ਅਧਿਆਪਕਾ ਦੇ ਕਤਲ ਵਿਚ ਵਰਤੀ ਗਈ ਕਾਰ ਦਾ ਡਰਾਈਵਰ ਗ੍ਰਿਫਤਾਰ

Wednesday, Jan 01, 2020 - 06:31 PM (IST)

ਅਧਿਆਪਕਾ ਦੇ ਕਤਲ ਵਿਚ ਵਰਤੀ ਗਈ ਕਾਰ ਦਾ ਡਰਾਈਵਰ ਗ੍ਰਿਫਤਾਰ

ਖਰੜ (ਸ਼ਸ਼ੀ, ਰਣਬੀਰ, ਅਮਰਦੀਪ) : ਖਰੜ ਸਦਰ ਪੁਲਸ ਨੇ 5 ਦਸੰਬਰ ਨੂੰ ਇਥੋਂ ਦੇ ਸੰਨੀ ਇਨਕਲੇਵ ਵਿਖੇ ਸਥਿਤ 'ਦੀ ਨਾਲੇਜ਼ ਬੱਸ ਗਲੋਬਲ ਸਕੂਲ' ਦੇ ਬਾਹਰ ਉਥੋਂ ਦੀ ਅਧਿਆਪਕਾਂ ਸਰਬਜੀਤ ਕੌਰ ਜਿਸ ਨੂੰ ਉਸ ਦਿਨ ਸਵੇਰੇ 8 ਵਜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਦੇ ਸਬੰਧ ਵਿਚ ਅੱਜ ਇਸ ਕਤਲਕਾਂਡ ਵਿਚ ਇਸਤੇਮਾਲ ਕੀਤੀ ਗਈ ਕਾਰ ਦੇ ਡਰਾਈਵਰ ਸ਼ਿਵਰਾਜ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਅਧਿਆਪਕਾਂ ਉਸੇ ਸਕੂਲ ਵਿਚ ਪੜ੍ਹਾਉਂਦੀ ਸੀ ਅਤੇ ਜਿਵੇਂ ਹੀ ਉਸ ਨੇ ਉਥੇ ਆਪਣੀ ਐਕਟਿਵਾ ਖੜ੍ਹੀ ਕੀਤੀ ਤਾਂ ਉਸ ਨੂੰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਸੀ। 

ਇਸ ਸਬੰਧੀ ਅਜੇ ਮੁੱਖ ਮੁਲਜ਼ਮ ਹਰਵਿੰਦਰ ਸਿੰਘ ਸੰਧੂ ਨਾਲ ਜਿਸ ਨਾਲ ਮ੍ਰਿਤਕਾ ਰਹਿ ਰਹੀ ਸੀ ਨੂੰ ਗ੍ਰਿਫਤਾਰ ਕੀਤਾ ਜਾਣਾ ਬਾਕੀ ਹੈ ਪਰ ਪੁਲਸ ਨੇ ਹਰਵਿੰਦਰ ਸਿੰਘ ਸੰਧੂ ਦੀ ਮਾਤਾ ਨੂੰ ਅਤੇ ਕੌਂਟਰੈਕਟ ਕਾਤਲ ਜਸਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਜਿਸ ਨੇ ਉਨ੍ਹਾਂ ਦੀ ਆਪਸੀ ਗੱਲਬਾਤ ਕਰਵਾਈ ਸੀ ਅਤੇ ਦਰਸ਼ਨ ਸਿੰਘ ਅਤੇ ਹਰਵਿੰਦਰ ਸਿੰਘ ਸੰਧੂ ਦੇ ਸਾਲੇ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱÎਕਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਖਰੜ ਸਦਰ ਥਾਣੇ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਨੇ ਦੱਸਿਆ ਕਿ ਸ਼ਿਵਰਾਜ ਸਿੰਘ ਉਸ ਕਾਰ ਦਾ ਡਰਾਈਵਰ ਸੀ ਜਿਸ ਵਿਚ ਕੌਂਟਰੈਕਟ ਕਾਤਲ ਸਕੂਲ ਦੇ ਬਾਹਰ ਆਇਆ ਸੀ। ਉਨ੍ਹਾਂ ਦੱਸਿਆ ਕਿ ਖਰੜ ਦੀ ਅਦਾਲਤ ਵਲੋਂ ਸ਼ਿਵਰਾਜ ਸਿੰਘ ਨੂੰ ਕੱਲ ਤਕ ਪੁਲਸ ਰਿਮਾਂਡ ਵਿਚ ਭੇਜ ਦਿੱਤਾ ਗਿਆ ਹੈ।


author

Gurminder Singh

Content Editor

Related News