ਖ਼ੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਧਰਨੇ 'ਤੇ ਗਏ ਕਿਸਾਨ ਪਿਤਾ ਨੂੰ ਮਿਲੀ ਪੁੱਤ ਦੇ ਸ਼ਹੀਦ ਹੋਣ ਦੀ ਖ਼ਬਰ

11/28/2020 1:04:28 PM

ਤਰਨਤਾਰਨ, ਫਤਿਆਬਾਦ (ਕੰਵਲ/ ਬਲਵਿੰਦਰ ਕੌਰ): ਜ਼ਿਲ੍ਹਾ ਤਰਨਤਾਰਨ ਦੇ ਪਿੰਡ ਖੁਵਾਸਪੁਰ ਦਾ ਰਹਿਣ ਵਾਲਾ 22 ਸਾਲਾਂ ਨੌਜਵਾਨ ਜੋ ਦੋ ਸਾਲ ਪਹਿਲਾਂ ਫ਼ੌਜ 'ਚ ਭਰਤੀ ਹੋਇਆ ਸੀ, ਬੀਤੇ ਦਿਨ ਕਸ਼ਮੀਰ ਦੇ ਰਾਜੌਰੀ ਸੈਕਟਰ 'ਚ ਡਿਊਟੀ ਦੌਰਾਨ ਪਾਕਿਸਤਾਨੀ ਗੋਲੀਬਾਰੀ 'ਚ ਸ਼ਹੀਦ ਹੋ ਗਿਆ ਹੈ, ਜਿਸ ਦੇ ਸ਼ਹੀਦ ਹੋਣ ਦੀ ਖ਼ਬਰ ਟੈਲੀਫ਼ੋਨ ਰਾਹੀਂ ਜਦੋਂ ਹੀ ਪਰਿਵਾਰਕ ਮੈਂਬਰਾਂ ਤੱਕ ਪੁੱਜੀ ਤਾਂ ਪਰਿਵਾਰ ਸਮੇਤ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਸੁਖਬੀਰ ਸਿੰਘ ਦਾ ਪਿਤਾ ਕੁਲਵੰਤ ਸਿੰਘ ਇਸ ਸਮੇਂ ਖੇਤੀ ਕਾਨੂੰਨਾਂ ਖਿਲਾਫ ਧਰਨਿਆਂ 'ਚ ਸ਼ਾਮਲ ਹੋਣ ਲਿਆ ਦਿੱਲੀ ਗਿਆ ਹੋਇਆ ਸੀ, ਜਿਥੇ ਉਸ ਨੂੰ ਪੁੱਤ ਦੀ ਸ਼ਹਾਦਤ ਦੀ ਖ਼ਬਰ ਮਿਲੀ ਹੈ। ਭਾਰਤੀ ਕਿਸਾਂਨ ਯੁਨੀਅਨ ਏਕਤਾ ਉਗਰਾਹਾਂ ਨੇ ਇਹ ਜਾਣਕਾਰੀ ਆਪਣੇ ਫੇਸਬੁੱਕ ਪੇਜ਼ 'ਤੇ ਸਾਂਝੀ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ : ਬੈਂਸ 'ਤੇ ਜਬਰ-ਜ਼ਿਨਾਹ ਦੋਸ਼ ਲਾਉਣ ਵਾਲੀ ਜਨਾਨੀ ਦੀ ਹਾਈ ਕੋਰਟ ਨੇ ਪਟੀਸ਼ਨ ਕੀਤੀ ਰੱਦ
PunjabKesariਪਿੰਡ ਖੁਵਾਸਪੁਰ ਦਾ ਰਹਿਣ ਵਾਲਾ 22 ਸਾਲਾਂ ਨੌਜਵਾਨ ਸੁਖਬੀਰ ਸਿੰਘ ਰੰਧਾਵਾ ਦੋ ਸਾਲ ਪਹਿਲਾਂ ਫੌਜ 'ਚ ਭਰਤੀ ਹੋਇਆ ਸੀ। ਸ਼ਹੀਦ ਸੁਖਬੀਰ ਸਿੰਘ ਚਾਰ ਭੈਣ ਭਰਾਵਾਂ 'ਚੋਂ ਸਭ ਤੋਂ ਛੋਟਾ ਸੀ। ਜਿਉ ਹੀ ਸੁਖਬੀਰ ਸਿੰਘ ਰੰਧਾਵਾ ਦੇ ਸ਼ਹੀਦ ਹੋਣ ਦੀ ਖ਼ਬਰ ਪਿੰਡ ਵਾਸੀਆਂ ਤੱਕ ਪੁੱਜੀ ਤਾਂ ਸ਼ਹੀਦ ਸੁਖਬੀਰ ਸਿੰਘ ਰੰਧਾਵਾ ਦੇ ਪਿਤਾ ਕੁਲਵੰਤ ਸਿੰਘ ਰੰਧਾਵਾ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ 'ਚ ਪਹੁੰਚੇ ਪਿੰਡ ਵਾਸੀਆਂ 'ਚ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ, ਸਵਿੰਦਰ ਸਿੰਘ ਮੈਂਬਰ, ਸੂਬੇਦਾਰ ਬਲਦੇਵ ਸਿੰਘ, ਮਾਸਟਰ ਚਰਨ ਸਿੰਘ, ਸੁਖਬੀਰ ਸਿੰਘ ਸੰਧੂ, ਨੰਬਰਦਾਰ ਹਰਜੀਤ ਸਿੰਘ, ਦਿਲਬਾਗ ਸਿੰਘ ਵਿਰਕ, ਕੰਵਲਜੀਤ ਸਿੰਘ ਸੰਧੂ, ਪ੍ਰੀਤਮ ਸਿੰਘ, ਸਰਵਨ ਸਿੰਘ, ਜਸਵਿੰਦਰ ਸਿੰਘ ਜੇ. ਈ., ਬਲਬੀਰ ਸਿੰਘ ਬਿਜਲੀ ਵਾਲੇ, ਗੁਲਜਾਰ ਸਿੰਘ, ਅਜੈਬ ਸਿੰਘ, ਕਾਰਜ ਸਿੰਘ, ਮੋਹਨ ਸਿੰਘ ਪਿਛੋਕਾ ਸਿੰਘ, ਲੱਖਾਂ ਸਿੰਘ ਆਦਿ ਪਿੰਡ ਵਾਸੀਆਂ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ : ਇੰਡੀਆ ਗੇਟ 'ਤੇ ਖ਼ਾਲਿਸਤਾਨੀ ਝੰਡਾ ਲਹਿਰਾਉਣ 'ਤੇ ਜਾਰੀ ਹੋਇਆ ਤਾਜ਼ਾ ਅਲਰਟ

ਇਸ ਮੌਕੇ ਸ਼ਹੀਦ ਸੁਖਬੀਰ ਸਿੰਘ ਰੰਧਾਵਾ ਦੇ ਪਿਤਾ ਕੁਲਵੰਤ ਸਿੰਘ ਰੰਧਾਵਾ ਅਤੇ ਮਾਤਾ ਜਸਬੀਰ ਕੌਰ ਸਮੇਤ ਸਮੁੱਚੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਸ਼ਹੀਦ ਸੁਖਬੀਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਪਹੁੰਚ ਜਾਏਗੀ, ਜਿੱਥੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
 


Baljeet Kaur

Content Editor Baljeet Kaur