ਤੇਲੰਗਾਨਾ ਵਿਖੇ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਲਹਿਰਾਗਾਗਾ ਦਾ ਜਵਾਨ ਹੋਇਆ ਸ਼ਹੀਦ
Saturday, Jan 01, 2022 - 10:25 AM (IST)
ਲਹਿਰਾਗਾਗਾ (ਗਰਗ, ਜਿੰਦਲ, ਗੋਇਲ) : ਬੀਤੇ ਦਿਨੀਂ ਤੇਲੰਗਾਨਾ ਦੇ ਸੁਕਮਾ ਵਿਖੇ ਮਾਓਵਾਦੀਆਂ (ਅੱਤਵਾਦੀਆਂ) ਨਾਲ ਹੋਏ ਇਕ ਮੁਕਾਬਲੇ ’ਚ ਲਹਿਰਾਗਾਗਾ ਦਾ ਨੌਜਵਾਨ ਜੋ ਕੋਬਰਾ ਕਮਾਂਡੋ 208 ਵਿੱਚ ਕਮਾਂਡੋ ਸੀ, ਸ਼ਹੀਦ ਹੋ ਗਿਆ ਹੈ। ਇਸ ਖ਼ਬਰ ਦਾ ਪਤਾ ਚੱਲਦੇ ਸਾਰ ਲਹਿਰਾਗਾਗਾ ਅੰਦਰ ਸੋਗ ਦੀ ਲਹਿਰ ਫੈਲ ਗਈ। ਸ਼ਹੀਦ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : 1000 ਰੁਪਏ ਦੀ ਖ਼ਾਤਰ ਚਾਕੂ ਮਾਰ-ਮਾਰ ਕੀਤਾ ਵਿਅਕਤੀ ਦਾ ਕਤਲ
ਇਸ ਦੌਰਾਨ ਗੱਲਬਾਤ ਕਰਦਿਆਂ ਸ਼ਹੀਦ ਹੋਏ ਕਮਾਂਡੋ ਨੌਜਵਾਨ ਵਰਿੰਦਰ ਸਿੰਘ (25) ਦੇ ਪਿਤਾ ਸਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਦੇਸ਼ ਲਈ ਕੁਰਬਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ 2017 ਵਿੱਚ ਸੀ.ਆਰ.ਪੀ.ਐੱਫ. ਵਿਚ ਭਰਤੀ ਹੋਇਆ ਸੀ ਅਤੇ ਫਿਰ ਕਮਾਂਡੋ ਟ੍ਰੇਨਿੰਗ ਕਰਕੇ ਉੜੀਸਾ ਤੋਂ ਬਾਅਦ ਮੱਧ ਪ੍ਰਦੇਸ਼ ਚਲਾ ਗਿਆ। ਹੁਣ ਕੁਝ ਮਹੀਨੇ ਪਹਿਲਾਂ ਹੀ ਕੋਬਰਾ ਕਮਾਂਡੋ 208 ਵਿੱਚ ਗਿਆ ਸੀ ਅਤੇ ਤੇਲੰਗਾਨਾ ਦੇ ਸੁਕਮਾ ਵਿੱਚ ਅਤਿਵਾਦੀਆਂ ਨਾਲ ਲੜਦਾ ਦੇਸ਼ ਲਈ ਸ਼ਹੀਦ ਹੋ ਗਿਆ।
ਪੜ੍ਹੋ ਇਹ ਵੀ ਖ਼ਬਰ - ਪਿਆਰ 'ਚ ਅੰਨ੍ਹੇ ਪ੍ਰੇਮੀ ਨੇ ਸ੍ਰੀਨਗਰ ਤੋਂ ਸੱਦਿਆ ਸ਼ਾਰਪ ਸ਼ੂਟਰ, ਪ੍ਰੇਮਿਕਾ ਦੇ ਮੰਗੇਤਰ ਦੇ ਭੁਲੇਖੇ ਮਾਰਿਆ ਉਸਦਾ ਭਰਾ