ਸਰਕਾਰੀ ਅਧਿਆਪਕ ਦਾ ਖ਼ੌਫ਼ਨਾਕ ਕਾਰਾ, ਪਤਨੀ ਨੂੰ ਦਿੱਤੀ ਭਿਆਨਕ ਮੌਤ, ਪੁੱਤ ਨੂੰ ਨਹਿਰ 'ਚ ਸੁੱਟਿਆ

Thursday, Sep 17, 2020 - 12:43 PM (IST)

ਸਰਕਾਰੀ ਅਧਿਆਪਕ ਦਾ ਖ਼ੌਫ਼ਨਾਕ ਕਾਰਾ, ਪਤਨੀ ਨੂੰ ਦਿੱਤੀ ਭਿਆਨਕ ਮੌਤ, ਪੁੱਤ ਨੂੰ ਨਹਿਰ 'ਚ ਸੁੱਟਿਆ

ਚੰਡੀਗੜ੍ਹ (ਸੁਸ਼ੀਲ) : ਸੈਕਟਰ-47 ਦੇ ਸਰਕਾਰੀ ਸਕੂਲ ਦਾ ਅਧਿਆਪਕ ਸੈਕਟਰ-23 ਸਥਿਤ ਮਕਾਨ 'ਚ ਸਕੂਲ ਅਧਿਆਪਕ ਪਤਨੀ ਦਾ ਕਤਲ ਕਰ ਕੇ 2 ਬੇਟਿਆਂ ਨੂੰ ਲੈ ਕੇ ਫਰਾਰ ਹੋ ਗਿਆ। ਮੁਲਜ਼ਮ ਨੇ 13 ਸਾਲਾ ਆਪਣੇ ਵੱਡੇ ਬੇਟੇ ਇਸ਼ਮੀਤ ਨੂੰ ਲੁਧਿਆਣਾ 'ਚ ਨਹਿਰ 'ਚ ਸੁੱਟ ਦਿੱਤਾ। ਲੋਕਾਂ ਨੇ ਬੱਚੇ ਨੂੰ ਬਚਾ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਲੁਧਿਆਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਬੱਚੇ ਤੋਂ ਘਰ ਦਾ ਪਤਾ ਪੁੱਛਿਆ। ਪੁਲਸ ਬੱਚੇ ਨੂੰ ਲੈ ਕੇ ਚੰਡੀਗੜ੍ਹ ਸੈਕਟਰ-23 ਸਥਿਤ ਮਕਾਨ 'ਚ ਪਹੁੰਚੀ ਅਤੇ ਸੈਕਟਰ-17 ਥਾਣਾ ਪੁਲਸ ਨੂੰ ਬੁਲਾਇਆ। ਪੁਲਸ ਜਦੋਂ ਬੰਦ ਮਕਾਨ ਨੂੰ ਖੋਲ੍ਹ ਕੇ ਪਹਿਲੀ ਮੰਜ਼ਿਲ ’ਤੇ ਗਈ ਤਾਂ ਸਕੂਲ ਅਧਿਆਪਕਾ 40 ਸਾਲਾ ਜੋਤੀ ਰਾਣੀ ਦੀ ਲਾਸ਼ ਬੈੱਡ ’ਤੇ ਪਈ ਹੋਈ ਸੀ ਅਤੇ ਆਸ-ਪਾਸ ਖੂਨ ਖਿੱਲਰਿਆ ਹੋਇਆ ਸੀ। ਸੈਕਟਰ-17 ਥਾਣਾ ਪੁਲਸ ਨੇ ਮੁਲਜ਼ਮ ਮਨਦੀਪ ਸਿੰਘ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ। ਪੁਲਸ ਨੇ ਬੁੱਧਵਾਰ ਨੂੰ ਮ੍ਰਿਤਕਾ ਜੋਤੀ ਦੀ ਲਾਸ਼ ਦਾ ਪੋਸਟਮਾਰਟਮ ਸੈਕਟਰ-16 ਜਨਰਲ ਹਸਪਤਾਲ 'ਚ ਕਰਵਾਇਆ। ਇਸ ਦੌਰਾਨ ਮ੍ਰਿਤਕਾ ਦੀ ਭੈਣ ਅਤੇ ਜੀਜਾ ਮੌਜੂਦ ਰਹੇ। ਡਾਕਟਰ ਨੇ ਪੁਲਸ ਨੂੰ ਦੱਸਿਆ ਕਿ ਜੋਤੀ ਦੇ ਸਿਰ 'ਚ ਸੱਟ ਲੱਗੀ ਹੋਈ ਸੀ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਨੌਜਵਾਨ ਦੇ ਸਰੀਰ ਅੰਦਰ ਵੜੇ ਕਰੇਨ ਦੇ ਬਲੇਡ, ਤਸਵੀਰਾਂ ਦੇਖ ਕੰਬ ਜਾਵੇਗੀ ਰੂਹ
