ਤਰਨਤਾਰਨ 'ਚ 'ਪੰਜਾਬ ਬੰਦ' ਦਾ ਨਹੀਂ ਨਜ਼ਰ ਆਇਆ ਅਸਰ, ਖੁੱਲ੍ਹੀਆਂ ਦੁਕਾਨਾਂ

Tuesday, Aug 13, 2019 - 10:53 AM (IST)

ਤਰਨਤਾਰਨ 'ਚ 'ਪੰਜਾਬ ਬੰਦ' ਦਾ ਨਹੀਂ ਨਜ਼ਰ ਆਇਆ ਅਸਰ, ਖੁੱਲ੍ਹੀਆਂ  ਦੁਕਾਨਾਂ

ਤਰਨਤਾਰਨ (ਰਮਨ)—ਦਿੱਲੀ ਵਿਖੇ ਰਵਿਦਾਸ ਮਹਾਰਾਜ ਜੀ ਦੇ ਮੰਦਰ ਨੂੰ ਤੋੜੇ ਜਾਣ ਦੇ ਹੁਕਮ ਦੇ ਐਲਾਨ ਤੋਂ ਬਾਅਦ ਰਵਿਦਾਸ ਭਾਈਚਾਰੇ 'ਚ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਸਬੰਧ 'ਚ ਭਾਈਚਾਰੇ ਵਲੋਂ ਅੱਜ 'ਪੰਜਾਬ ਬੰਦ' ਕਰਨ ਦਾ ਐਲਾਨ ਕੀਤਾ ਗਿਆ ਹੈ ਪਰ ਤਰਨਤਾਰਨ 'ਚ ਅੱਜ ਸਾਰੇ ਬਾਜ਼ਾਰ ਪੂਰੀ ਤਰ੍ਹਾਂ ਖੁਲ੍ਹੇ ਹੋਏ ਹਨ।

PunjabKesari

ਰਵਿਦਾਸ ਭਾਈਚਾਰੇ ਵਲੋਂ ਕਰੀਬ 11.00 ਵਜੇ ਸ਼ਹਿਰ 'ਚ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਅਜੇ ਤੱਕ ਸਥਿਤੀ ਸ਼ਾਂਤੀਪੂਰਵਕ ਹੈ ਅਤੇ ਲੋਕ ਆਪਣੇ ਕੰਮਾਂ ਲਈ ਘਰੋਂ ਨਿਕਲ ਰਹੇ ਹਨ। ਰੱਖੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਦੁਕਾਨਾਂ 'ਚ ਖਰੀਦਦਾਰੀ ਜਾਰੀ ਹੈ। ਪੁਲਸ ਪ੍ਰਸ਼ਾਸਨ ਵਲੋਂ ਪੁਖਤਾ ਇੰਤਜਾਮ ਕੀਤੇ ਗਏ ਹਨ।

PunjabKesari


author

Shyna

Content Editor

Related News