ਪੁਲਸ ਮੁਲਾਜ਼ਮ ਦੇ ਕਤਲ ਤੋਂ ਬਾਅਦ ਤਰੁਣ ਚੁੱਘ ਨੇ ਘੇਰੀ 'ਆਪ' ਸਰਕਾਰ, '2 ਕਰੋੜ ਦੇ ਕੇ ਜ਼ਿੰਮੇਵਾਰੀ ਨਹੀਂ ਮੁੱਕਣੀ'

Tuesday, Jan 10, 2023 - 07:04 PM (IST)

ਪੁਲਸ ਮੁਲਾਜ਼ਮ ਦੇ ਕਤਲ ਤੋਂ ਬਾਅਦ ਤਰੁਣ ਚੁੱਘ ਨੇ ਘੇਰੀ 'ਆਪ' ਸਰਕਾਰ, '2 ਕਰੋੜ ਦੇ ਕੇ ਜ਼ਿੰਮੇਵਾਰੀ ਨਹੀਂ ਮੁੱਕਣੀ'

ਚੰਡੀਗੜ੍ਹ: ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਸੂਬੇ ਦੀ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਆਮ ਆਦਮੀ ਪਾਰਟੀ ਸਰਕਾਰ ਨੂੰ ਇਕ ਵਾਰ ਫਿਰ ਕਟਹਿਰੇ 'ਚ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਵਿਚ ਗੈਂਗਸਟਰਾਂ ਵੱਲੋਂ ਇਕ ਪੁਲਸ ਮੁਲਾਜ਼ਮ ਦਾ ਬੇਰਹਿਮੀ ਨਾਲ ਕਤਲ ਇਹ ਗੱਲ ਸਾਫ ਦਰਸਾਉਂਦਾ ਹੈ ਕਿ ਪੰਜਾਬ ਸਰਕਾਰ ਆਪਣੇ ਪੁਲਸ ਮੁਲਾਜ਼ਮਾਂ ਦੀ ਸੁਰੱਖਿਆ ਕਰਨ ਵਿਚ ਅਸਮਰੱਥ ਹੈ। ਪੰਜਾਬ ਦਾ ਆਮ ਨਾਗਰਿਕ ਡਰ ਦੇ ਮਾਹੌਲ ਵਿਚ ਜੀ ਰਿਹਾ ਹੈ। ਸੂਬਾ ਸਰਕਾਰ ਗੈਂਗਸਟਰਾਂ ਨੂੰ ਨੱਥ ਪਾਉਣ ਵਿਚ ਫੇਲ੍ਹ ਹੋ ਚੁੱਕੀ ਹੈ। 

ਇਹ ਖ਼ਬਰ ਵੀ ਪੜ੍ਹੋ - ਸਵਾਮੀ ਵਿਵੇਕਾਨੰਦ ਜੈਅੰਤੀ ਮੌਕੇ ਹੁਬਲੀ ਪੁੱਜਣਗੇ  PM ਮੋਦੀ, ਰਾਸ਼ਟਰੀ ਯੁਵਾ ਮਹਾਉਤਸਵ ਦਾ ਕਰਨਗੇ ਉਦਘਾਟਨ

ਚੁੱਘ ਨੇ ਕਿਹਾ ਕਿ ਸਰਕਾਰ ਗੈਂਗਸਟਰਾਂ ਵੱਲੋਂ ਮਾਰੇ ਗਏ ਪੁਲਸ ਮੁਲਾਜ਼ਮ ਨੂੰ 2 ਕਰੋੜ ਰੁਪਏ ਦੇ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜ ਸਕਦੀ। ਉਨ੍ਹਾਂ ਸਰਕਾਰ ਨੂੰ ਸਲਾਹ ਦਿੱਤੀ ਕਿ ਅਮਨ-ਕਾਨੂੰਨ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੀ ਇਕ ਮੀਟਿੰਗ ਬੁਲਾਈ ਜਾਵੇ ਤਾਂ ਜੋ ਜੁਰਮ 'ਤੇ ਕਾਬੂ ਪਾਉਣ ਲਈ ਇਕ ਸਾਂਝੀ ਰਣਨੀਤੀ 'ਤੇ ਅਮਲ ਕੀਤਾ ਜਾ ਸਕੇ। ਸੂਬੇ ਦੀ ਨੌਕਰਸ਼ਾਹੀ ਦਾ ਮਨੋਬਲ ਬਣਾਏ ਰੱਖਣਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੈ। ਸਰਕਾਰ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਕਿਸੇ ਇਕ ਇਕ ਮਹਿਕਮੇ ਕਾਰਨ ਰਾਜ ਦੇ ਪ੍ਰਸ਼ਾਸਨ ਤੰਤਰ ਦਾ ਸਰਕਾਰ ਤੋਂ ਭਰੋਸਾ ਨਾ ਉੱਠ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News