ਸਿੱਖਿਆ ਵਿਭਾਗ ਦੇ ਦਫ਼ਤਰ ਦੀ ਛੱਤ ''ਤੇ ਚੜ੍ਹੇ ਅਧਿਆਪਕਾਂ ਨੂੰ 85 ਦਿਨਾਂ ਬਾਅਦ ਹੇਠਾਂ ਉਤਾਰਿਆ

Wednesday, Sep 08, 2021 - 04:14 PM (IST)

ਮੋਹਾਲੀ (ਨਿਆਮੀਆਂ) : ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਖ਼ਿਲਾਫ਼ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਕੱਚਾ ਅਧਿਆਪਕ ਯੂਨੀਅਨ ਵੱਲੋਂ ਪਿਛਲੇ 85 ਦਿਨਾਂ ਤੋਂ ਜੋ ਬੇਰੁਜ਼ਗਾਰ ਅਧਿਆਪਕ ਸਿੱਖਿਆ ਵਿਭਾਗ ਦੀ ਛੱਤ 'ਤੇ ਚੜ੍ਹੇ ਹੋਏ ਸਨ, ਉਨ੍ਹਾਂ ਨੂੰ ਅੱਜ ਬਹੁਤ ਵੱਡਾ ਇਕੱਠ ਕਰਕੇ ਹੇਠਾਂ ਉਤਾਰ ਲਿਆ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ 8393 ਅਸਾਮੀਆਂ ਨੂੰ ਮਨਜ਼ੂਰ ਕਰਦੇ ਹੋਏ ਇਨ੍ਹਾਂ ਨੂੰ ਨੌਕਰੀ 'ਤੇ ਰੱਖਣ ਦੀ ਸਹਿਮਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਸਾਰੇ 'ਬੱਸ ਅੱਡੇ' 9 ਸਤੰਬਰ ਨੂੰ ਰਹਿਣਗੇ ਬੰਦ, ਜਾਣੋ ਕੀ ਹੈ ਕਾਰਨ

PunjabKesari
ਇੱਥੇ ਇਹ ਗੱਲ ਖ਼ਾਸ ਤੌਰ 'ਤੇ ਜ਼ਿਕਰਯੋਗ ਹੈ ਕਿ ਪਿਛਲੇ 85 ਦਿਨਾਂ ਤੋਂ ਇਹ ਅਧਿਆਪਕ ਸਿੱਖਿਆ ਬੋਰਡ ਦੀ ਛੱਤ 'ਤੇ ਚੜ੍ਹੇ ਹੋਏ ਸਨ। 6 ਅਧਿਆਪਕ ਛੱਤ 'ਤੇ ਚੜ੍ਹੇ ਸਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਬੀਮਾਰ ਹੋਣ ਕਰਕੇ ਪਹਿਲਾਂ ਹੀ ਹੇਠਾਂ ਉਤਾਰ ਲਿਆ ਗਿਆ ਸੀ ਅਤੇ ਰਾਜਾ ਔਲਖ, ਬਲਵੰਤ ਸਿੰਘ ਪਟਿਆਲਾ ਅਤੇ ਕੁਲਵਿੰਦਰ ਸਿੰਘ ਨਾੜੂ ਅਜੇ ਵੀ ਸਿੱਖਿਆ ਬੋਰਡ ਦੀ ਛੱਤ 'ਤੇ ਹੀ ਡਟੇ ਹੋਏ ਸਨ। ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਕੱਚੇ ਅਧਿਆਪਕ ਇੱਥੇ ਪਹੁੰਚੇ ਅਤੇ ਵੱਡਾ ਇਕੱਠ ਕਰਕੇ ਸਨਮਾਨ ਸਹਿਤ ਇਨ੍ਹਾਂ ਤਿੰਨਾਂ ਨੂੰ ਜਿੱਤ ਦੇ ਨਾਅਰੇ ਲਾਉਂਦੇ ਹੋਏ ਛੱਤ ਤੋਂ ਹੇਠਾਂ ਉਤਾਰਿਆ।

ਇਹ ਵੀ ਪੜ੍ਹੋ : ਪੈਟਰੋਲ ਪੰਪ ਕਰਿੰਦੇ ਦਾ ਕਮਾਲ! ਗੱਡੀ ਦੀ 37 ਲੀਟਰ ਵਾਲੀ ਟੈਂਕੀ ’ਚ ਪਾਇਆ 47 ਲੀਟਰ ਤੇਲ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੱਚਾ ਅਧਿਆਪਕਾਂ ਦੀ ਆਗੂ ਗਗਨਦੀਪ ਅਬੋਹਰ ਵੀਰਪਾਲ ਕੌਰ, ਅਮਰਜੀਤ ਮਾਨਸਾ ਅਤੇ ਧੀਰਜ ਕੁਮਾਰ ਮੁਕਤਸਰ ਨੇ ਦੱਸਿਆ ਕਿ ਉਨ੍ਹਾਂ ਦਾ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਲਾਇਆ ਜਾ ਰਿਹਾ ਧਰਨਾ ਅਜੇ ਜਾਰੀ ਰਹੇਗਾ।

ਇਹ ਵੀ ਪੜ੍ਹੋ : ਮੋਹਾਲੀ 'ਚ ਵੱਡੀ ਵਾਰਦਾਤ, ਚੰਡੀਗੜ੍ਹ ਪੁਲਸ ਦੇ ਸੇਵਾਮੁਕਤ ਸਬ ਇੰਸਪੈਕਟਰ ਨੇ ਬੇਰਹਿਮੀ ਨਾਲ ਕਤਲ ਕੀਤੀ ਪਤਨੀ

ਉਨ੍ਹਾਂ ਕਿਹਾ ਕਿ 13 ਹਜ਼ਾਰ ਦੇ ਕਰੀਬ ਕੱਚੇ ਅਧਿਆਪਕ ਹਨ, ਜਦੋਂ ਤੱਕ ਸਾਰਿਆਂ ਨੂੰ ਨਿਯੁਕਤੀ ਪੱਤਰ ਨਹੀਂ ਮਿਲ ਜਾਂਦੇ ਜਾਂ ਉਨ੍ਹਾਂ ਦੀ ਨੌਕਰੀ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕਰ ਦਿੱਤਾ ਜਾਂਦਾ, ਉਦੋਂ ਤੱਕ ਉਹ ਆਪਣਾ ਧਰਨਾ ਜਾਰੀ ਰੱਖਣਗੇ। ਉਨ੍ਹਾਂ ਦੱਸਿਆ ਕਿ ਲਗਭਗ 5 ਹਜ਼ਾਰ ਅਸਾਮੀਆਂ ਸਰਕਾਰ ਨੂੰ ਹੋਰ ਜਾਰੀ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਬਾਕੀ ਰਹਿੰਦੇ ਅਧਿਆਪਕਾਂ ਨੂੰ ਵੀ ਉਨ੍ਹਾਂ 'ਤੇ ਨਿਯੁਕਤ ਕੀਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News