ਨਗਰ ਕੀਰਤਨ 'ਚ ਹੋਏ ਧਮਾਕਾ ਮਾਮਲੇ 'ਚ ਵੱਡਾ ਖ਼ੁਲਾਸਾ, ਮੈਜਿਸਟ੍ਰੇਟ ਨੇ DC ਨੂੰ ਸੌਂਪੀ ਰਿਪੋਰਟ

08/21/2020 9:52:51 AM

ਤਰਨਤਾਰਨ (ਰਮਨ) : ਬੀਤੀ 8 ਫਰਵਰੀ ਨੂੰ ਪਹੂਵਿੰਡ ਤੋਂ ਟਾਹਲਾ ਸਾਹਿਬ ਵਿਖੇ ਰਵਾਨਾ ਹੋਏ ਨਗਰ ਕੀਰਤਨ ਦੌਰਾਨ ਇਕ ਜ਼ੋਰਦਾਰ ਧਮਾਕਾ ਹੋਣ ਉਪਰੰਤ ਕੁੱਲ ਚਾਰ ਛੋਟੀ ਉਮਰ ਦੇ ਬੱਚਿਆਂ ਦੀ ਮੌਤ ਹੋ ਗਈ ਸੀ ਜਦ ਕਿ ਤਿੰਨ ਗੰਭੀਰ ਜ਼ਖਮੀਆਂ ਦਾ ਅੱਜ ਵੀ ਇਲਾਜ ਜਾਰੀ ਹੈ। ਇਸ ਵਾਪਰੇ ਹਾਦਸੇ ਤੋਂ ਬਾਅਦ ਮੁੱਖ ਮੰਤਰੀ ਵਲੋਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 5-5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੰਦੇ ਹੋਏ ਇਸ ਹਾਦਸੇ ਦੀ ਸਬ-ਡਵੀਜ਼ਨ ਤਰਨ ਤਾਰਨ ਦੇ ਮੈਜਿਸਟ੍ਰੇਟ ਨੂੰ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਜਾਂਚ ਨੂੰ ਮੁਕੰਮਲ ਕਰਦੇ ਹੋਏ ਰਿਪੋਰਟ ਤਿਆਰ ਕਰ ਮੈਜਿਸਟ੍ਰੇਟ ਵਲੋਂ ਵੀਰਵਾਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਜਾਂਚ 'ਚ ਗੁਰਦੁਆਰਾ ਸਾਹਿਬ ਦੀ ਕਮੇਟੀ ਤੋਂ ਇਲਾਵਾ ਸਬੰਧਤ ਇਲਾਕਿਆਂ ਦੇ ਥਾਣਾ ਮੁੱਖੀਆਂ ਨੂੰ ਕਸੂਰਵਾਰ ਮੰਨਿਆਂ ਗਿਆ ਹੈ, ਜਿਸ ਸਬੰਧੀ ਮੈਜਿਸਟ੍ਰੇਟ ਵੱਲੋਂ ਪੰਜਾਬ ਸਰਕਾਰ ਨੂੰ ਲ਼ਿਖਤੀ ਸੁਝਾਅ ਦੇ ਦਿੱਤੇ ਗਏ ਹਨ।

ਇਹ ਵੀ ਪੜ੍ਹੋਂ : ਹਵਸ ਦੇ ਭੁੱਖੇ ਪਿਓ ਨੇ ਟੱਪੀਆਂ ਦਰਿੰਦਗੀ ਦੀਆਂ ਹੱਦਾਂ, 13 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ

