ਲੋਕ ਸਭਾ ਹਲਕਾ ਖਡੂਰ ਸਾਹਿਬ ਹੋਇਆ ਲਗਭਗ 64.17 ਫੀਸਦੀ ਮਤਦਾਨ
Sunday, May 19, 2019 - 05:58 PM (IST)

ਤਰਨਤਾਰਨ : ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲੱਗਭਗ 64.17 ਫੀਸਦੀ ਮੱਤਦਾਨ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਟਰਨਿੰਗ ਅਫ਼ਸਰ ਲੋਕ ਸਭਾ ਹਲਕਾ ਖਡੂਰ ਸਾਹਿਬ ਸ੍ਰੀ ਪ੍ਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ।ਸੱਭਰਵਾਲ ਨੇ ਦੱਸਿਆ ਕਿ ਮੱਤਦਾਨ ਦੌਰਾਨ ਵਿਧਾਨ ਸਭਾ ਹਲਕਾ 14 ਜੰਡਿਆਲਾ ਲਈ 62.57 ਫੀਸਦੀ, ਵਿਧਾਨ ਸਭਾ ਹਲਕਾ 21 ਤਰਨਤਾਰਨ ਲਈ 58.54 ਫੀਸਦੀ, ਵਿਧਾਨ ਸਭਾ ਹਲਕਾ 22 ਖੇਮਕਰਨ ਲਈ 65.69 ਫੀਸਦੀ, ਵਿਧਾਨ ਸਭਾ ਹਲਕਾ 23 ਪੱਟੀ ਲਈ 65.33 ਫੀਸਦੀ, ਵਿਧਾਨ ਸਭਾ ਹਲਕਾ 24 ਖਡੂਰ ਸਾਹਿਬ ਲਈ 63.08 ਫੀਸਦੀ, ਵਿਧਾਨ ਸਭਾ ਹਲਕਾ 25 ਬਾਬਾ ਬਕਾਲਾ ਲਈ 60.50 ਫੀਸਦੀ, ਵਿਧਾਨ ਸਭਾ ਹਲਕਾ 27 ਕਪੂਰਥਲਾ ਲਈ 60.75 ਫੀਸਦੀ, ਵਿਧਾਨ ਸਭਾ ਹਲਕਾ 28 ਸੁਲਤਾਨਪੁਰ ਲੋਧੀ ਲਈ 66.67 ਫੀਸਦੀ ਅਤੇ ਵਿਧਾਨ ਸਭਾ ਹਲਕਾ 75 ਜ਼ੀਰਾ ਲਈ 74.41 ਫੀਸਦੀ ਵੋਟਰਾਂ ਨੇ ਮੱਤਦਾਨ ਕੀਤਾ। ਇਸ ਸੀਟ ਤੋਂ ਅਕਾਲੀ-ਭਾਜਪਾ ਵਲੋਂ ਬੀਬੀ ਜਗੀਰ ਕੌਰ, ਪੀ.ਡੀ.ਏ. ਵਲੋਂ ਪਰਮਜੀਤ ਕੌਰ ਖਾਲੜਾ, ਕਾਂਗਰਸ ਵਲੋਂ ਜਸਬੀਰ ਡਿੰਪਾ ਤੇ ਆਮ ਆਦਮੀ ਪਾਰਟੀ ਵਲੋਂ ਮਨਜਿੰਦਰ ਸੰਧੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
9 ਤੋਂ 12 ਵਜੇ ਤੱਕ 21.05 ਫੀਸਦੀ ਹੋਈ ਵੋਟਿੰਗ
ਹਲਕਾ | ਫੀਸਦੀ |
ਜੰਡਿਆਲਾ | 18.60 ਫੀਸਦੀ |
ਤਰਨਤਾਰਨ | 21.99 ਫੀਸਦੀ |
ਖੇਮਕਰਨ | 22.20 ਫੀਸਦੀ |
ਪੱਟੀ | 25.40 ਫੀਸਦੀ |
ਖਡੂਰ ਸਾਹਿਬ | 18.70 ਫੀਸਦੀ |
ਬਾਬਾ ਬਕਾਲਾ | 23.73 ਫੀਸਦੀ |
ਕਪੂਰਥਲਾ | 23.24 ਫੀਸਦੀ |
ਸੁਲਤਾਨਪੁਰ ਲੋਧੀ | 25.21 ਫੀਸਦੀ |
ਜ਼ੀਰਾ | 11.20 ਫੀਸਦੀ |
1 ਤੋਂ 2 ਵਜੇ ਤੱਕ 35.04 ਫੀਸਦੀ ਹੋਈ ਵੋਟਿੰਗ
