'ਟੀਟੂ ਬਾਣੀਆ' ਨੇ ਨੱਚ-ਨੱਚ ਕੀਤਾ ਚੋਣ ਪ੍ਰਚਾਰ, ਪਾਈਆਂ ਬੋਲੀਆਂ (ਵੀਡੀਓ)

05/14/2019 3:17:30 PM

ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਆਜ਼ਾਦ ਉਮੀਦਵਾਰ ਟੀਟੂ ਬਾਣੀਆ ਵਲੋਂ ਨੱਚ-ਨੱਚ ਕੇ ਚੋਣ ਪ੍ਰਚਾਰ ਕੀਤਾ ਗਿਆ। ਟੀਟੂ ਬਾਣੀਆ ਨੇ ਸ਼ਹਿਰ ਦੇ ਸਭ ਤੋਂ ਵੱਡੇ ਪ੍ਰਦੂਸ਼ਣ ਦਾ ਸਰੋਤ ਮੰਨੇ ਜਾਣ ਵਾਲੇ ਬੁੱਢੇ ਨਾਲੇ ਕੰਢੇ ਮਹੰਤਾਂ ਰਾਹੀਂ ਜੰਮ ਕੇ ਪ੍ਰਦਰਸ਼ਨ ਕੀਤਾ ਅਤੇ ਸਰਕਾਰਾਂ ਖਿਲਾਫ ਭੜਾਸ ਕੱਢੀ। ਟੀਟੂ ਬਾਣੀਆ ਨੇ ਇਸ ਦੌਰਾਨ ਬੁੱਢੇ ਨਾਲੇ ਕੰਢੇ ਖੜ੍ਹੇ ਹੋ ਕੇ ਜੰਮ ਕੇ ਸਰਕਾਰ ਖਿਲਾਫ ਬੋਲੀਆਂ ਪਾਈਆਂ ਅਤੇ ਨੱਚ-ਨੱਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਨੇਤਾ ਲੋਕਾਂ ਦੀ ਲੁੱਟ-ਖਸੁੱਟ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਬੁੱਢਾ ਨਾਲਾ ਲੁਧਿਆਣਾ ਦੀ ਵੱਡੀ ਸਮੱਸਿਆ ਹੈ ਅਤੇ ਇਸ ਨੂੰ ਲੈ ਕੇ ਐੱਨ. ਜੀ. ਟੀ. ਦੀ ਟੀਮ ਵੀ ਕਈ ਵਾਰ ਦੌਰਾ ਕਰ ਚੁੱਕੀ ਹੈ। ਟੀਟੂ ਬਾਣੀਆ ਨੇ ਕਿਹਾ ਕਿ ਇੱਥੇ ਬੀਤੇ ਸਾਲਾਂ 'ਚ ਕਈ ਸਰਕਾਰਾਂ ਆਈਆਂ ਅਤੇ ਗਈਆਂ ਪਰ ਬੁੱਢੇ ਨਾਲੇ ਦੀ ਸਾਫ-ਸਫਾਈ ਦਾ ਕੰਮ ਕਿਸੇ ਵੀ ਨੇਤਾ ਜਾਂ ਸਰਕਾਰ ਨੇ ਮੁਕੰਮਲ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਬੁੱਢੇ ਨਾਲੇ ਕੰਢੇ ਰਹਿੰਦੇ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜ਼ਬੂਰ ਹਨ ਪਰ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। 


Babita

Content Editor

Related News