ਬੇਟਿਆਂ ਨੂੰ ਕਿਹਾ, ਤੁਹਾਡੀ ਮਾਂ ਨੂੰ ਕੋਰੋਨਾ ਹੋ ਗਿਐ
ਸੈਕਟਰ-23 ਸਥਿਤ ਮਕਾਨ ਨੰਬਰ-25 'ਚ ਅਧਿਆਪਕ ਜੋਤੀ ਆਪਣੇ ਪਤੀ ਮਨਦੀਪ ਅਤੇ 2 ਬੇਟਿਆਂ ਨਾਲ ਰਹਿੰਦੀ ਸੀ। ਜੋਤੀ ਰਾਮ ਦਰਬਾਰ ਅਤੇ ਉਸ ਦਾ ਪਤੀ ਮਨਦੀਪ ਸੈਕਟਰ-47 ਦੇ ਸਰਕਾਰੀ ਸਕੂਲ 'ਚ ਅਧਿਆਪਕ ਹੈ। ਲੁਧਿਆਣਾ 'ਚ ਲਾਵਾਰਿਸ ਹਾਲਤ 'ਚ ਮਿਲੇ ਮ੍ਰਿਤਕਾ ਅਧਿਆਪਕਾ ਦੇ ਬੇਟੇ ਇਸ਼ਮੀਤ ਨੇ ਪੁਲਸ ਨੂੰ ਦੱਸਿਆ ਕਿ 13 ਸਤੰਬਰ ਨੂੰ ਉਸ ਦੇ ਪਾਪਾ ਨੇ ਦੱਸਿਆ ਕਿ ਮਾਂ ਨੂੰ ਕੋਰੋਨਾ ਹੋ ਗਿਆ ਹੈ। ਉਹ ਤਾਂ ਆਰਾਮ ਕਰ ਰਹੀ ਹੈ, ਇਸ ਲਈ ਉਸ ਨੂੰ ਪਰੇਸ਼ਾਨ ਨਹੀਂ ਕਰਨਾ। ਇਸ਼ਮੀਤ ਨੇ ਦੱਸਿਆ ਕਿ ਉਸ ਦਾ 15 ਸਤੰਬਰ ਨੂੰ ਜਨਮ ਦਿਨ ਸੀ। 14 ਸਤੰਬਰ ਨੂੰ ਪਾਪਾ ਦੋਹਾਂ ਨੂੰ ਜਨਮ ਦਿਨ ਮਨਾਉਣ ਦੀ ਗੱਲ ਕਹਿ ਕੇ ਜ਼ਿਲ੍ਹਾ ਲੁਧਿਆਣਾ ਦੇ ਗੁਰਦੁਆਰੇ 'ਚ ਮੱਥਾ ਟੇਕਣ ਲਈ ਲੈ ਗਿਆ ਸੀ। ਨਾਲ ਹੀ ਉਸ ਨੇ ਦੋਹਾਂ ਬੇਟਿਆਂ ਨੂੰ ਕਿਹਾ ਕਿ ਮਾਂ ਨੂੰ ਜਲਦੀ ਠੀਕ ਕਰਨ ਲਈ ਉਨ੍ਹਾਂ ਨੂੰ ਗੁਰਦਆਰੇ 'ਚ ਮੱਥਾ ਟੇਕਣ ਜਾਣਾ ਹੋਵੇਗਾ। ਮਨਦੀਪ ਦੋਹਾਂ ਬੇਟਿਆਂ ਨੂੰ ਲੈ ਕੇ ਪੰਜਾਬ ਰਵਾਨਾ ਹੋ ਗਿਆ। ਵਾਪਸ ਆ ਰਹੇ ਸਨ ਤਾਂ ਦੋਰਾਹਾ ਨਦੀ ਕੋਲ ਉਸ ਦੇ ਪਾਪਾ ਨੇ ਉਸ ਨੂੰ ਧੱਕਾ ਦੇ ਦਿੱਤੇ ਅਤੇ ਉਸ ਦੇ ਛੋਟੇ ਭਰਾ ਜਸ਼ਨਦੀਪ ਨੂੰ ਨਾਲ ਲੈ ਕੇ ਚਲਿਆ ਗਿਆ। ਲੋਕਾਂ ਨੇ ਉਸ ਨੂੰ ਨਹਿਰ ’ਚੋਂ ਸਹੀ-ਸਲਾਮਤ ਕੱਢ ਲਿਆ ਅਤੇ ਨੇੜੇ ਦੇ ਗੁਰਦੁਆਰੇ ਲੈ ਕੇ ਗਏ। ਲੋਕਾਂ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਲੁਧਿਆਣਾ ਪੁਲਸ ਨੇ ਬੱਚੇ ਤੋਂ ਪੁੱਛਗਿਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਾਪਾ ਨੇ ਉਸ ਨੂੰ ਨਹਿਰ 'ਚ ਸੁੱਟਿਆ ਸੀ। ਉਹ ਚੰਡੀਗੜ੍ਹ ਦੇ ਸੈਕਟਰ-23 ਦੇ ਮਕਾਨ ਨੰਬਰ-25 'ਚ ਰਹਿੰਦਾ ਹੈ।

