ਕਪੂਰਥਲਾ ਵਿਖੇ ਖ਼ੁਦਕੁਸ਼ੀ ਦੀ ਧਮਕੀ ਦੇ ਕੇ ਟਾਵਰ ''ਤੇ ਚੜ੍ਹਿਆ ਅਧਿਆਪਕ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Thursday, Sep 02, 2021 - 04:17 PM (IST)

ਕਪੂਰਥਲਾ ਵਿਖੇ ਖ਼ੁਦਕੁਸ਼ੀ ਦੀ ਧਮਕੀ ਦੇ ਕੇ ਟਾਵਰ ''ਤੇ ਚੜ੍ਹਿਆ ਅਧਿਆਪਕ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਕਪੂਰਥਲਾ ( ਵਿਪਨ ਮਹਾਜਨ)-ਪੁਲਸ ਪ੍ਰਸ਼ਾਸਨ ਵੱਲੋਂ ਢੁੱਕਵੀਂ ਕਾਰਵਾਈ ਨਾ ਕਰਨ ਤੋਂ ਨਾਰਾਜ਼ ਹੋ ਕੇ ਇਕ ਐਲੀਮੈਂਟਰੀ ਅਧਿਆਪਕ ਮੋਬਾਇਲ ਟਾਵਰ ‘ਤੇ ਚੜ੍ਹ ਗਿਆ ਅਤੇ ਖ਼ੁਦਕੁਸ਼ੀਆਂ ਕਰਨ ਦੀਆਂ ਧਮਕੀਆਂ ਦੇਣ ਲੱਗਾ। ਘਟਨਾ ਦੀ ਸੂਚਨਾ ਮਿਲਦੇ ਹੀ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ, ਐੱਸ. ਪੀ. ਵਿਸ਼ਾਲਜੀਤ ਸਿੰਘ, ਡੀ. ਐੱਸ. ਪੀ. ਸੁਰਿੰਦਰ ਸਿੰਘ, ਐੱਸ. ਐੱਚ. ਓ. ਸਿਟੀ ਗੌਰਵ ਧੀਰ, ਤਹਿਸੀਲਦਾਰ ਮਨਵੀਰ ਸਿੰਘ ਢਿੱਲੋਂ, ਨਾਇਬ ਤਹਿਸੀਲਦਾਰ ਰਾਜੀਵ ਖੋਸਲਾ, ਫਾਇਰ ਬ੍ਰਿਗੇਡ ਦੀ ਗੱਡੀ ਅਤੇ ਐਂਬੂਲੈਂਸ ਗੱਡੀ ਪਹੁੰਚੀ ਅਤੇ ਟਾਵਰ ‘ਤੇ ਚੜ੍ਹੇ ਅਧਿਆਪਕ ਨੂੰ ਥੱਲੇ ਉਤਾਰਣ ਦੀ ਕੋਸ਼ਿਸ਼ ਕਰਨ ਲੱਗੇ। ਕਰੀਬ ਢਾਈ ਘੰਟੇ ਦੀ ਸਖ਼ਤ ਮੁਸ਼ਕਤ ਤੋਂ ਬਾਅਦ ਪੁਲਸ ਨੇ ਉਸ ਨੂੰ ਥੱਲੇ ਉਤਾਰ ਲਿਆ। 

ਇਹ ਵੀ ਪੜ੍ਹੋ: ਜਲੰਧਰ ਤੋਂ ਚੰਡੀਗੜ੍ਹ ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, ਹੁਣ ਰਾਤ ਨੂੰ ਇਸ ਟਾਈਮ ਵੀ ਮਿਲੇਗੀ ਬੱਸ ਸਰਵਿਸ

PunjabKesari
ਗੌਰ ਹੋਵੇ ਕਿ ਸ਼ਹਿਰ ਦੇ ਐਲੀਮੈਂਟਰੀ ਅਧਿਆਪਕ ਨਿਸ਼ਾਂਤ ਕੁਮਾਰ ਉਸ ਸਮੇਂ ਰਣਧੀਰ ਕਾਲਜ ਦੇ ਸਾਹਮਣੇ ਸਥਿਤ ਮੋਬਾਇਲ ਟਾਵਰ ‘ਤੇ ਚੜ੍ਹ ਗਿਆ ਜਦੋਂ ਉਸ ਦੇ ਘਰ ਤੋਂ ਕਰੀਬ ਦੋ ਮਹੀਨੇ ਪਹਿਲਾਂ ਹੋਈ ਚੋਰੀ ਸਬੰਧੀ ਪੁਲਸ ਵੱਲੋਂ ਕੋਈ ਪੁਖ਼ਤਾ ਕਾਰਵਾਈ ਨਹੀ ਹੋਈ। ਉਸ ਨੇ ਸਾਫ਼ ਕਿਹਾ ਕਿ ਜਦੋਂ ਤੱਕ ਉਸ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾਵੇਗਾ ਉਹ ਥੱਲੇ ਨਹੀਂ ਉਤਰਣ ਵਾਲਾ। ਪੁਲਸ ਵੱਲੋਂ ਕਾਫ਼ੀ ਸਮਝਾਉਣ ਅਤੇ ਭਰੋਸਾ ਦਿਵਾਉਣ ਦੇ ਬਾਅਦ ਕਰੀਬ 2 ਘੰਟੇ ਦੇ ਬਾਅਦ ਉਹ ਥੱਲੇ ਆ ਗਿਆ। 

ਇਹ ਵੀ ਪੜ੍ਹੋ: ਗੜ੍ਹਸ਼ੰਕਰ 'ਚ ਖ਼ੌਫ਼ਨਾਕ ਵਾਰਦਾਤ, ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਦੱਸ ਦੇਈਏ ਕਿ ਇਹ ਕੋਈ ਪਹਿਲੀ ਵਾਰ ਨਹੀ ਹੈ। ਇਸ ਤੋਂ ਪਹਿਲਾਂ ਵੀ ਨਿਸ਼ਾਂਤ ਕੁਮਾਰ ਕਈ ਵਾਰ ਟਾਵਰ ‘ਤੇ ਚੜ੍ਹ ਚੁੱਕਾ ਹੈ। ਡੀ. ਐੱਸ. ਪੀ. ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਨਿਸ਼ਾਂਤ ਕੁਮਾਰ ਦੇ ਘਰ ਹੋਈ ਚੋਰੀ ਦੇ ਮਾਮਲੇ ‘ਚ ਪੁਲਸ ਬਾਰੀਕੀ ਜਾਂਚ ਕਰ ਰਹੀ ਹੈ। ਸ਼ੱਕੀ ਪਾਏ ਜਾਣ ਵਾਲੇ ਲੋਕਾਂ ਨੂੰ ਬੁਲਾ ਕੇ ਪੁਲਸ ਪੁੱਛਗਿੱਛ ਵੀ ਕਰ ਰਹੀ ਹੈ।

ਇਹ ਵੀ ਪੜ੍ਹੋ: ਗੜ੍ਹਦੀਵਾਲਾ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨੌਜਵਾਨ ਉਤਾਰਿਆ ਮੌਤ ਦੇ ਘਾਟ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

shivani attri

Content Editor

Related News