7 ਡਿਗਰੀ ਡਿੱਗਿਆ ਪਾਰਾ, ਅੱਜ ਮੀਂਹ ਦੀ ਸੰਭਾਵਨਾ

Friday, May 24, 2019 - 01:30 AM (IST)

7 ਡਿਗਰੀ ਡਿੱਗਿਆ ਪਾਰਾ, ਅੱਜ ਮੀਂਹ ਦੀ ਸੰਭਾਵਨਾ

ਚੰਡੀਗੜ੍ਹ, (ਪਾਲ)— ਇਕ ਦਿਨ ਪਹਿਲਾਂ ਜਿਥੇ ਮਈ ਦਾ ਸਭ ਤੋਂ ਗਰਮ ਦਿਨ ਰਿਹਾ, ਉਥੇ ਹੀ ਵੀਰਵਾਰ ਨੂੰ ਮੌਸਮ ਨੇ ਕਰਵਟ ਬਦਲੀ। ਸਵੇਰੇ ਤੋਂ ਮੀਂਹ ਪੈਣ ਵਰਗਾ ਮੌਸਮ ਬਣਿਆ ਰਿਹਾ। ਵਿਚ-ਵਿਚ ਬੂੰਦਾਬਾਂਦੀ ਹੋਈ ਪਰ ਬੱਦਲ ਬਿਨਾਂ ਵਰ੍ਹੇ ਹੀ ਪਰਤ ਗਏ। ਦਿਨ 'ਚ ਧੂੜ ਭਰੀਆਂ ਹਵਾਵਾਂ ਚੱਲਦੀਆਂ ਰਹੀਆਂ। ਬੁੱਧਵਾਰ ਰਾਤ ਦਾ ਵੱਧ ਤੋਂ ਵੱਧ ਤਾਪਮਾਨ 41.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵੀਰਵਾਰ ਨੂੰ ਪਾਰਾ 7 ਡਿਗਰੀ ਡਿੱਗਿਆ ਅਤੇ 34.2 ਡਿਗਰੀ 'ਤੇ ਆ ਗਿਆ। ਉਥੇ ਹੀ ਹੇਠਲਾ ਤਾਪਮਾਨ 25.6 ਡਿਗਰੀ ਸੈਲਸੀਅਸ ਰਿਹਾ।
ਚੰਡੀਗੜ੍ਹ ਮੌਸਮ ਕੇਂਦਰ ਦੇ ਮੁਤਾਬਕ ਜੰਮੂ-ਕਸ਼ਮੀਰ ਅਤੇ ਆਸਪਾਸ ਦੇ ਇਲਾਕਿਆਂ 'ਚ ਪੱਛਮੀ ਹਵਾਵਾਂ ਸਰਗਰਮ ਹੋ ਰਹੀਆਂ ਹਨ, ਜਿਸ ਕਾਰਨ ਮੌਸਮ ਬਦਲ ਰਿਹਾ ਹੈ। ਸ਼ੁੱਕਰਵਾਰ ਨੂੰ ਮੀਂਹ ਪੈਣ ਦੀ ਸੰਭਵਾਨਾ ਹੈ ਪਰ ਜੇਕਰ ਕੱਲ ਮੀਂਹ ਨਹੀਂ ਪੈਂਦਾ ਤਾਂ ਆਉਣ ਵਾਲੇ ਦਿਨਾਂ 'ਚ ਮੌਸਮ ਸਾਫ਼ ਰਹੇਗਾ। ਸ਼ਨੀਵਾਰ ਨੂੰ ਆਮ ਤੌਰ 'ਤੇ ਮੌਸਮ ਸਾਫ਼ ਰਹੇਗਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 37 ਅਤੇ ਹੇਠਲਾ ਤਾਪਮਾਨ 22 ਡਿਗਰੀ ਸੈਲਸੀਅਸ ਰਹਿ ਸਕਦਾ ਹੈ।


author

KamalJeet Singh

Content Editor

Related News