ਨਵੇਂ ਨਿਯੁਕਤ ਅਧਿਆਪਕਾਂ ਦੀ ਸਮਰੱਥਾ ਦੇ ਨਿਰਮਾਣ ਲਈ ਸਿਖਲਾਈ ਸ਼ੁਰੂ

Wednesday, Mar 24, 2021 - 03:46 PM (IST)

ਨਵੇਂ ਨਿਯੁਕਤ ਅਧਿਆਪਕਾਂ ਦੀ ਸਮਰੱਥਾ ਦੇ ਨਿਰਮਾਣ ਲਈ ਸਿਖਲਾਈ ਸ਼ੁਰੂ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਮਹਿਕਮੇ ਵਿੱਚ ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਅਧਿਆਪਕਾਂ ਦੀ ਸਮਰੱਥਾ ਦੇ ਨਿਰਮਾਣ ਲਈ ਅੱਜ ਤੋਂ ਸਿਖਲਾਈ ਆਰੰਭ ਹੋ ਗਈ ਹੈ। ਇਸ ਤੋਂ ਪਹਿਲਾਂ ਇਨ੍ਹਾਂ ਅਧਿਆਪਕਾਂ ਨੂੰ ਪਿਛਲੇ ਦਿਨੀ ਡੀ. ਐੱਮਜ਼/ਸਟੇਟ ਰਿਸੋਰਸ ਪਰਸਨ ਅਤੇ ਰਿਸੋਰਸ ਟੀਚਰਾਂ ਵੱਲੋਂ ਵੀ ਚਾਰ ਦਿਨ ਦੀ ਮੁੱਢਲੀ ਟ੍ਰੇਨਿਗ ਦਿੱਤੀ ਗਈ ਸੀ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਮਹਿਕਮੇ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨਵ-ਨਿਯੁਕਤ ਅਧਿਆਪਕਾਂ ਦੇ ਸਮਰੱਥਾ ਨਿਰਮਾਣ ਲਈ ਚਾਰ ਦਿਨਾਂ ਸਿਖਲਾਈ ਅੱਜ ਸਵੇਰੇ ਸ਼ੁਰੂ ਹੋਈ ਅਤੇ ਇਹ 27 ਮਾਰਚ, 2021 ਤੱਕ ਜਾਰੀ ਰਹੇਗੀ।

ਇਹ ਸਿਖਲਾਈ ਸਵਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਦਿੱਤੀ ਜਾ ਰਹੀ ਹੈ। ਸਿਖਲਾਈ ਦੇਣ ਦਾ ਪ੍ਰਬੰਧ ਵੱਖ-ਵੱਖ ਜ਼ਿਲ੍ਹਿਆਂ ਦੀਆਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ (ਡਾਇਟ) ਵਿੱਚ ਕੀਤਾ ਗਿਆ ਹੈ। ਬੁਲਾਰੇ ਅਨੁਸਾਰ ਸਿਖਲਾਈ ਦੇ ਦੌਰਾਨ ਕੋਵਿਡ-19 ਸਬੰਧੀ ਹਦਾਇਤੀ ਦੀ ਪਾਲਣਾ ਨੂੰ ਯਕੀਨੀ ਬਨਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।


author

Babita

Content Editor

Related News