ਪੰਜਾਬ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਗੁਆਂਢੀ ਸੂਬਾ ਵੀ ਲਪੇਟ 'ਚ ਆਇਆ

Monday, Sep 25, 2023 - 01:11 PM (IST)

ਪੰਜਾਬ 'ਤੇ ਮੰਡਰਾਉਣ ਲੱਗਾ ਵੱਡਾ ਖ਼ਤਰਾ, ਗੁਆਂਢੀ ਸੂਬਾ ਵੀ ਲਪੇਟ 'ਚ ਆਇਆ

ਨਿਹਾਲ ਸਿੰਘ ਵਾਲਾ (ਬਾਵਾ) : ਬੇਸ਼ੱਕ ਭਾਰਤ ਨੇ 2025 ਤੱਕ ਦੇਸ਼ ਨੂੰ ਟੀ. ਬੀ. ਤੋਂ ਮੁਕਤ ਕਰਨ ਦਾ ਸੰਕਲਪ ਲਿਆ ਹੈ ਪਰ ਦੁਨੀਆ ਦੀ ਸਭ ਤੋਂ ਘਾਤਕ ਛੂਤ ਦੀ ਇਹ ਬੀਮਾਰੀ ਪੰਜਾਬ ਅਤੇ ਉਸ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਇਕ ਖੋਜ ਅਨੁਸਾਰ ਪੰਜਾਬ ਵਿਚ ਨੋਟੀਫਾਈਡ ਟੀ. ਬੀ. ਦੇ ਮਰੀਜ਼ਾਂ ਦੀ ਗਿਣਤੀ 50142 ਹੈ, ਜਿਨ੍ਹਾਂ ’ਚੋਂ 80 ਫ਼ੀਸਦੀ (44311) ਨਵੇਂ ਸੰਕਰਮਿਤ ਮਰੀਜ਼ ਹਨ। ਇਨ੍ਹਾਂ ਮਰੀਜ਼ਾਂ ਵਿਚ 67 ਫ਼ੀਸਦੀ ਪਲਮਨਰੀ ਅਤੇ 33 ਫ਼ੀਸਦੀ ਵਾਧੂ ਪਲਮਨਰੀ ਤੋਂ ਪੀੜਤ ਹਨ। ਵਿਸ਼ਵ ਸਿਹਤ ਸੰਸਥਾ ਦੇ ਅੰਕੜਿਆਂ ਅਨੁਸਾਰ ਹਰ ਰੋਜ਼ ਕਰੀਬ 4 ਹਜ਼ਾਰ ਵਿਅਕਤੀ ਟੀ.ਬੀ. ਕਾਰਨ ਆਪਣੀਆਂ ਜਾਨਾਂ ਗੁਆ ਦਿੰਦੇ ਹਨ ਅਤੇ ਕਰੀਬ 28 ਹਜ਼ਾਰ ਵਿਅਕਤੀ ਇਸ ਦੀ ਲਪੇਟ ਵਿਚ ਆਉਂਦੇ ਹਨ।

ਇਹ ਵੀ ਪੜ੍ਹੋ :  ਪ੍ਰੇਮੀ ਨਾਲ ਰਲ ਮਾਂ ਨੇ 2 ਸਾਲਾ ਧੀ ਨਾਲ ਕਮਾਇਆ ਧ੍ਰੋਹ, ਲੂ ਕੰਡੇ ਖੜ੍ਹੇ ਕਰੇਗਾ ਪੂਰਾ ਮਾਮਲਾ

