CBSE ਸਕੂਲਾਂ ਦੇ ਗੁਰੂ ਜੀ ਦੀ ਵੀ ਲੱਗੇਗੀ ਆਨਲਾਈਨ ਕਲਾਸ, 1 ਘੰਟੇ ਦਾ ਹੋਵੇਗਾ ਸੈਸ਼ਨ

Saturday, May 09, 2020 - 06:17 PM (IST)

CBSE ਸਕੂਲਾਂ ਦੇ ਗੁਰੂ ਜੀ ਦੀ ਵੀ ਲੱਗੇਗੀ ਆਨਲਾਈਨ ਕਲਾਸ, 1 ਘੰਟੇ ਦਾ ਹੋਵੇਗਾ ਸੈਸ਼ਨ

ਲੁਧਿਆਣਾ (ਵਿੱਕੀ) : ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿਚ ਲਾਗੂ ਲਾਕਡਾਊਨ ਵਿਚ ਜਿੱਥੇ ਸਕੂਲੀ ਵਿਦਿਆਰਥੀ ਘਰਾਂ ਵਿਚ ਹੀ ਆਨਲਾਈਨ ਸਿੱਖਿਆ ਲੈ ਰਹੇ ਹਨ, ਨਾਲ ਹੀ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਵਾਲੇ ਅਧਿਆਪਕਾਂ ਨੂੰ ਵੀ ਸਿਖਲਾਈ ਦੇਣ ਲਈ ਸੀ. ਬੀ. ਐੱਸ. ਈ. ਨੇ ਨਵਾਂ ਯਤਨ ਕੀਤਾ ਹੈ। ਇਸ ਲੜੀ ਅਧੀਨ ਸੀ. ਬੀ. ਐੱਸ. ਈ. ਨੇ ਅਧਿਆਪਕਾਂ ਲਈ ਆਨਲਾਈਨ ਟੀਚਰ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਹੈ ਤਾਂ ਕਿ ਟੀਚਰਜ਼ ਆਨਲਾਈਨ ਮੋਡ ’ਚ ਵਿਦਿਆਰਥੀਆਂ ਨੂੰ ਹੋਰ ਚੰਗੇ ਢੰਗ ਨਾਲ ਪੜ੍ਹਾ ਸਕਣ। ਬੋਰਡ ਵੱਲੋਂ ਤਿਆਰ ਕੀਤਾ ਗਿਆ ਇਹ ਆਨਲਾਈਨ ਟ੍ਰੇਨਿੰਗ ਸੈਸ਼ਨ 1 ਘੰਟੇ ਦਾ ਹੋਵੇਗਾ, ਜਿਸ ਨੂੰ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਆਨਲਾਈਨ ਹੀ ਈ-ਸਰਟੀਫਿਕੇਟ ਦਿੱਤੇ ਜਾਣਗੇ। ਦੱਸ ਦੇਈਏ ਕਿ ਐੱਮ. ਐੱਚ. ਆਰ. ਡੀ. ਮੰਤਰੀ ਦੇ ਸੁਝਾਅ ‘ਤੇ ਅਧਿਆਪਕਾਂ ਨੂੰ ਪੰਡਿਤ ਮਦਨ ਮੋਹਨ ਮਾਲਵੀਆ ਰਾਸ਼ਟਰੀ ਮਿਸ਼ਨ ਆਨ ਟੀਚਰਸ ਟ੍ਰੇਨਿੰਗ ਤਹਿਤ ਵੀ ਈ-ਲਰਨਿੰਗ ਸੰਸਾਧਨ ਦੀ ਵਰਤੋਂ ਲਈ ਸਿਖਲਾਈ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ ► CBSE 12ਵੀਂ ਤੇ 10ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ 1 ਤੋਂ 15 ਜੁਲਾਈ ਤੱਕ ਹੋਣਗੀਆਂ 

