ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀਆਂ 1300 ਅਸਾਮੀਆਂ ਖ਼ਾਲੀ

10/24/2021 11:33:00 AM

ਚੰਡੀਗੜ੍ਹ (ਆਸ਼ੀਸ਼) : ਸ਼ਹਿਰ ਦੇ ਸਰਕਾਰੀ ਸਕੂਲਾਂ ’ਚ ਜਿੱਥੇ ਪੜ੍ਹਾਈ ਸੁਚਾਰੂ ਰੂਪ ਨਾਲ ਚੱਲ ਪਈ ਹੈ, ਉੱਥੇ ਹੀ ਹੁਣ ਅਧਿਆਪਕਾਂ ਦੀ ਘਾਟ ਪਰੇਸ਼ਾਨ ਕਰਨ ਲੱਗ ਪਈ ਹੈ। ਚੰਡੀਗੜ੍ਹ ਸਿੱਖਿਆ ਵਿਭਾਗ ਲਈ ਸਭ ਤੋਂ ਵੱਡੀ ਪਰੇਸ਼ਾਨੀ ਅਧਿਆਪਕਾਂ ਦੀ ਕਮੀ ਹੈ। ਸਿੱਖਿਆ ਵਿਭਾਗ ਤੋਂ 1300 ਤੋਂ ਜ਼ਿਆਦਾ ਅਧਿਆਪਕ ਸੇਵਾਮੁਕਤ ਹੋ ਚੁੱਕੇ ਹਨ। ਕੁੱਝ ਅਧਿਆਪਕ ਸਕੂਲ ਛੱਡ ਕੇ ਜਾ ਚੁੱਕੇ ਹਨ। ਉੱਥੇ ਹੀ ਨਵੀਂ ਭਰਤੀ ਨਹੀਂ ਹੋ ਰਹੀ ਹੈ। ਅਜਿਹੇ ’ਚ ਖੁੱਲ੍ਹਣ ’ਤੇ ਸਕੂਲਾਂ ’ਚ ਸਾਰੇ ਬੱਚਿਆਂ ਨੂੰ ਅਧਿਆਪਕ ਮਿਲਣਾ ਮੁਸ਼ਕਿਲ ਹੋ ਰਿਹਾ ਹੈ। ਵਿਭਾਗ ਤੋਂ ਲੈ ਕੇ ਸਕੂਲ ਮੈਨੇਜਮੈਂਟਾਂ ਵੱਖ-ਵੱਖ ਯੋਜਨਾ ਤਿਆਰ ਕਰ ਰਹੇ ਹਨ।
ਰੋਟੇਸ਼ਨ ’ਚ ਕਲਾਸ ਬੁਲਾਉਣ ਦੀ ਹੋ ਰਹੀ ਪਲਾਨਿੰਗ
ਅਧਿਆਪਕਾਂ ਦੀ ਕਮੀ ਨੂੰ ਵੇਖਦਿਆਂ ਵੱਖ-ਵੱਖ ਸਰਕਾਰੀ ਸਕੂਲ ਬੱਚਿਆਂ ਨੂੰ ਰੋਟੇਸ਼ਨ ’ਚ ਸਕੂਲ ਬੁਲਾਉਣ ਦੀ ਪਲਾਨਿੰਗ ਕਰ ਰਹੇ ਹਨ ਤਾਂ ਕਿ ਕੋਰੋਨਾ ਨਿਯਮਾਂ ਦਾ ਪਾਲਣ ਬਿਹਤਰ ਤਰੀਕੇ ਨਾਲ ਹੋ ਸਕੇ ਅਤੇ ਪੜ੍ਹਾਈ ਵੀ ਨਾ ਰੁਕੇ। ਸੂਤਰਾਂ ਦੀ ਮੰਨੀਏ ਤਾਂ ਸਕੂਲਾਂ ਨੂੰ ਇਕੱਠੇ ਬੱਚਿਆਂ ਦੇ ਆਉਣ ਨਾਲ ਪਰੇਸ਼ਾਨੀ ਵੱਧ ਸਕਦੀ ਹੈ।
ਸਲੱਮ ਏਰੀਆ ਦੇ ਸਕੂਲਾਂ ’ਚ ਜ਼ਿਆਦਾ ਪਰੇਸ਼ਾਨੀ
ਅਧਿਆਪਕ ਘੱਟ ਹੋਣ ਨਾਲ ਸਭ ਤੋਂ ਜ਼ਿਆਦਾ ਪਰੇਸ਼ਾਨੀ ਸਲੱਮ ਇਲਾਕੇ ’ਚ ਸਥਿਤ ਸਕੂਲ ਨੂੰ ਆਵੇਗੀ। ਸਲੱਮ ਇਲਾਕੇ ’ਚ ਕਈ ਸਕੂਲਾਂ ਦੀ ਇਮਾਰਤ 40 ਤੋਂ 45 ਸਾਲ ਪੁਰਾਣੀ ਹੈ, ਜਿਸ ਦੇ ਕਮਰੇ ਛੋਟੇ ਹਨ ਅਤੇ ਬੱਚਿਆਂ ਦੀ ਗਿਣਤੀ ਅਨੁਸਾਰ ਘੱਟ ਹਨ, ਜਦੋਂ ਕਿ ਬੱਚਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਬਹਿਲਾਣਾ, ਗੌਰਮਿੰਟ ਮਾਡਲ ਹਾਈ ਸਕੂਲ ਹੱਲੋਮਾਜਰਾ, ਗੌਰਮਿੰਟ ਮਾਡਲ ਸੀਨੀਅਰ ਸੈਕੰਡਰੀ ਸਕੂਲ ਮੌਲੀਜਾਗਰਾਂ, ਵਿਕਾਸਨਗਰ ਤੋਂ ਲੈ ਕੇ ਖੁੱਡਾ ਜੱਸੂ, ਖੁੱਡਾ ਲਾਹੌਰਾ, ਸਾਰੰਗਪੁਰ ’ਚ ਪਰੇਸ਼ਾਨੀਜ਼ਿਆਦਾ ਹੈ। ਇਨ੍ਹਾਂ ਸਕੂਲਾਂ ’ਚ ਬਣੇ ਹੋਏ ਕਮਰਿਆਂ ’ਚ 25-30 ਬੱਚੇ ਇਕ ਸਮੇਂ ’ਚ ਬੈਠ ਸਕਦੇ ਹਨ। ਕੋਰੋਨਾ ਨਿਯਮਾਂ ਦਾ ਪਾਲਣ ਕਰਨ ਲਈ ਇਕ ਕਮਰੇ ’ਚ 15 ਤੋਂ 18 ਵਿਦਿਆਰਥੀਆਂ ਨੂੰ ਬਿਠਾਉਣਾ ਹੈ। ਜੇਕਰ ਸਾਰੇ ਬੱਚੇ ਸਕੂਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਬਿਠਾਉਣ ਤੋਂ ਲੈ ਕੇ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਦੀ ਸਭ ਤੋਂ ਜ਼ਿਆਦਾ ਕਮੀ ਹੈ।
 


Babita

Content Editor

Related News