ਪਹਿਲਾਂ ਤਪਦਿਕ ਦੀ ਬੀਮਾਰੀ ਨੂੰ ਜਾਗਰੂਕਤਾ ਦੀ ਘਾਟ ਕਾਰਨ ਕੁਦਰਤ ਦੀ ਕਰੋਪੀ ਸਮਝਿਆ ਜਾਂਦਾ ਸੀ, ਜਿਸ ਕਾਰਨ ਅਨੇਕਾਂ ਕੀਮਤੀ ਜਾਨਾਂ ਮੌਤ ਦੇ ਮੂੰਹ ਵਿਚ ਚਲੀਆਂ ਗਈਆਂ। ਮੰਨਿਆ ਜਾਂਦਾ ਹੈ ਕਿ ਤਪਦਿਕ ਦੀ ਬੀਮਾਰੀ ਪੰਜ ਹਜ਼ਾਰ ਸਾਲ ਪਹਿਲਾਂ ਅਫਰੀਕਾ ਤੋਂ ਵੱਖ-ਵੱਖ ਦੇਸ਼ਾਂ ਵਿਚ ਫੈਲੀ ਸੀ ਅਤੇ 19ਵੀਂ ਸਦੀ ਵਿਚ ਇਹ ਬੀਮਾਰੀ ਅੱਧਖੜ ਉਮਰ ਦੇ ਵਿਅਕਤੀਆਂ 'ਚ ਜ਼ਿਆਦਾ ਦੇਖਣ ਨੂੰ ਮਿਲੀ। 24 ਮਾਰਚ 1882 ਵਿਚ ਰੋਬਰਟ ਕੋਚ ਨਾਮ ਵਿਗਿਆਨੀ ਨੇ ਤਪਦਿਕ ਦੇ ਮਰੀਜ਼ਾਂ ਦੀ ਬਲਗਮ ਉੱਤੇ ਪ੍ਰਯੋਗ ਕਰਕੇ ਕਾਰਨਾਂ ਅਤੇ ਬੀਮਾਰੀਆਂ ਫੈਲਾਉਣ ਵਾਲੇ ਬੈਕਟੀਰੀਆ ਦਾ ਪਤਾ ਲਗਾਇਆ, ਜਿਸ ਨੂੰ ਮਾਈਕ੍ਰੋ ਬੈਕਟੀਰੀਅਮ ਟਿਊਬਰਕਲੋਸਿਸ ਬੈਕਟੀਰੀਆ ਦਾ ਨਾਂ ਦਿੱਤਾ ਗਿਆ। ਵਿਸ਼ਵ ਸਿਹਤ ਸੰਸਥਾ ਨੇ 1993 ਵਿਚ ਤਪਦਿਕ ਨੂੰ ਵਿਸ਼ਵ ਵਿਆਪੀ ਸੰਕਟ ਐਲਾਨਿਆ ਸੀ ਅਤੇ ਖੋਜ ਕਾਰਜਾਂ ’ਚ ਤੇਜ਼ੀ ਲਿਆਂਦੀ ਸੀ। 

ਇਹ ਵੀ ਪੜ੍ਹੋ :  ਝੋਨੇ ਦੀ ਫ਼ਸਲ ਪੱਕਣ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫ਼ਾ