ਕੀ ਸੀ ਮਾਮਲਾ
ਜਾਣਕਾਰੀ ਅਨੁਸਾਰ 8 ਫਰਵਰੀ ਦੀ ਸਵੇਰ ਨੂੰ ਹਰ ਸਾਲ ਦੀ ਤਰ੍ਹਾਂ ਜ਼ਿਲੇ ਦੇ ਪਿੰਡ ਪਹੁਵਿੰਡ ਤੋਂ ਗੁਰਦੁਆਰਾ ਟਾਹਲਾ ਸਾਹਿਬ ਅੰਮ੍ਰਿਤਸਰ ਲਈ ਇਕ ਵਿਸ਼ੇਸ਼ ਨਗਰ ਕੀਰਤਨ ਸਜਾਇਆ ਗਿਆ, ਜਿਸ 'ਚ ਕਰੀਬ 1500 ਦੇ ਕਰੀਬ ਵਿਅਕਤੀ ਅਤੇ ਬੱਚੇ ਸ਼ਾਮਲ ਸਨ।ਇਸ ਨਗਰ ਕੀਰਤਨ ਦੇ ਸ਼ੁਰੂ ਹੋਣ ਸਮੇਂ ਕੁੱਝ ਬੱਚੇ ਨਗਰ ਕੀਰਤਨ ਦੇ ਅੱਗੇ-ਅੱਗੇ ਜ਼ੋਰਦਾਰ ਪਟਾਕੇ ਚਲਾ ਰਹੇ ਸਨ। ਸਮੂਹ ਸੰਗਤ ਗੁਰੂ ਸਾਹਿਬ ਦੀ ਪਾਲਕੀ ਪਿੱਛੇ ਹਾਜ਼ਰੀ ਭੱਰਦੀ ਹੋਈ ਚੱਲ ਰਹੀ ਸੀ ਜਦ ਕਿ ਕੁੱਝ ਨੌਜਵਾਨ ਆਪਣੀਆਂ ਟਰਾਲੀਆਂ ਟ੍ਰੈਕਟਰਾਂ 'ਤੇ ਸਵਾਰ ਹੋ ਆਤਿਸ਼ਬਾਜ਼ੀ ਕਰ ਰਹੇ ਸਨ ਪਰ ਇਨ੍ਹਾਂ ਨੂੰ ਰੋਕਣ ਲਈ ਕੋਈ ਅੱਗੇ ਨਹੀਂ ਆਇਆ।ਜਦੋਂ ਨਗਰ ਕੀਰਤਨ ਭਿੱਖੀਵਿੰਡ ਚੌਂਕ, ਦਿਆਲਪੁਰਾ ਅਤੇ ਸ਼ਹਬਾਜਪੁਰਾ ਤੋਂ ਹੁੰਦਾ ਹੋਇਆ ਪਿੰਡ ਪਲੌਸਟਰ ਨਜ਼ਦੀਕ ਪੁੱਜਾ ਤਾਂ ਇਕ ਟਰਾਲੀ 'ਚ ਮੌਜੂਦ ਪਟਾਕਿਆਂ ਅਤੇ ਪੋਟਾਸ਼ ਨੂੰ ਅਚਾਣਕ ਅੱਗ ਲੱਗਣ ਕਾਰਨ ਜੋਰਦਾਰ ਧਮਾਕਾ ਹੋ ਗਿਆ, ਜਿਸ 'ਚ ਮ੍ਰਿਤਕਾਂ ਦੇ ਸਰੀਰ ਦੇ ਹਿੱਸੇ ਦੂਰ-ਦੂਰ ਖੇਤਾਂ 'ਚ ਜਾ ਡਿੱਗੇ ਸਨ।

ਇਹ ਵੀ ਪੜ੍ਹੋਂ : ਕੁੱਤੇ ਨੂੰ ਕੁਚਲਣ ਵਾਲੇ ਦੇ ਘਰ ਮਾਰਿਆ ਛਾਪਾ, ਮੌਕੇ ਦੇ ਹਾਲਾਤ ਵੇਖ ਉੱਡੇ ਹੋਸ਼ (ਤਸਵੀਰਾਂ)

ਕਿੰਨੇ ਬੱਚਿਆਂ ਦੀ ਹੋਈ ਮੌਤ ਅਤੇ ਕਿੰਨੇ ਹੋਏ ਜ਼ਖਮੀ
ਇਸ ਹਾਦਸੇ ਦੌਰਾਨ ਮਨਦੀਪ ਸਿੰਘ (13) ਪੁੱਤਰ ਵਜੀਰ ਸਿੰਘ ਵਾਸੀ ਪਹੁਵਿੰਡ, ਗੁਰਪ੍ਰੀਤ ਸਿੰਘ (12) ਪੁੱਤਰ ਨਿਰਵੈਲ ਸਿੰਘ ਵਾਸੀ ਪਹੁਵਿੰਡ, ਗੁਰਕੀਰਤ ਸਿੰਘ (17) ਪੁੱਤਰ ਸੁਖਦੇਵ ਸਿੰਘ ਵਾਸੀ ਪਹੁਵਿੰਡ ਅਤੇ ਹਰਮਨ ਸਿੰਘ (15) ਪੁੱਤਰ ਸੁਖਰਾਜ ਸਿੰਘ ਵਾਸੀ ਪਹੁਵਿੰਡ ਜ਼ਿਲਾ ਤਰਨ ਤਾਰਨ ਦੀ ਮੌਤ ਹੋ ਗਈ ਜਦਕਿ ਅਜੇਪਾਲ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਮਾੜੀ ਉਧੋਕੇ, ਹਰਨੂਰ ਸਿੰਘ ਪੁੱਤਰ ਸੁਖਰਾਜ ਸਿੰਘ ਵਾਸੀ ਪਿੰਡ ਪਹੁਵਿੰਡ, ਗੁਰਸਿਮਰਨ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਹੁਵਿੰਡ ਜ਼ਿਲਾ ਤਰਨ ਤਾਰਨ ਗੰਭੀਰ ਜ਼ਖਮੀ ਹੋ ਗਏ ਸਨ।ਇਸ ਹਾਦਸੇ ਦੌਰਾਨ ਅਜੇਪਾਲ ਸਿੰਘ ਆਪਣੀ ਖੱਬੀ ਅੱਖ ਦੀ ਰੋਸ਼ਨੀ ਸਦਾ ਲਈ ਖੋਹ ਬੈਠਾ।

