ਪੁਲਵਾਮਾ ਹਮਲਾ : ਸ਼ਹੀਦ ਸੁਖਜਿੰਦਰ ਸਿੰਘ ਦੇ ਘਰ ਅੱਠ ਸਾਲ ਬਾਅਦ ਹੋਇਆ ਸੀ ਪੁੱਤ (ਵੀਡੀਓ)
Friday, Feb 15, 2019 - 05:12 PM (IST)
ਤਰਨਤਾਰਨ (ਰਾਜੀਵ) : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਬੀਤੇ ਦਿਨ ਹੋਏ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ 'ਚ ਤਰਨਤਾਰਨ ਦੇ ਪਿੰਡ ਗੰਡੀਵਿੰਡ ਧੱਤਲ ਦਾ ਸੁਖਜਿੰਦਰ ਸਿੰਘ ਵੀ ਸ਼ਾਮਲ ਸੀ। ਜਾਣਕਾਰੀ ਮੁਤਾਬਕ ਜਦੋਂ ਸੁਖਜਿੰਦਰ ਸਿੰਘ ਦੇ ਸ਼ਹੀਦ ਹੋਣ ਪਿੰਡ 'ਚ ਪਹੁੰਚੀ ਤਾਂ ਪੂਰੇ ਪਿੰਡ 'ਚ ਮਾਤਮ ਦਾ ਮਾਹੌਲ ਛਾ ਗਿਆ। ਸੁਖਜਿੰਦਰ ਦੇ ਘਰ ਵਿਆਹ ਦੇ 8 ਸਾਲ ਬਾਅਦ ਪੁੱਤ ਹੋਇਆ ਸੀ ਪਰ ਅੱਠ ਮਹੀਨੇ ਹੀ ਉਹ ਪੁੱਤ ਦਾ ਸੁੱਖ ਲੈ ਪਾਇਆ। ਸੁਖਜਿੰਦਰ ਸਿੰਘ ਆਪਣੇ ਪਿੱਛੇ ਬੁੱਢੇ ਮਾਂ-ਬਾਪ, ਦੋ ਭਰਾਵਾਂ, ਪਤਨੀ ਤੇ 8 ਮਹੀਨੇ ਦੇ ਬੱਚੇ ਨੂੰ ਛੱਡ ਗਿਆ ਹੈ। ਸੁਖਜਿੰਦਰ ਪੂਰਾ ਪਰਿਵਾਰ ਉਸ 'ਤੇ ਹੀ ਨਿਰਭਰ ਸੀ। ਬੁਢਾਪੇ 'ਚ ਜਵਾਨ ਪੁੱਤ ਦੀ ਮੌਤ ਨਾਲ ਬੁੱਢੇ ਮਾਪਿਆਂ ਤੋਂ ਸਹਾਰਾ ਖੁੱਸ ਗਿਆ।
ਪਰਿਵਾਰ ਨੇ ਮੰਗ ਹੈ ਕਿ ਪਾਕਿਸਤਾਨ ਨੂੰ ਸਬਕ ਸਿਖਾਇਆ ਜਾਵੇ ਨਹੀਂ ਤਾਂ ਪਤਾ ਨਹੀਂ ਕਿੰਨੇ ਮਾਪਿਆਂ ਦੇ ਪੁੱਤ ਇੱਦਾਂ ਹੀ ਸ਼ਹੀਦ ਹੁੰਦੇ ਰਹਿਣਗੇ।