ਤਰਨਤਾਰਨ ਬੰਬ ਧਮਾਕਾ : ਨਾਮਜ਼ਦ ਦੋਸ਼ੀਆਂ ਦੀ ਮੋਹਾਲੀ ਅਦਾਲਤ 'ਚ ਪੇਸ਼ੀ (ਵੀਡੀਓ)
Tuesday, Dec 17, 2019 - 01:33 PM (IST)
ਮੋਹਾਲੀ : ਤਰਨਤਾਰਨ ਦੇ ਪਿੰਡ ਪੰਡੋਰੀ ਬੰਬ ਧਮਾਕੇ 'ਚ ਨਾਮਜ਼ਦ 4 ਦੋਸ਼ੀਆਂ ਦਾ ਐੱਨ. ਆਈ. ਏ. ਨੇ ਪ੍ਰੋਡਕਸ਼ਨ ਵਾਰੰਟ ਲੈ ਕੇ ਉਨ੍ਹਾਂ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ। ਇਸ ਦੌਰਾਨ ਐੱਨ. ਆਈ. ਏ. ਵਲੋਂ ਦੋਸ਼ੀਆਂ ਦੇ ਰਿਮਾਂਡ ਲਈ ਪਟੀਸ਼ਨ ਲਾਈ ਗਈ ਹੈ। ਸੂਤਰਾਂ ਮੁਤਾਬਕ ਮਾਣਯੋਗ ਕੋਰਟ ਨੇ ਐੱਨ. ਆਈ. ਏ. ਦੀ ਪਟੀਸ਼ਨ ਨੂੰ ਖਾਰਿਜ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸਤੰਬਰ, 2019 ਨੂੰ ਪਿੰਡ ਦੇ ਖਾਲੀ ਪਲਾਟ 'ਚ ਉਸ ਵੇਲੇ ਬੰਬ ਧਮਾਕਾ ਹੋਇਆ ਸੀ, ਜਦੋਂ ਜ਼ਮੀਨ 'ਚ ਦੱਬੇ ਹੋਏ ਬੰਬ ਨੂੰ ਕੱਢਿਆ ਜਾ ਰਿਹਾ ਸੀ। ਇਸ ਧਮਾਕੇ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਸੀ, ਜਦੋਂ ਕਿ ਗੁਰਜੰਟ ਸਿੰਘ ਦੀਆਂ ਦੋਹਾਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ।