ਦੁਖ਼ਦ ਘਟਨਾ: ਕੱਚੇ ਕੋਠੇ ਦੀ ਛੱਤ ਡਿੱਗਣ ਨਾਲ 9 ਸਾਲਾ ਪੁੱਤ ਸਣੇ ਮਾਂ ਦੀ ਹੋਈ ਮੌਤ
Monday, Jun 20, 2022 - 01:18 PM (IST)

ਤਰਨਤਾਰਨ (ਰਮਨ) - ਥਾਣਾ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਮੋਹਨਪੁਰ ਵਿਖੇ ਬੀਤੀ ਰਾਤ ਇੱਕ ਕੱਚੇ ਕੋਠੇ ਦੀ ਛੱਤ ਹੇਠਾਂ ਡਿੱਗਣ ਕਾਰਨ ਮਾਂ-ਪੁੱਤ ਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜ਼ਿਕਰਯੋਗ ਹੈ ਕਿ ਸਰਕਾਰਾਂ ਵੱਲੋਂ ਕੱਚੇ ਕੋਠੇ ਪੱਕੇ ਕਰਨ ਸਬੰਧੀ ਕੀਤੇ ਜਾਂਦੇ ਦਾਅਵਿਆਂ ਦੀ ਇਸ ਘਟਨਾ ਤੋਂ ਬਾਅਦ ਪੋਲ ਖੁੱਲ੍ਹਦੀ ਸਾਫ਼ ਨਜ਼ਰ ਆ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਚੋਹਲਾ ਸਾਹਿਬ ਦੇ ਮੁਖੀ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪਿੰਡ ਮੋਹਨਪੁਰ ਵਿਖੇ ਬੀਤੀ ਰਾਤ ਮਨਜਿੰਦਰ ਕੌਰ (35) ਪਤਨੀ ਜਸਵਿੰਦਰ ਸਿੰਘ ਆਪਣੇ ਬੇਟੇ ਏਕਮਜੀਤ ਸਿੰਘ 9 ਸਾਲ ਦੇ ਨਾਲ ਕਮਰੇ ਵਿਚ ਸੁੱਤੀ ਪਈ ਸੀ। ਰਾਤ ਕਰੀਬ ਸਾਢੇ ਬਾਰਾਂ ਵਜੇ ਕਮਰੇ ਦੀ ਛੱਤ ਅਚਾਨਕ ਹੇਠਾਂ ਡਿੱਗ ਗਈ, ਜਿਸ ਕਾਰਨ ਮਾਂ-ਪੁੱਤ ਦੀ ਦਮ ਘੁੱਟਣ ਨਾਲ ਮੌਕੇ ’ਤੇ ਮੌਤ ਹੋ ਗਈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ
ਥਾਣਾ ਮੁਖੀ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਨਾਨੀ ਦੇ ਪਤੀ ਜਸਵਿੰਦਰ ਸਿੰਘ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਵਾਉਣ ਸਬੰਧੀ ਕਿਹਾ ਗਿਆ ਹੈ। ਇਸ ਦੁਖਦਾਈ ਘਟਨਾ ਨੂੰ ਲੈ ਪਿੰਡ ਵਿਚ ਸੋਗ ਦੀ ਲਹਿਰ ਚੱਲ ਰਹੀ ਹੈ।