ਵਿਦਿਆਰਥੀਆਂ ਦੀ ਹਾਜ਼ਰੀ, ਸਿਲੇਬਸ ਅਤੇ ਟੈਸਟ ਦੇ ਸਿੱਖਣਗੇ ਤਰੀਕੇ
ਜਾਣਕਾਰੀ ਮੁਤਾਬਕ ਅਧਿਆਪਕ ਦੇ 5 ਸੈਸ਼ਨਾਂ ਵਿਚ ਸ਼ਾਮਲ ਹੋਣ ਤੋਂ ਬਾਅਦ ਇਸ ਨੂੰ ਇਕ ਦਿਨ ਦੀ ਟ੍ਰੇਨਿੰਗ ਦੇ ਬਰਾਬਰ ਮੰਨਿਆ ਜਾਵੇਗਾ। ਖਾਸ ਗੱਲ ਤਾਂ ਇਹ ਹੈ ਕਿ ਇਸ ਸਿਖਲਾਈ ਸੈਸ਼ਨ ਰਾਹੀਂ ਟੀਚਰ ਆਨਲਾਈਨ ਪੜ੍ਹਾਉਣ ਤੋਂ ਇਲਾਵਾ ਵਿਦਿਆਰਥੀਆਂ ਦੀ ਹਾਜ਼ਰੀ, ਸਿਲੇਬਸ, ਆਨਲਾਈਨ ਟੈਸਟ ਅਤੇ ਵਿਦਿਆਰਥੀਆਂ ਨਾਲ ਸੰਪਰਕ ਰੱਖਣ ਦੇ ਤੌਰ ਤਰੀਕੇ ਵੀ ਸਿੱਖਣਗੇ। ਬੋਰਡ ਮੁਤਾਬਕ ਇਸ ਸਿਖਲਾਈ ਪ੍ਰੋਗਰਾਮ ਰਾਹੀਂ ਅਧਿਆਪਕਾਂ ਨੂੰ ਆਨਲਾਈਨ ਪੜ੍ਹਾਉਣ ਲਈ ਨਵੇਂ ਤਰੀਕੇ ਸਮਝਾਏ ਜਾਣਗੇ ਜੋ ਕਿ ਵਿਦਿਆਰਥੀਆਂ ਦੇ ਹਿੱਤ ਵਿਚ ਹੋਣਗੇ।

ਪਾਇਲਟ ਪ੍ਰਾਜੈਕਟ ਹੋ ਚੁੱਕਾ ਹੈ ਸਫਲ
ਇਸ ਤੋਂ ਪਹਿਲਾਂ ਵੀ ਸੀ. ਬੀ. ਐੱਸ. ਈ. ਨੇ ਅÎਧਿਆਪਕਾਂ ਲਈ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਆਨਲਾਈਨ ਟੀਚਰਜ਼ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ ਸੀ। ਇਸ ਵਿਚ ਬੋਰਡ ਦੇ ਸੈਂਟਰ ਆਫ ਐਕਸੀਲੈਂਸ ਨੇ 500 ਤੋਂ ਜ਼ਿਆਦਾ ਆਨਲਾਈਨ ਟ੍ਰੇਨਿੰਗ ਸੈਸ਼ਨ ਕੀਤੇ ਸਨ, ਜਿਸ ਵਿਚ 35 ਹਜ਼ਾਰ ਤੋਂ ਜ਼ਿਆਦਾ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੇ ਹਿੱਸਾ ਲਿਆ। ਹੁਣ ਸ਼ੁਰੂ ਹੋਣ ਵਾਲੇ ਟ੍ਰੇਨਿੰਗ ਪ੍ਰੋਗਰਾਮ ਦਾ ਸ਼ਡਿਊਲ ਬੋਰਡ ਨੇ ਜਾਰੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ ► ਨਹੀਂ ਹੋਣਗੀਆਂ PSEB 10ਵੀਂ ਦੀਆਂ ਪੈਂਡਿੰਗ ਪ੍ਰੀਖਿਆਵਾਂ 

ਮੌਜੂਦਾ ਦੌਰ ਵਿਚ ਅਧਿਆਪਕ ਵਰਗ ਘਰਾਂ ਤੋਂ ਹੀ ਬੱਚਿਆਂ ਨੂੰ ਆਨਲਾਈਨ ਸਿਖਲਾਈ ਦੇ ਕੇ ਆਪਣੀ ਜ਼ਿੰਮੇਦਾਰੀ ਨਿਭਾ ਰਿਹਾ ਹੈ। ਹੁਣ ਸੀ. ਬੀ. ਐੱਸ. ਈ. ਵੱਲੋਂ ਦਿੱਤੀਆਂ ਜਾਣ ਵਾਲੀਆਂ ਟ੍ਰੇਨਿੰਗਾਂ ਨਾਲ ਜਿੱਥੇ ਅਧਿਆਪਕ ਦੇ ਆਨਲਾਈਨ ਅਧਿਆਪਨ ਕੌਸ਼ਲ ਵਿਚ ਨਿਖਾਰ ਆਵੇਗਾ, ਉਥੇ ਵਿਦਿਆਰਥੀਆਂ ਨੂੰ ਵੀ ਇਸ ਸਿਖਲਾਈ ਦਾ ਦੋਹਰਾ ਫਾਇਦਾ ਹੋਵੇਗਾ। ਸੀ. ਬੀ. ਐੱਸ. ਈ. ਦੇ ਇਸ ਯਤਨ ਨਾਲ ਅਧਿਆਪਕਾਂ ਦੇ ਕੌਸ਼ਲ ਦਾ ਵਿਕਾਸ ਵੀ ਹੋਵੇਗਾ। -ਰਾਧਿਕਾ ਜੈਨ, ਡਾਇਰੈਕਟਰ, ਐੱਚ. ਵੀ. ਐੱਮ. ਕਾਨਵੈਂਟ ਸਕੂਲ


author

Anuradha

Content Editor

Related News