ਤਰਨਤਾਰਨ RPG ਹਮਲਾ : ਦੋ ਨਾਬਾਲਗ ਮੁਲਜ਼ਮਾਂ ਨੂੰ ਭੇਜਿਆ ਬਾਲ ਸੁਧਾਰ ਘਰ, ਬਾਕੀ 4 ਬੁੱਧਵਾਰ ਤਕ ਰਿਮਾਂਡ ''ਤੇ

Saturday, Dec 17, 2022 - 10:27 PM (IST)

ਤਰਨਤਾਰਨ RPG ਹਮਲਾ : ਦੋ ਨਾਬਾਲਗ ਮੁਲਜ਼ਮਾਂ ਨੂੰ ਭੇਜਿਆ ਬਾਲ ਸੁਧਾਰ ਘਰ, ਬਾਕੀ 4 ਬੁੱਧਵਾਰ ਤਕ ਰਿਮਾਂਡ ''ਤੇ

ਤਰਨਤਾਰਨ (ਰਮਨ ਚਾਵਲਾ) ਜ਼ਿਲ੍ਹੇ ਦੇ ਥਾਣਾ ਸਰਹਾਲੀ ਨੂੰ ਆਰ. ਪੀ. ਜੀ. ਅਟੈਕ ਦਾ ਸ਼ਿਕਾਰ ਬਣਾਉਣ ਵਾਲੇ 2 ਨਾਬਾਲਗਾਂ ਸਣੇ ਕੁੱਲ੍ਹ 6 ਮੁਲਜ਼ਮਾਂ ਨੂੰ ਪੁਲਸ ਵੱਲੋਂ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਮਾਨਯੋਗ ਅਦਾਲਤ ਨੇ ਹਮਲਾ ਕਰਨ ਵਾਲੇ ਦੋਵੇਂ ਮੁੱਖ ਮੁਲਜ਼ਮਾਂ ਨੂੰ ਜਿੱਥੇ ਬਾਲ ਸੁਧਾਰ ਘਰ ਫਰੀਦਕੋਟ ਵਿਖੇ ਭੇਜਣ ਦਾ ਹੁਕਮ ਜਾਰੀ ਕੀਤਾ ਉੱਥੇ ਬਾਕੀ ਚਾਰ ਮੁਲਜ਼ਮਾਂ ਦਾ ਪੁਲਸ ਵਲੋਂ ਬੁੱਧਵਾਰ ਤੱਕ ਦਾ ਰਿਮਾਂਡ ਹਾਸਲ ਕਰ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

PunjabKesari

ਜ਼ਿਕਰਯੋਗ ਹੈ ਕਿ ਇਸ ਹਮਲੇ ਦਾ ਪਲਾਨ ਤਿਆਰ ਕਰਨ ਵਾਲੇ 2 ਮੁੱਖ ਮੁਲਜ਼ਮਾਂ ਦੀ ਭਾਲ ਲਈ ਜ਼ਿਲਾ ਪੁਲਸ ਵਲੋਂ ਦੂਸਰੇ ਰਾਜਾਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਇਨਸਾਫ ਹੋਵੇਗਾ ਕਿ ਪਾਕਿਸਤਾਨ ਤੋਂ ਸਮੱਗਲਿੰਗ ਰਾਹੀਂ ਭਾਰਤ ਕਿੰਨੇ ਆਰ.ਪੀ.ਜੀ ਰੈਕਟ ਪੁੱਜੇ ਸਨ।

ਇਹ ਖ਼ਬਰ ਵੀ ਪੜ੍ਹੋ - ਢਹਿ-ਢੇਰੀ ਹੋਈ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਸੁਖਬੀਰ ਬਾਦਲ ਕਰਨਗੇ 'ਪੰਜਾਬ ਬਚਾਓ ਦੌਰਾ'

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਸਤਬੀਰ ਸੱਤਾ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਉਕਤ ਮੁਲਜ਼ਮਾਂ ਵੱਲੋਂ ਥਾਣੇ ਉੱਪਰ ਹਮਲਾ ਕਰਵਾਇਆ ਗਿਆ। ਲਖਬੀਰ ਸਿੰਘ ਲੰਡਾ ਖਿਲਾਫ਼ ਜ਼ਿਲ੍ਹਾ ਤਰਨਤਾਰਨ ਤੋਂ ਇਲਾਵਾ ਵੱਖ-ਵੱਖ ਥਾਣਿਆਂ ਵਿਚ ਫਿਰੌਤੀ ਮੰਗਣ ਤੋਂ ਇਲਾਵਾ ਸਮੱਗਲਿੰਗ, ਇਰਾਦਾ ਕਤਲ ਅਤੇ ਅਸਲਾ ਐਕਟ ਤਹਿਤ ਦਰਜਨਾਂ ਤੋਂ ਵੱਧ ਮਾਮਲੇ ਦਰਜ ਹਨ। ਪੁਲਸ ਵੱਲੋਂ ਇਸ ਮਾਮਲੇ ਵਿਚ ਕਾਫ਼ੀ ਮਿਹਨਤ ਕਰਨ ਤੋਂ ਬਾਅਦ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਨੰਬਰਦਾਰ ਦੀ ਵਾਸੀ ਨੌਸ਼ਹਿਰਾ ਪੰਨੂਆਂ, ਗੁਰਲਾਲ ਸਿੰਘ ਉਰਫ ਗਹਿਲਾ ਵਾਸੀ ਚੋਹਲਾ ਸਾਹਿਬ, ਸੁਰਲਾਲਪਾਲ ਸਿੰਘ ਉਰਫ ਗੁਰਲਾਲ ਲਾਲੀ ਵਾਸੀ ਠੱਠੀਆਂ ਮਹੰਤਾਂ ਅਤੇ ਜੋਬਨਪ੍ਰੀਤ ਸਿੰਘ ਉਰਫ ਸਾਬ ਵਾਸੀ ਨੌਸ਼ਹਿਰਾ ਪੰਨੂਆਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਉਨ੍ਹਾਂ ਪਾਸੋਂ ਇਕ 32 ਬੋਰ ਪਿਸਤੌਲ ਤੇ 15 ਜ਼ਿੰਦਾ ਰੌਂਦ ਤੋਂ ਇਲਾਵਾ ਇਕ ਹੈਂਡ ਗ੍ਰਨੇਡ ਵੀ ਬਰਾਮਦ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ - ਸੜਕਾਂ ਦੀ ਮੁਰੰਮਤ ਨੂੰ ਲੈ ਕੇ ਮਾਨ ਸਰਕਾਰ ਨੇ ਮੁਅੱਤਲ ਕੀਤੇ ਦੋ ਇੰਜੀਨੀਅਰ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਦੇ ਨਾਲ ਹੀ ਹਮਲਾ ਕਰਨ ਲਈ ਤਿਆਰ ਕੀਤੇ ਗਏ ਦੋ ਨਾਬਾਲਗ ਜੋ ਜ਼ਿਲ੍ਹਾ ਤਰਨਤਾਰਨ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਹਨ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਉਪਰੰਤ ਅਦਾਲਤ ਵਲੋਂ ਦੋਵਾਂ ਨੂੰ ਫਰੀਦਕੋਟ ਬਾਲ ਸੁਧਾਰ ਘਰ ਵਿਖੇ ਭੇਜਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News