ਤਰਨਤਾਰਨ : ਪਰਿਵਾਰ ’ਤੇ ਵਰ੍ਹਿਆ ਕਹਿਰ, ਪੇਟ ਦਰਦ ਤੋਂ ਬਾਅਦ ਦੋ ਪੁੱਤਾਂ ਦੀ ਮੌਤ

Monday, Sep 18, 2023 - 06:42 PM (IST)

ਤਰਨਤਾਰਨ : ਪਰਿਵਾਰ ’ਤੇ ਵਰ੍ਹਿਆ ਕਹਿਰ, ਪੇਟ ਦਰਦ ਤੋਂ ਬਾਅਦ ਦੋ ਪੁੱਤਾਂ ਦੀ ਮੌਤ

ਤਰਨਤਾਰਨ (ਰਮਨ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਮੁੰਡਾ ਪਿੰਡ ਦੇ ਨਿਵਾਸੀ 2 ਛੋਟੇ ਸਕੇ ਭਰਾਵਾਂ ਦੀ ਖਿੜਨ ਤੋਂ ਪਹਿਲਾਂ ਹੀ ਅਚਾਨਕ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਦੋਵਾਂ ਦੀ ਅਚਾਨਕ ਹੋਈ ਮੌਤ ਦੇ ਕਾਰਨਾਂ ਦਾ ਫਿਲਹਾਲ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਿੱਤਾ ਸਿੰਘ (8) ਸਾਲ ਅਤੇ ਪ੍ਰਿੰਸਪਾਲ ਸਿੰਘ (10) ਪੁੱਤਰਾਨ ਬਿੱਕਰ ਸਿੰਘ ਵਾਸੀ ਮੁੰਡਾ ਪਿੰਡ ਖਿੜਣ ਤੋਂ ਪਹਿਲਾਂ ਹੀ ਮੁਰਜਾ ਗਏ। 

ਇਹ ਵੀ ਪੜ੍ਹੋ : ਪਿਛਲੇ ਤਿੰਨ ਦਿਨ ਤੋਂ ਲਾਪਤਾ ਮਿਸਟਰ ਏਸ਼ੀਆ ਰਹਿ ਚੁੱਕੇ ਮਸ਼ਹੂਰ ਬਾਡੀ ਬਿਲਡਰ ਦੀ ਇਸ ਹਾਲਤ ’ਚ ਮਿਲੀ ਲਾਸ਼

ਮਿਹਨਤ ਮਜ਼ਦੂਰੀ ਕਰਨ ਵਾਲੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਦੋਵੇਂ ਪੁੱਤ ਪੇਟ ਵਿਚ ਦਰਦ ਹੋਣ ਦੀ ਸ਼ਿਕਾਇਤ ਕਰਨ ਲੱਗ ਪਏ। ਜਿਨ੍ਹਾਂ ਨੂੰ ਪੇਟ ਦਰਦ ਦੀ ਗੋਲੀ ਦਿੱਤੀ ਗਈ। ਇਸ ਦੌਰਾਨ ਜਦੋਂ ਦੋਵੇਂ ਦਰਦ ਨਾਲ ਜ਼ਿਆਦਾ ਤੜਫਨ ਲੱਗੇ ਤਾਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਪਿੰਡ ਵਿਖੇ ਇਲਾਜ ਲਈ ਲਿਜਾਇਆ ਗਿਆ। ਜਿਥੋਂ ਉਨ੍ਹਾਂ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ। ਸੋਮਵਾਰ ਸਵੇਰੇ ਦੋਵਾਂ ਦੀ ਮੌਤ ਹੋ ਗਈ। ਡਾਕਟਰਾਂ ਵੱਲੋਂ ਮ੍ਰਿਤਕਾ ਦੇ ਪੋਸਟਮਾਰਟਮ ਕਰਣ ਉਪਰੰਤ ਹੀ ਮੌਤ ਦੇ ਅਸਲੀ ਕਾਰਨਾਂ ਦਾ ਪਤਾ ਲੱਗ ਸਕੇਗਾ। ਦੋ ਪੁੱਤਾਂ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। 

ਇਹ ਵੀ ਪੜ੍ਹੋ : 22 ਸਤੰਬਰ ਪੰਜਾਬ ਦੇ ਇਸ ਇਲਾਕੇ ਵਿਚ ਛੁੱਟੀ ਦਾ ਐਲਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News