਇਆ ਮੁਕੰਮਲ
ਭਾਰਤ ਸਰਕਾਰ ਵੱਲੋਂ ਪੂਰੇ ਦੇਸ਼ ਵਿਚ 16 ਸਟੇਟ ਕੈਂਸਰ ਇੰਸਟੀਚਿਊਟ ਬਣਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਅੰਮ੍ਰਿਤਸਰ ਸਮੇਤ 8 ਹੋਰਨਾਂ ਸੂਬਿਆਂ ਵਿਚ ਸਟੇਟ ਕੈਂਸਰ ਇੰਸਟੀਚਿਊਟ ਦਾ ਕੰਮ ਮੁਕੰਮਲ ਹੋਇਆ ਹੈ। ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਨਿਰਧਾਰਿਤ ਸਮੇਂ ’ਤੇ ਤਿਆਰ ਹੋਏ ਇੰਸਟੀਟਿਊਟ ਲਈ ਕੈਂਸਰ ਵਿਭਾਗ ਦੇ ਮੁਖੀ ਡਾ. ਰਾਜੀਵ ਦੇਵਗਨ ਦੀ ਇਸ ਸਬੰਧੀ ਤਾਰੀਫ ਕਰਦਿਆਂ ਹੋਇਆ ਪਿੱਠ ਵੀ ਥਪਥਪਾਈ ਹੈ। ਡਾ. ਦੇਵਗਨ ਵੱਲੋਂ ਖੁਦ ਇਹ ਇੰਸਟੀਟਿਊਟ ਦਾ ਨਿਰਮਾਣ ਕਾਰਜ ਦੀ ਮੋਨੀਟਰਿੰਗ ਕਰਦਿਆਂ ਹੋਇਆਂ ਦਿਨ-ਰਾਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਕੰਮ ਕਰਵਾਇਆ ਹੈ ।
ਸਟੇਟ ਕੈਂਸਰ ਇੰਸਟੀਟਿਊਟ ਵਿਚ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਮਰੀਜ਼ ਵੀ ਲੈ ਸਕਣਗੇ ਇਲਾਜ ਦਾ ਲਾਭ
ਸਟੇਟ ਕੈਂਸਰ ਇੰਸਟੀਟਿਊਟ ਵਿਚ ਪੰਜਾਬ ਤੋਂ ਬਾਹਰੀ ਸੂਬਿਆਂ ਦੇ ਮਰੀਜ਼ ਵੀ ਕੈਂਸਰ ਦਾ ਇਲਾਜ ਕਰਵਾ ਸਕਣਗੇ। ਪਹਿਲਾਂ ਵੀ ਸਰਕਾਰੀ ਮੈਡੀਕਲ ਕਾਲਜ ਦੇ ਕੈਂਸਰ ਵਿਭਾਗ ਵਿਚ ਅੰਮ੍ਰਿਤਸਰ ਪੰਜਾਬ ਤੋਂ ਇਲਾਵਾ ਹਿਮਾਚਲ ਜੰਮੂ ਕਸ਼ਮੀਰ ਆਦਿ ਦੇ ਮਰੀਜ਼ ਵੀ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਹੁਣ ਇਹ ਇੰਸਟੀਟਿਊਟ ਹਰ ਇਕ ਤਰ੍ਹਾਂ ਦੀ ਸੁਵਿਧਾ ਨਾਲ ਲੈਸ ਹੈ। ਇਸ ਵਿਚ ਹੁਣ ਹੋਰ ਵਧੀਆ ਢੰਗ ਦੇ ਨਾਲ ਇਲਾਜ ਲੈਣ ਲਈ ਮਰੀਜ਼ ਇੱਥੇ ਪਹੁੰਚਣਗੇ। ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਇਸ ਲਈ ਇੰਸਟੀਟਿਊਟ ਵਿਚ ਮਰੀਜ਼ਾਂ ਲਈ ਇਨਕੁਆਰੀ ਰੂਮ ਤੋਂ ਇਲਾਵਾ ਹੋਰ ਬਲੋਕ ਬਣਾ ਕੇ ਮਰੀਜ਼ਾਂ ਦੀ ਸੁਵਿਧਾ ਦਿੱਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8