ਸੜਕ ਹਾਦਸੇ ''ਚ ਅਧਿਆਪਕ ਦੀ ਮੌਤ
Wednesday, Aug 07, 2019 - 05:07 PM (IST)

ਜੋਗਾ (ਗੋਪਾਲ) : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜੋਗਾ ਦੇ ਹਿੰਦੀ ਅਧਿਆਪਕ ਅਜੈ ਕੁਮਾਰ ਦੀ ਸੜਕ ਹਾਦਸੇ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਕੂਲ ਅਧਿਆਪਕ ਸ਼ਿੰਦਰਪਾਲ ਨੇ ਦੱਸਿਆ ਕਿ ਅਧਿਆਪਕ ਅਜੈ ਕੁਮਾਰ ਵਾਸੀ ਮਲੋਟ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਜੋਗਾ ਵਿਖੇ ਲੰਬੇ ਸਮੇਂ ਤੋਂ ਹਿੰਦੀ ਦੇ ਵਿਸ਼ੇ ਦੀ ਸੇਵਾਵਾਂ ਨਿਭਾਅ ਰਿਹਾ ਸੀ। ਅਜੈ ਕੁਮਾਰ ਬੁੱਧਵਾਰ ਸਵੇਰੇ ਘਰ ਤੋਂ ਸਕੂਲ ਲਈ ਕਾਰ ਤੇ ਆ ਰਿਹਾ ਸੀ ਕਿ ਕਾਰ ਅਚਾਨਕ ਦਰੱਖਤ ਨਾਲ ਟਕਰਾ ਗਈ, ਉੱਥੇ ਸੈਰ ਕਰਨ ਆ ਰਹੇ ਲੋਕਾਂ ਨੇ ਅਜੈ ਕੁਮਾਰ ਨੂੰ ਬਾਹਰ ਕੱਢਿਆ ਪਰ ਹਸਪਤਾਲ ਲਿਜਾਣ ਸਮੇਂ ਹੀ ਰਸਤੇ ਵਿਚ ਅਜੈ ਕੁਮਾਰ ਨੇ ਦਮ ਤੋੜ ਦਿੱਤਾ।
ਇਸ ਹੋਈ ਦੁੱਖਦਾਈ ਘਟਨਾਂ ਦੇ ਸੁਣਦਿਆ ਹੀ ਜੋਗਾ ਖੇਤਰ ਵਿਚ ਗਮ ਵਾਲਾ ਮਾਹੌਲ ਬਣ ਗਿਆ। ਇਸ ਮੌਤ 'ਤੇ ਨਗਰ ਪੰਚਾਇਤ ਜੋਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੇ ਲੜਕੇ ਜੋਗਾ ਦੇ ਅਧਿਆਪਕਾਂ ਨੇ ਅਜੈ ਕੁਮਾਰ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।