ਇਹ ਵੀ ਪੜ੍ਹੋਂ : ਇਕ ਵਾਰ ਫਿਰ ਖਾਕੀ ਹੋਈ ਦਾਗਦਾਰ, ਚਿੱਟਾ ਪੀਂਦੇ ASI ਦੀ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਜਾਂਚ 'ਚ ਕੀ ਪਾਈਆਂ ਗਈਆਂ ਕਮੀਆਂ
ਨਗਰ ਕੀਰਤਨ ਸਜਾਏ ਜਾਣ ਦੌਰਾਨ ਪਿੰਡ ਦੇ ਸਰਪੰਚ ਨੂੰ ਕੋਈ ਸੂਚਨਾ ਨਾ ਦੇਣਾ, ਸਿਹਤ ਵਿਭਾਗ ਪਾਸੋ ਮੈਡੀਕਲ ਟੀਮ ਜਾਂ ਐਂਬੂਲੈਂਸ ਦੀ ਸੁਵਿਧਾ ਨਾ ਲੈਣਾ, ਫਾਈਰ ਬ੍ਰਿਗੇਡ ਦੀ ਮਦਦ ਨਾ ਲੈਣਾ, ਬੱਚਿਆਂ ਨੂੰ ਨਾਜ਼ਾਇਜ ਪਟਾਕੇ ਚਲਾਉਣ ਤੋਂ ਨਾ ਰੋਕਣਾ ਆਦਿ।ਇਸ ਦੇ ਨਾਲ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਗੁਰਦੁਆਰਾ ਕਮੇਟੀ ਵੱਲੋਂ ਥਾਣਾ ਭਿੱਖੀਵਿੰਡ ਨੂੰ ਨਗਰ ਕੀਰਤਨ ਸਜਾਏ ਜਾਣ ਸਬੰਧੀ ਸੂਚਨਾਂ ਪਹਿਲਾਂ ਤੋਂ ਹੀ ਦਿੱਤੀ ਗਈ ਸੀ ਪਰ ਇਹ ਸੂਚਨਾਂ ਸਿਵਲ ਪ੍ਰਸ਼ਾਸਨ ਨੂੰ ਨਹੀਂ ਭੇਜੀ ਗਈ।

ਇਹ ਵੀ ਪੜ੍ਹੋਂ : ਸੁੱਚਾ ਸਿੰਘ ਲੰਗਾਹ ਨੂੰ ਸਹਿਯੋਗ ਕਰਨ ਵਾਲੇ ਕਾਮਿਆਂ ਨੂੰ SGPC ਵਲੋਂ ਵੱਡਾ ਝਟਕਾ

ਪਿੰਡ 'ਚ ਹੀ ਤਿਆਰ ਹੁੰਦੇ ਸਨ ਨਾਜਾਇਜ ਪਟਾਕੇ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪਿੰਡ ਪਹੁਵਿੰਡ 'ਚ ਕੁਲਦੀਪ ਸਿੰਘ ਨਾਮਕ ਵਿਅਕਤੀ ਜੋ ਨਾਜਾਇਜ਼ ਤੌਰ 'ਤੇ ਪਟਾਕੇ ਬਨਾਉਣ ਅਤੇ ਵੇਚਣ ਦਾ ਕਾਰੋਬਾਰ ਕਰਦਾ ਸੀ।ਨਗਰ ਕੀਰਤਨ ਵਾਲੇ ਦਿਨ ਇਸ ਵਿਅਕਤੀ ਵਲੋਂ ਬੱਚਿਆਂ ਨੂੰ ਨਾਜਾਇਜ਼ ਤੌਰ 'ਤੇ ਤਿਆਰ ਕੀਤੇ ਪਟਾਕੇ ਵੇਚੇ ਗਏ ਸਨ ਜੋ ਚਾਰ ਮਾਸੂਮ ਬੱਚਿਆਂ ਦੀ ਜਾਨ ਲੈਣ ਦਾ ਕਾਰਨ ਬਣੇ। ਇਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਕੁੱਝ ਵਿਅਕਤੀਆਂ ਨੂੰ ਵਿਦੇਸ਼ ਤੋਂ ਆਏ ਰੁਪਏ ਨਾਲ ਲੋਹੇ ਦੀਆਂ ਨਲ੍ਹਾਂ ਤਿਆਰ ਕਰ ਕੇ ਦਿੱਤੀਆਂ ਗਈਆਂ ਸਨ, ਜਿਸ ਦੌਰਾਨ ਹਜ਼ਾਰਾਂ ਰੁਪਏ ਨਾਲ ਖਰੀਦ ਕੀਤੇ ਗਏ ਪਟਾਕੇ ਬੱਚੇ ਚਲਾ ਰਹੇ ਸਨ।

