ਪੁਲਵਾਮਾ ਹਮਲਾ : ਗੁੱਸੇ ''ਚ ਆਏ ਸਮੂਹ ਦੁਕਾਨਦਾਰਾਂ ਨੇ ਪਾਕਿਸਤਾਨ ਦਾ ਕੀਤਾ ਪਿੱਟ ਸਿਆਪਾ

02/18/2019 11:08:12 AM

ਤਰਨਤਾਰਨ (ਰਮਨ) : ਦਿਨੀਂ ਪੁਲਵਾਮਾ ਹਮਲੇ ਨੂੰ ਵੇਖ ਸਾਰਾ ਦੇਸ਼ ਗੁੱਸੇ 'ਚ ਨਜ਼ਰ ਆ ਰਿਹਾ ਹੈ , ਜਿਸ ਦੌਰਾਨ ਗਲੀਆਂ ਬਾਜ਼ਾਰਾਂ 'ਚ ਜਿੱਥੇ 'ਪਾਕਿਸਤਾਨ ਮੁਰਦਾਬਾਦ' ਦੇ ਨਾਅਰੇ ਲੱਗ ਰਹੇ ਹਨ ਉੱਥੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਲੋਕ ਸੜਕਾਂ 'ਤੇ ਆਉਂਦੇ ਨਜ਼ਰ ਆ ਰਹੇ ਹਨ। ਬੀਤੀ ਰਾਤ ਸਥਾਨਕ ਸ਼ਹਿਰ ਦੀਆਂ ਯੂਨੀਅਨਾਂ ਜਿਨ੍ਹਾਂ 'ਚ ਕੈਮਿਸਟ ਆਰਗੇਨਾਈਜੇਸ਼ਨ, ਕਰਿਆਨਾ ਯੂਨੀਅਨ, ਰੈਡੀਮੇਡ ਐਂਡ ਮੁਨਿਆਰੀ ਯੂਨੀਅਨ, ਬੂਟ ਯੂਨੀਅਨ, ਸ਼ੈਲਰ ਐਸੋਸੀਏਸ਼ਨ, ਸਰਾਫਾ, ਹਲਵਾਈ, ਆੜ੍ਹਤੀ ਯੂਨੀਅਨ, ਬ੍ਰਾਹਮਣ ਪ੍ਰਤੀਨਿਧੀ ਸਭਾ, ਸ਼ਿਵ ਸੈਨਾ ਬਾਲ ਠਾਕਰੇ ਵਲੋਂ ਕੈਂਡਲ ਮਾਰਚ ਕੱਢਿਆ ਗਿਆ ਅਤੇ ਪਾਕਿਸਤਾਨ ਖਿਲਾਫ  ਨਾਅਰੇਬਾਜ਼ੀ ਦੇ ਨਾਲ-ਨਾਲ ਪਿੱਟ ਸਿਆਪਾ ਕੀਤਾ ਗਿਆ। 
ਇਹ ਕੈਂਡਲ ਮਾਰਚ ਤਹਿਸੀਲ ਚੌਕ ਤੋਂ ਸ਼ੁਰੂ ਹੋ ਕੇ ਤਹਿਸੀਲ ਬਾਜ਼ਾਰ, ਗੁਰੂ ਬਾਜ਼ਾਰ, ਅੱਡਾ ਬਾਜ਼ਾਰ, ਬੋਹੜੀ ਚੌਕ, ਚਾਰ ਖੰਭਾ ਚੌਕ ਤੋਂ ਹੁੰਦਾ ਹੋਇਆ ਵਾਪਸ ਤਹਿਸੀਲ ਚੌਕ ਵਿਖੇ ਸਮਾਪਤ ਹੋਇਆ। ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ 7.30 ਵਜੇ ਬੰਦ ਕਰਦੇ ਹੋਏ ਇਸ 'ਚ ਹਿੱਸਾ ਲਿਆ। ਇਸ ਦੌਰਾਨ ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਪੰਜਾਬ ਅਸ਼ਵਨੀ ਕੁਮਾਰ ਕੁੱਕੂ ਨੇ ਸਮੂਹ ਮੈਂਬਰਾਂ ਨਾਲ ਪਾਕਿਸਤਾਨ ਦਾ ਪਿੱਟ ਸਿਆਪਾ ਕਰਦੇ ਹੋਏ ਹਾਏ-ਹਾਏ ਦੇ ਨਾਅਰੇ ਲਾਏ ਤੇ ਇਕ ਮਿੰਟ ਦਾ ਮੌਨ ਰੱਖਿਆ । ਇਸ ਕੈਂਡਲ ਮਾਰਚ 'ਚ ਕੈਮਿਸਟ ਆਰਗੇਨਾਈਜੇਸ਼ਨ ਦੇ ਚੇਅਰਮੈਨ ਸੁਖਬੀਰ ਸਿੰਘ ਸੁੱਗੂ, ਪ੍ਰਤਾਪ ਸਿੰਘ ਹੈੱਡ ਜਿਉੂਰੀ ਮੈਂਬਰ, ਸ਼ਹਿਰੀ ਪ੍ਰਧਾਨ ਗਗਨਦੀਪ ਸਿੰਘ ਚਾਵਲਾ, ਜਨਰਲ ਸਕੱਤਰ ਪਵਨ ਚਾਵਲਾ, ਗਗਨਦੀਪ ਭਨੋਟ ਕ੍ਰਿਸ਼ਨਾ ਮੈਡੀਕਲ, ਅਮਿਤ ਪਾਸੀ ਹਾਜ਼ਰ ਸਨ।


Baljeet Kaur

Content Editor

Related News