ਹਲਕਾ | ਫੀਸਦੀ |
ਜੰਡਿਆਲਾ | 36.23 ਫੀਸਦੀ |
ਤਰਨਤਾਰਨ | 31.20 ਫੀਸਦੀ |
ਖੇਮਕਰਨ | 34.80 ਫੀਸਦੀ |
ਪੱਟੀ | 38.26 ਫੀਸਦੀ |
ਖਡੂਰ ਸਾਹਿਬ | 34.60 ਫੀਸਦੀ |
ਬਾਬਾ ਬਕਾਲਾ | 33.91 ਫੀਸਦੀ |
ਕਪੂਰਥਲਾ | 39.52 ਫੀਸਦੀ |
ਸੁਲਤਾਨਪੁਰ ਲੋਧੀ | 39.92 ਫੀਸਦੀ |
ਜ਼ੀਰਾ | 29.00 ਫੀਸਦੀ |
3 ਤੋਂ 5 ਵਜੇਂ ਤੱਕ 55.95 ਫੀਸਦੀ ਹੋਈ ਵੋਟਿੰਗ
ਹਲਕਾ | ਫੀਸਦੀ |
ਜੰਡਿਆਲਾ | 55.70 ਫੀਸਦੀ |
ਤਰਨਤਾਰਨ | 46.40 ਫੀਸਦੀ |
ਖੇਮਕਰਨ | 59.28 ਫੀਸਦੀ |
ਪੱਟੀ | 54.26 ਫੀਸਦੀ |
ਖਡੂਰ ਸਾਹਿਬ | 54.30 ਫੀਸਦੀ |
ਬਾਬਾ ਬਕਾਲਾ | 52.94 ਫੀਸਦੀ |
ਕਪੂਰਥਲਾ | 58.19 ਫੀਸਦੀ |
ਸੁਲਤਾਨਪੁਰ ਲੋਧੀ | 61.21 ਫੀਸਦੀ |
ਜ਼ੀਰਾ | 63.20 ਫੀਸਦੀ |
ਕੁੱਲ ਵੋਟਿੰਗ
ਹਲਕਾ | ਫੀਸਦੀ |
ਜੰਡਿਆਲਾ | 62.57 ਫੀਸਦੀ |
ਤਰਨਤਾਰਨ | 58.54 ਫੀਸਦੀ |
ਖੇਮਕਰਨ | 65.69ਫੀਸਦੀ |
ਪੱਟੀ | 65.33 ਫੀਸਦੀ |
ਖਡੂਰ ਸਾਹਿਬ | 63.08 ਫੀਸਦੀ |
ਬਾਬਾ ਬਕਾਲਾ | 60.50 ਫੀਸਦੀ |
ਕਪੂਰਥਲਾ | 60.75 ਫੀਸਦੀ |
ਸੁਲਤਾਨਪੁਰ ਲੋਧੀ | 66.67 ਫੀਸਦੀ |
ਜ਼ੀਰਾ | 74.41 ਫੀਸਦੀ |
ਦੱਸ ਦੇਈਏ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਅਧੀਨ ਕੁੱਲ 9 ਵਿਧਾਨ ਸਭਾ ਹਲਕੇ ਸ਼ਾਮਲ ਹਨ , ਜਿਨ੍ਹਾਂ ਦੀ ਕੁੱਲ ਗਿਣਤੀ 16,25,192 ਹੈ। ਇਨ੍ਹਾਂ 'ਚੋਂ ਵਿਧਾਨ ਸਭਾ ਹਲਕਾ ਤਰਨਤਾਰਨ 'ਚ ਕੁੱਲ ਵੋਟਰ 1,89,955 ਹਨ। ਇਸੇ ਤਰ੍ਹਾਂ ਖੇਮਕਰਨ 'ਚ ਕੁੱਲ ਵੋਟਰ 2,02,894, ਵਿਧਾਨ ਸਭਾ ਹਲਕਾ ਖਡੂਰ ਸਾਹਿਬ 'ਚ ਕੁੱਲ ਵੋਟਰ 1,97,043 , ਜੰਡਿਆਲਾ ਗੁਰੂ 'ਚ ਕੁੱਲ ਵੋਟਰ 1,73,884, ਹਲਕਾ ਬਾਬਾ ਬਕਾਲਾ 'ਚ ਕੁੱਲ ਵੋਟਰ 1,94,571, ਕਪੂਰਥਲਾ 'ਚ ਕੁੱਲ ਵੋਟਰ 1,44,240, ਹਲਕਾ ਸੁਲਤਾਨਪੁਰ ਲੋਧੀ 'ਚ ਕੁੱਲ ਵੋਟਰ 1,45,597 ਤੇ ਵਿਧਾਨ ਸਭਾ ਹਲਕਾ ਜ਼ੀਰਾ 'ਚ ਕੁੱਲ ਵੋਟਰ 1,83,219 ਹਨ।