''ਟਾਟਾ ਗਰੁੱਪ'' ਵਲੋਂ ਨਵੀਆਂ ਉਡਾਣਾਂ ਸ਼ੁਰੂ ਕਰਨ ਦੀ ਪੇਸ਼ਕਸ਼ ਨੂੰ ਹੁੰਗਾਰਾ

09/26/2019 8:52:41 AM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਟਾਟਾ ਗਰੁੱਪ ਨੂੰ ਮੋਹਾਲੀ ਕੌਮਾਂਤਰੀ ਹਵਾਈ ਅੱਡੇ ਤੋਂ ਵਿਦੇਸ਼ੀ ਅਤੇ ਘਰੇਲੂ ਉਡਾਣਾਂ ਨਵੀਆਂ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਗਰੁੱਪ ਮੋਹਾਲੀ ਤੋਂ ਸਿੰਗਾਪੁਰ ਤੇ ਲੰਡਨ ਅਤੇ ਮੋਹਾਲੀ ਤੋਂ ਅੰਮ੍ਰਿਤਸਰ ਤੇ ਜੈਪੁਰ ਲਈ ਘੱਟ ਖ਼ਰਚੇ ਵਾਲੀਆਂ ਉਡਾਣਾਂ ਸ਼ੁਰੂ ਕਰੇ। ਟਾਟਾ ਗਰੁੱਪ ਨੇ ਸੂਬਾ ਸਰਕਾਰ ਵੱਲੋਂ ਦਿਖਾਈ ਦਿਲਚਸਪੀ 'ਤੇ ਸਕਰਾਤਮਕ ਰਵੱਈਆ ਰੱਖਦਿਆਂ ਇਸ 'ਤੇ ਵਿਚਾਰ ਕਰਨ ਦਾ ਭਰੋਸਾ ਦੁਆਇਆ ਹੈ।
ਇਹ ਮੰਗ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰਾ ਸਿੰਗਲਾ ਦੀ ਅਗਵਾਈ ਹੇਠ ਇਨਵੈਸਟ ਪੰਜਾਬ ਦੇ ਵਫ਼ਦ ਵੱਲੋਂ ਮੁੰਬਈ ਵਿਖੇ ਟਾਟਾ ਸੰਨਜ਼ ਦੇ ਪ੍ਰਧਾਨ (ਬੁਨਿਆਦੀ ਢਾਂਚਾ, ਰੱਖਿਆ ਤੇ ਐਰੋਸਪੇਸ) ਬਨਮਾਲੀ ਅਗਰਾਵਾਲਾ ਅਤੇ ਟਾਟਾ ਪਾਵਰ ਲਿਮਟਿਡ ਦੇ ਸੀ. ਈ. ਓ. ਤੇ ਐਮ. ਡੀ. ਪ੍ਰਵੀਰ ਸਿਨਹਾ ਨਾਲ ਕੀਤੀ ਮੀਟਿੰਗ ਦੌਰਾਨ ਰੱਖੀ ਗਈ।
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਕਰਨ ਲਈ ਉਦਯੋਗਪਤੀਆਂ ਤੇ ਨਿਵੇਸ਼ਕਾਂ ਨੂੰ ਸੱਦਾ ਪੱਤਰ ਦੇਣ ਦੇ ਸਿਲਸਿਲੇ ਵਜੋਂ ਇਨਵੈਸਟ ਪੰਜਾਬ ਦੇ ਤਿੰਨ ਰੋਜ਼ਾ ਮੁੰਬਈ ਦੌਰੇ ਮੌਕੇ ਟਾਟਾ ਗਰੁੱਪ ਨਾਲ ਮੀਟਿੰਗ ਕਰਦਿਆਂ ਵਿੱਤ ਮੰਤਰੀ ਬਾਦਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਵਸਦੇ ਪੰਜਾਬੀਆਂ ਦੇਖਦਿਆਂ ਮੁਹਾਲੀ ਹਵਾਈ ਅੱਡੇ ਤੋਂ ਕੌਮਾਂਤਰੀ ਉਡਾਣਾਂ ਵਧਾਉਣ ਦੀ ਜ਼ਰੂਰਤ ਹੈ ਜਿਸ ਨਾਲ ਸੂਬਾ ਵਾਸੀਆਂ ਨੂੰ ਵੱਡੀ ਰਾਹਤ ਮਿਲੇਗੀ।


Babita

Content Editor

Related News