ਇਹ ਵੀ ਪੜ੍ਹੋ : ਤੜਕੇ ਸਵੇਰੇ ਘਰ 'ਚ ਪਈਆਂ ਮੌਤ ਦੀਆਂ ਚੀਕਾਂ, ਬੂਟੇ ਹੇਠ ਲੁਕੇ ਸੱਪ ਨੇ ਡੰਗੀ ਵਿਆਹੁਤਾ
ਲਾਸ਼ ਦੀ ਹਾਲਤ ਸੀ ਬੇਹੱਦ ਖ਼ਰਾਬ
ਲੁਧਿਆਣਾ ਪੁਲਸ ਰਾਤ ਨੂੰ ਹੀ ਬੱਚੇ ਨੂੰ ਲੈ ਕੇ ਉਸ ਦੇ ਘਰ ਪਹੁੰਚੀ, ਜਿੱਥੇ ਤਾਲਾ ਲੱਗਾ ਹੋਇਆ ਸੀ। ਬੱਚੇ ਨੇ ਪੁਲਸ ਨੂੰ ਦੱਸਿਆ ਕਿ ਘਰ ਅੰਦਰ ਉਸ ਦੀ ਮਾਂ ਪਹਿਲੀ ਮੰਜ਼ਿਲ ਦੇ ਕਮਰੇ 'ਚ ਹੈ। ਉਨ੍ਹਾਂ ਨੂੰ ਕੋਰੋਨਾ ਹੋਇਆ ਹੈ। ਲੁਧਿਆਣਾ ਪੁਲਸ 'ਚ ਮਾਮਲੇ ਦੀ ਜਾਣਕਾਰੀ ਸੈਕਟਰ-17 ਥਾਣਾ ਪੁਲਸ ਨੂੰ ਦਿੱਤੀ। ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਮੌਕੇ ’ਤੇ ਪਹੁੰਚੇ ਅਤੇ ਘਰ ਦਾ ਤਾਲਾ ਤੋੜ ਕੇ ਅੰਦਰ ਪਹਿਲੀ ਮੰਜ਼ਿਲ ’ਤੇ ਗਏ ਤਾਂ ਹੈਰਾਨ ਹੋ ਗਏ। ਪਹਿਲੀ ਮੰਜ਼ਿਲ ਦੇ ਕਮਰੇ 'ਚ ਬੈੱਡ ’ਤੇ ਜੋਤੀ ਦੀ ਲਾਸ਼ ਪਈ ਹੋਈ ਸੀ। ਆਸ-ਪਾਸ ਖੂਨ ਖਿੱਲਰਿਆ ਹੋਇਆ ਸੀ। ਲਾਸ਼ ਦੀ ਹਾਲਤ ਬੇਹੱਦ ਖ਼ਰਾਬ ਸੀ। ਪੁਲਸ ਨੇ ਮੌਕੇ ’ਤੇ ਫਾਰੈਂਸਿਕ ਟੀਮ ਨੂੰ ਬੁਲਾ ਕੇ ਘਟਨਾ ਸਥਾਨ ਤੋਂ ਸਬੂਤ ਲਏ। ਪੁਲਸ ਨੇ ਜਦੋਂ ਮ੍ਰਿਤਕਾ ਦੇ ਪਤੀ ਮਨਦੀਪ ਦਾ ਮੋਬਾਇਲ ਮਿਲਾਇਆ ਤਾਂ ਉਹ ਬੰਦ ਆ ਰਿਹਾ ਸੀ।