ਫਰਾਂਸ ਦੇ ਦੋ ਵਿਗਿਆਨੀਆਂ ਐਲਬਰਟ ਕਾਲਮੇਟ ਅਤੇ ਕੇਮਲੀ ਗਿਊਰੀਨ ਨੇ 1906 ਵਿਚ ਟੀ. ਬੀ. ਦੀ ਬੀਮਾਰੀ ਲਈ ਟੀਕੇ ਦੀ ਖੋਜ ਕੀਤੀ, ਜਿਸ ਨੂੰ ਬੀ. ਸੀ. ਜੀ. ਦਾ ਨਾਂ ਦਿੱਤਾ ਗਿਆ। ਬੱਚਿਆਂ ਦੇ ਲਗਾਈ ਜਾਣ ਵਾਲੀ ਇਹ ਵੈਕਸੀਨ ਭਾਰਤ ਵਿਚ ਪਹਿਲੀ ਵਾਰ 1948 ਵਿਚ ਲਗਾਈ ਗਈ ਜੋ ਹੁਣ ਤੱਕ ਜਾਰੀ ਹੈ। ਟੀ. ਬੀ. ਵਿਰੁੱਧ ਭਾਰਤ ਸਰਕਾਰ ਵੱਲੋਂ 1997 ਵਿਚ ਆਰ. ਐੱਨ. ਟੀ. ਸੀ. ਪੀ. ਸ਼ੁਰੂ ਕੀਤਾ ਗਿਆ ਸੀ, ਜੋ ਕੇ ਅੱਜ ਤੱਕ ਜਾਰੀ ਹੈ। ਇਸ ਪ੍ਰੋਗਰਾਮ ਤਹਿਤ ਟੀ. ਬੀ. ਦੇ ਮਰੀਜ਼ ਨੂੰ ਨਿਗਰਾਨੀ ਹੇਠ ਨਿਰਧਾਰਿਤ ਸਮੇਂ ਲਈ ਦਵਾਈ ਖਵਾਈ ਜਾਂਦੀ ਹੈ। ਡਬਲਯੂ.ਐੱਚ.ਓ ਗਲੋਬਲ ਟੀ.ਬੀ. ਦੀ ਰਿਪੋਰਟ 2022 ਅਨੁਸਾਰ ਪਿਛਲੇ ਸਾਲ ਟੀ. ਬੀ. ਨਾਲ 16 ਮਿਲੀਅਨ ਲੋਕਾਂ ਦੀ ਮੌਤ ਹੋਈ ਸੀ, 106 ਮਿਲੀਅਨ ਲੋਕ ਇਸ ਤੋਂ ਪ੍ਰਭਾਵਿਤ ਸਨ।

ਇਹ ਵੀ ਪੜ੍ਹੋ :  ਸਿਪਾਹਸਲਾਰ ਸਣੇ 3 ਕਾਂਗਰਸੀ ਨੇਤਾ ਭਾਜਪਾ ਦੇ ‘ਚਰਨਾਂ’ ’ਚ, ਕਿਸੇ ਸਮੇਂ ਵੀ ਹੋ ਸਕਦੈ ਵੱਡਾ ਧਮਾਕਾ

ਭਾਰਤ ਇਸ ਬੀਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਏਸ਼ੀਆਈ ਦੇਸ਼ ਹੈ। ਦੁਨੀਆ ਭਰ ਵਿਚ ਟੀ.ਬੀ. ਦੇ ਕੁੱਲ ਕੇਸਾਂ ’ਚੋਂ 22 ਫ਼ੀਸਦੀ ਕੇਸ ਭਾਰਤ 'ਚ ਹਨ। ਜ਼ਿਲ੍ਹਾ ਟੀ.ਬੀ. ਅਫ਼ਸਰ ਮੋਗਾ ਡਾ. ਜੀ. ਪੀ. ਐੱਸ. ਸੋਢੀ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅੰਦਰ ਟੀ.ਬੀ. ਦੇ ਮਰੀਜ਼ਾਂ ਦੀ ਗਿਣਤੀ ਕਰੀਬ 900 ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਰਾਜਿੰਦਰ ਸਿੰਘ ਖੋਟੇ ਪੂਰੇ ਜ਼ਿਲ੍ਹੇ ਅੰਦਰ ਟੀ.ਬੀ. ਦੇ ਮਰੀਜ਼ਾਂ ਦੀ ਸੇਵਾ ਸੰਭਾਲ ਕਰ ਰਿਹਾ ਹੈ। ਇਸ ਸਮੇਂ ਰਾਜਿੰਦਰ ਸਿੰਘ ਖੋਟੇ ਨੇ ਦੱਸਿਆ ਕਿ ਮਰੀਜ਼ਾਂ ਨੂੰ ਸਿਹਤ ਵਿਭਾਗ ਦੁਆਰਾ ਵਧੀਆ ਕੁਆਲਿਟੀ ਦਾ ਖਾਣਾ ਅਤੇ ਜ਼ਰੂਰੀ ਦਵਾਈਆਂ ਮਰੀਜ਼ ਦੇ ਠੀਕ ਹੋਣ ਤੱਕ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ :  ਨੌਕਰੀਆਂ ਦੀ ਭਾਲ ਕਰ ਰਹੇ ਨੌਜਵਾਨਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੀ ਮਾਨ ਸਰਕਾਰ

