ਬਾਪੂ ਅਜਾਇਬ ਸਿੰਘ ਦੇ ਅਕਾਲ ਚਲਾਣੇ ''ਤੇ ਦੁੱਖ ਪ੍ਰਗਟਾਇਆ
Thursday, Jan 18, 2018 - 11:06 AM (IST)

ਝਬਾਲ/ ਬੀੜ ਸਾਹਿਬ (ਲਾਲੂ ਘੁੰਮਣ, ਬਖਤਾਵਰ, ਭਾਟੀਆ) - ਸੇਵਾਮੁਕਤ ਸਹਾਇਕ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਅੰਮ੍ਰਿਤਸਰ ਡਾ. ਸੁਖਦੇਵ ਸਿੰਘ ਢਿੱਲੋਂ, ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਬਾਬਾ ਲੰਗਾਹ ਦੇ ਸਤਿਕਾਰਯੋਗ ਪਿਤਾ ਬਾਪੂ ਅਜਾਇਬ ਸਿੰਘ ਦੇ ਅਕਾਲ ਚਲਾਣਾ ਕਰ ਗਏ। ਸਾਬਕਾ ਵਿਧਾਇਕ ਅਤੇ ਸੂਬਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ (ਬ) ਹਰਮੀਤ ਸਿੰਘ ਸੰਧੂ ਸਮੇਤ ਇਲਾਕੇ ਭਰ ਦੀਆਂ ਵੱਖ-ਵੱਖ ਸ਼ਖਸੀਅਤਾਂ ਵੱਲੋਂ ਪਰਿਵਾਰ ਨਾਲ ਡੂੰਘਾ ਦੁੱਖ ਪ੍ਰਗਟਾਇਆ ਗਿਆ। ਇਸ ਮੌਕੇ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਬਾਪੂ ਅਜਾਇਬ ਸਿੰਘ ਜਿਥੇ ਪਰਿਵਾਰ ਦੇ ਥੰਮ੍ਹ ਸਨ, ਉਥੇ ਹੀ ਸ਼੍ਰੋਮਣੀ ਅਕਾਲੀ ਦਲ (ਬ) ਦੇ ਟਕਸਾਲੀ ਆਗੂ ਵੀ ਸਨ। ਉਨ੍ਹਾਂ ਕਿਹਾ ਕਿ ਬਾਪੂ ਜੀ ਦੇ ਪ੍ਰਲੋਕ ਗਮਨ ਕਰਨ ਨਾਲ ਪਰਿਵਾਰ ਸਮੇਤ ਪਾਰਟੀ ਨੂੰ ਵੱਡੀ ਘਾਟ ਮਹਿਸੂਸ ਹੋਈ ਹੈ।
ਇਸ ਮੌਕੇ ਪਰਿਵਾਰ ਨਾਲ ਪ੍ਰਮੁੱਖ ਅਕਾਲੀ ਆਗੂ ਹਰਵੰਤ ਸਿੰਘ ਝਬਾਲ, ਕਰਮਜੀਤ ਸਿੰਘ ਢਿੱਲੋਂ ਮੂਸਿਆਂ ਵਾਲੇ, ਹਰਦਿਆਲ ਸਿੰਘ ਝਬਾਲ, ਸਰਪੰਚ ਜਸਬੀਰ ਸਿੰਘ ਸਵਰਗਾਪੁਰੀ, ਅੰਗਰੇਜ਼ ਸਿੰਘ ਬਾਊ ਚੱਕੀ ਵਾਲੇ, ਸਰਪੰਚ ਗੁਰਿੰਦਰ ਸਿੰਘ, ਸਰਪੰਚ ਪ੍ਰੀਤਇੰਦਰ ਸਿੰਘ ਢਿੱਲੋਂ, ਸਰਪੰਚ ਗੁਰਦੇਵ ਸਿੰਘ ਬੁਰਜ, ਸਰਪੰਚ ਸ਼ਾਮ ਸਿੰਘ ਕੋਟ, ਸਰਪੰਚ ਹੈਰੀ ਬੁਰਜ, ਗੁਰਪਿੰਦਰ ਸਿੰਘ ਨਾਥੂ, ਡਾ. ਗੁਰਪ੍ਰੀਤ ਸਿੰਘ, ਬਾਬਾ ਸੋਹਣ ਸਿੰਘ ਕਾਰ ਸੇਵਾ ਵਾਲੇ, ਸਾਬਕਾ ਚੇਅਰਮੈਨ ਪਰਮਜੀਤ ਸਿੰਘ ਭੁੱਚਰ, ਸਾਬਕਾ ਚੇਅਰਮੈਨ ਜਥੇਦਾਰ ਤੇਗਾ ਸਿੰਘ ਸੋਹਲ ਤੇ ਬਲਵਿੰਦਰ ਸਿੰਘ ਪੱਪੂ ਮੰਡੀਵਾਲਾ ਸਮੇਤ ਇਲਾਕੇ ਭਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਗਹਿਰੀ ਹਮਦਰਦੀ ਪ੍ਰਗਟਾਈ ਗਈ।