ਇਹ ਵੀ ਪੜ੍ਹੋ : ਕਿਸਾਨ ਜੱਥੇਬੰਦੀਆਂ ਵਲੋਂ 25 ਨੂੰ ‘ਪੰਜਾਬ ਬੰਦ’ ਦਾ ਐਲਾਨ, ਆਵਾਜਾਈ 'ਤੇ ਮੁਕੰਮਲ ਰੋਕ
ਛੋਟੇ ਬੇਟੇ ਦਾ ਵੀ ਕਰ ਸਕਦੈ ਕਤਲ
ਪੁਲਸ ਨੇ ਦੱਸਿਆ ਕਿ ਮੁਲਜ਼ਮ ਮਨਦੀਪ ਨੇ ਦੋਹਾਂ ਬੱਚਿਆਂ ਨੂੰ ਆਪਣੀ ਮਾਂ ਨਾਲ ਇਕ ਹਫ਼ਤੇ ਤੋਂ ਨਹੀਂ ਮਿਲਣ ਦਿੱਤਾ। ਉਸ ਨੇ ਬੱਚਿਆਂ ਨੂੰ ਦੱਸਿਆ ਕਿ ਜੋਤੀ ਨੂੰ ਕੋਰੋਨਾ ਹੋਇਆ ਹੈ। ਇਸ ਦਾ ਮੌਕਾ ਚੁੱਕ ਕੇ ਮੁਲਜ਼ਮ ਨੇ ਜੋਤੀ ਦਾ ਕਤਲ ਕਰ ਦਿੱਤਾ। ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਆਪਣੇ ਨਾਲ ਲੈ ਕੇ ਗਏ ਛੋਟੇ ਬੇਟੇ ਦਾ ਵੀ ਕਤਲ ਕਰ ਸਕਦਾ ਹੈ। ਉਹ ਹਰ ਤਰ੍ਹਾਂ ਦਾ ਸਬੂਤ ਮਿਟਾਉਣਾ ਚਾਹੁੰਦਾ ਹੈ। ਫਿਲਹਾਲ ਮੁਲਜ਼ਮ ਨੂੰ ਫੜ੍ਹਨ ਲਈ ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਹਨ।

 


 


author

Babita

Content Editor

Related News