ਸਿਵਲ ਸਰਜਨ ਮੋਗਾ ਰਾਜੇਸ਼ ਅੱਤਰੀ, ਡਾ. ਜੀ. ਪੀ. ਐੱਸ. ਸੋਢੀ ਅਤੇ ਰਾਜਿੰਦਰ ਸਿੰਘ ਖੋਟੇ ਨੇ ਕਿਹਾ ਕਿ ਤਪਦਿਕ ਮੁੱਖ ਰੂਪ ਵਿਚ ਦੋ ਤਰ੍ਹਾਂ ਦੀ ਹੁੰਦੀ ਹੈ- ਫੇਫੜਿਆਂ ਦੀ ਅਤੇ ਦੂਸਰੀ ਸਰੀਰ ਦੇ ਬਾਕੀ ਹਿੱਸਿਆਂ ਦੀ। 90 ਫ਼ੀਸਦੀ ਤੋਂ ਵਧੇਰੇ ਲੋਕਾਂ ਵਿਚ ਫੇਫੜਿਆਂ ਦੀ ਟੀ. ਬੀ. ਦੇਖਣ ਨੂੰ ਮਿਲਦੀ ਹੈ। ਦੋਵੇਂ ਤਰ੍ਹਾਂ ਦੀ ਟੀ. ਬੀ. ਵਿਚ ਕੁਝ ਸਮਾਨ ਲੱਛਣ ਹਨ ਜਿਵੇਂ ਬੁਖਾਰ ਹੋਣਾ,  ਭਾਰ 'ਚ ਕਮੀ ਅਤੇ ਰਾਤ ਸਮੇਂ ਪਸੀਨਾ ਆਉਣਾ। ਫੇਫੜਿਆਂ ਦੀ ਟੀ. ਬੀ. ਵਿਚ ਦੋ ਹਫ਼ਤਿਆਂ ਤੋਂ ਵੱਧ ਦੀ ਲਗਾਤਾਰ ਖੰਘ, ਕਈ ਵਾਰ ਬਲਗਮ ਵਿਚ ਖੂਨ ਆਉਣਾ ਆਮ ਲੱਛਣ ਹਨ। ਜਿਹੜੇ ਵਿਅਕਤੀਆਂ 'ਚ ਰੋਗਾਂ ਨਾਲ ਲੜਨ ਦੀ ਸ਼ਕਤੀ ਘੱਟ ਹੁੰਦੀ ਹੈ, ਉਨ੍ਹਾਂ ਵਿਚ ਟੀ. ਬੀ. ਦਾ ਬੈਕਟੀਰੀਆ ਫੇਫੜਿਆਂ ਤੋਂ ਖ਼ੂਨ ਰਾਹੀਂ ਸਰੀਰ ਦੇ ਬਾਕੀ ਹਿੱਸਿਆਂ ਵਿਚ ਫ਼ੈਲ ਜਾਂਦਾ ਹੈ ਜਿਵੇਂ ਲੈਂਫ ਨੋਡਜ, ਹੱਡੀਆਂ ਤੇ ਜੋੜ, ਪਾਚਣ ਪ੍ਰਣਾਲੀ, ਦਿਮਾਗੀ ਪ੍ਰਣਾਲੀ, ਪ੍ਰਜਨਣ ਪ੍ਰਣਾਲੀ। ਕਮਜ਼ੋਰ ਪ੍ਰਤੀਰੋਧੀ ਸ਼ਕਤੀ ਵਾਲੇ ਜਾਂ ਐੱਚ. ਆਈ. ਵੀ. ਪੀੜਤ ਲੋਕਾਂ ਨੂੰ ਟੀ. ਬੀ. ਹੋਣ ਦਾ ਖ਼ਤਰਾ ਵਧੇਰੇ ਹੁੰਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਲੱਛਣ ਸਾਹਮਣੇ ਆਉਣ ’ਤੇ ਸਿਹਤ ਵਿਭਾਗ ਨਾਲ ਸੰਪਰਕ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Harnek Seechewal

Content Editor

Related News