ਵੱਡੀ ਖ਼ਬਰ : ਪਟਿਆਲਾ 'ਚ ਪ੍ਰਦਰਸ਼ਨ ਦੌਰਾਨ ਅਧਿਆਪਕਾਂ ਨੇ ਨਹਿਰ 'ਚ ਮਾਰੀ ਛਾਲ (ਤਸਵੀਰਾਂ)
Thursday, Aug 26, 2021 - 04:47 PM (IST)
ਪਟਿਆਲਾ (ਪਰਮੀਤ) : ਧਰਨਿਆਂ ਦੇ ਸ਼ਹਿਰ ਵੱਜੋਂ ਜਾਣੇ ਜਾਂਦੇ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਸਾਹਮਣੇ 2364 ਈ. ਟੀ. ਟੀ. ਸਲੈਕਟਿਡ ਅਧਿਆਪਕਾਂ ਵੱਲੋਂ ਸੂਬਾ ਪੱਧਰੀ ਰੈਲੀ ਕੀਤੀ ਗਈ। ਸਰਕਾਰ ਦੀ ਅਣਦੇਖੀ ਅਤੇ ਟਾਲ-ਮਟੋਲ ਕਾਰਨ ਇਕੱਠ ਕਰਕੇ ਫੁਆਰਾ ਚੌਂਕ ਵਿਚ ਜ਼ੋਰਦਾਰ ਪ੍ਰਦਰਸ਼ਨ ਕਰਦਿਆਂ ਮਜਬੂਰ ਹੋਏ ਅਧਿਆਪਕਾਂ ਵੱਲੋਂ ਭਾਖੜਾ ਨਹਿਰ ਵੱਲ ਰੁੱਖ ਕਰ ਲਿਆ। ਇਸ ਦੌਰਾਨ ਸਰਕਾਰ ਦੇ ਲਾਅਰਿਆਂ ਤੋਂ ਅੱਕੇ 2 ਅਧਿਆਪਕਾਂ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ। ਇਨ੍ਹਾਂ ਵਿੱਚ ਸੰਦੀਪ ਸੰਗਰੂਰ ਅਤੇ ਅਨੂਪ ਸੰਗਰੂਰ ਸ਼ਾਮਲ ਸਨ। ਹਾਲਾਂਕਿ ਗੋਤਾਖ਼ੋਰਾਂ ਵੱਲੋਂ ਮੌਕੇ 'ਤੇ ਦੋਹਾਂ ਅਧਿਆਪਕਾਂ ਨੂੰ ਬਚਾਅ ਲਿਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਤਖ਼ਤਾ ਪਲਟ ਦੀਆਂ ਕੋਸ਼ਿਸ਼ਾਂ ਵਿਚਾਲੇ ਸੋਨੀਆ ਗਾਂਧੀ ਨੇ ਕੈਪਟਨ ਨੂੰ ਕੀਤਾ ਫੋਨ, ਕਹੀ ਵੱਡੀ ਗੱਲ
ਜ਼ਿਕਰਯੋਗ ਹੈ ਕਿ 06/03/2020 ਨੂੰ ਜਾਰੀ ਹੋਈਆਂ 2364 ਈ. ਟੀ. ਟੀ. ਪੋਸਟਾਂ ਲਈ ਦਸੰਬਰ, 2020 ਤੱਕ ਸਕਰੂਟਨੀ ਪ੍ਰਕਿਰਿਆ ਪੂਰੀ ਕਰਵਾ ਚੁੱਕੇ ਅਧਿਆਪਕਾਂ ਨੂੰ ਲਗਭਗ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵਲੋਂ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ। ਇਸ ਸਬੰਧੀ ਜੱਥੇਬੰਦੀ ਦੇ ਆਗੂ ਅਧਿਆਪਕਾਂ ਨੇ ਦੱਸਿਆ ਕਿ ਸਰਕਾਰ ਨਾਲ ਸਮੇਂ-ਸਮੇਂ 'ਤੇ ਮੀਟਿੰਗਾਂ ਹੋਈਆਂ ਪਰ ਕੋਈ ਹੱਲ ਨਹੀਂ ਨਿਕਲਿਆ ਅਤੇ ਸਿਰਫ ਲਾਅਰੇ ਹੀ ਲਗਾਏ ਜਾ ਰਹੇ ਹਨ। ਸਰਕਾਰ ਦੀ ਅਣਦੇਖੀ ਦੇ ਕਾਰਨ ਇਹ ਸਲੈਕਟਿਡ ਅਧਿਆਪਕ ਸੜਕਾਂ 'ਤੇ ਉਤਰਨ ਲਈ ਮਜਬੂਰ ਹਨ।
ਇਸ ਮੌਕੇ ਯੂਨੀਅਨ ਸਟੇਟ ਕਮੇਟੀ ਮੈਂਬਰ ਜਗਜੀਤ ਸਿੰਘ ਮੋਗਾ, ਕੁਲਦੀਪ ਚਹਿਲ ਗੁਲਾੜੀ, ਗੁਰਜੰਟ ਪਟਿਆਲਾ, ਸੁਖਜਿੰਦਰ ਰਈਆ, ਰਾਮ ਸਿੰਘ ਮੱਲਕੇ, ਜਰਮਨ ਹੁੰਦਲ, ਅਰਸ਼ਦੀਪ ਸਿੰਘ, ਬੂਟਾ ਸਿੰਘ ਮਾਨਸਾ, ਡੀ. ਟੀ. ਐਫ. ਦੇ ਸੂਬਾ ਆਗੂ ਵਿਕਰਮਦੇਵ ਸਿੰਘ, ਜਨਰਲ ਸਕੱਤਰ ਹਰਦੀਪ ਸਿੰਘ ਟੋਡਰਪੁਰ, ਗਗਨ ਖੁਡਾਲ, ਮਲੂਕ ਸਿੰਘ ਮਾਨਸਾ, ਚਰਨਜੀਤ ਕੌਰ, ਗੁਰਜੀਤ ਸਿੰਘ, ਲਖਵੀਰ ਗਿੱਲ, ਕਰਮਜੀਤ ਕੌਰ, ਮਨਦੀਪ ਕੌਰ, ਲਖਵਿੰਦਰ ਕੌਰ, ਸੁਖਚੈਨ ਸਿੰਘ, ਗੁਲਜਾਰ ਮਾਨਸਾ, ਵਿਸ਼ਾਲ ਪਟਿਆਲਾ, ਹਰਵਿੰਦਰ ਮਾਨਸਾ, ਸੰਦੀਪ ਮੌਰ , ਉਮੇਸ਼ ਮੌਰ, ਸੁਨੀਲ, ਰਾਕੇਸ਼ ਕੁਮਾਰ, ਗੁਲਜਾਰ ਮਾਨਸਾ, ਗੁਰਸੇਵ ਸਿੰਘ ਸੰਗਰੂਰ, ਅੰਜੂ ਸਹਿਗਲ ਹੁਸ਼ਿਆਰਪੁਰ, ਸੁੱਖਾ ਰਾਮ, ਸੁਖਵੰਤ ਸਿੰਘ ਹੋਲ਼, ਹੀਰਾ ਲਾਲ, ਅਮਨਦੀਪ ਕੰਬੋਜ ਸਮੇਤ ਪੰਜਾਬ ਭਰ ਦੇ ਅਧਿਆਪਕ ਮੌਜੂਦ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