ਇਹ ਵੀ ਪੜ੍ਹੋਂ : ਜੇ. ਈ. ਤੇ ਸਹਾਇਕ ਲਾਈਨਮੈਨ ਦੀ ਘਿਨੌਣੀ ਕਰਤੂਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ

ਪੁਲਸ ਕਾਰਗੁਜ਼ਾਰੀ 'ਤੇ ਉਠੇ ਸਵਾਲ
ਜਿਸ ਸਮੇਂ ਨਗਰ ਕੀਰਤਨ ਸਜਾਇਆ ਗਿਆ ਸੀ ਉਸ ਸਮੇਂ ਥਾਣਾ ਭਿੱਖੀਵਿੰਡ ਦੇ ਉਸ ਸਮੇਂ ਦੇ ਮੁੱਖੀ ਹਰਚੰਦ ਸਿੰਘ ਵੱਲੋਂ ਆਤਿਸ਼ਬਾਜੀ ਦੇ ਬੋਰੇ ਕਬਜੇ 'ਚ ਲੈ ਲਏ ਗਏ ਸਨ ਜੋ ਉਨ੍ਹਾਂ ਆਪਣੇ ਬਿਆਨਾਂ 'ਚ ਦੱਸਿਆ ਹੈ।ਪਰੰਤੂ ਫਿਰ ਵੀ ਬੱਚਿਆਂ ਵੱਲੋਂ ਸ਼ਰੇਆਮ ਭਿੱਖੀਵਿੰਡ ਤੋਂ ਲੈ ਪਲਾਸੌਰ ਤੱਕ ਰਸਤੇ 'ਚ ਜ਼ੋਰਦਾਰ ਪਟਾਕੇ ਚਲਾਏ ਜਾਦੇ ਰਹੇ ਜਿਸ ਨੂੰ ਰੋਕਣਾ ਰਸਤੇ 'ਚ ਆਉਂਦੇ ਸਬੰਧਤ ਥਾਣਿਆਂ ਦੇ ਮੁੱਖੀਆਂ ਨੇ ਮੁਨਾਸਿਬ ਨਹੀਂ ਸਮਝਿਆ ਅਤੇ ਜੇ ਪੁਲਸ ਨੇ ਆਪਣੀ ਸਹੀ ਡਿਊਟੀ ਨਿਭਾਈ ਹੁੰਦੀ ਤਾਂ ਇਹ ਹਾਦਸਾ ਹੀ ਨਾ ਵਾਪਰਦਾ।ਦਿੱਤੇ ਗਏ ਬਿਆਨਾਂ 'ਚ ਪੁਲਸ ਮੁੱਖੀਆਂ ਦੀ ਘਟਿਆ ਕਾਰਗੁਜ਼ਾਰੀ ਵੀ ਸਾਹਮਣੇ ਆਉਣ ਦਾ ਪਤਾ ਲੱਗਾ ਹੈ।ਇਸ ਦੇ ਨਾਲ ਹੀ ਕੁਝ ਹੋਰ ਥਾਣਾ ਮੁੱਖੀਆਂ ਨੇ ਆਪਣੇ ਬਿਆਨਾਂ 'ਚ ਕਿਹਾ ਹੈ ਕਿ ਨਗਰ ਕੀਰਤਨ ਦੌਰਾਨ ਕੋਈ ਆਤਿਸ਼ਬਾਜ਼ਾ ਨਹੀਂ ਹੋਈ ਪਰ ਜ਼ੋਰਦਾਰ ਧਮਾਕੇ ਨੂੰ ਵੇਖ ਇਹ ਗੱਲ ਹਜਮ ਨਹੀਂ ਹੋ ਰਹੀ।

ਇਹ ਵੀ ਪੜ੍ਹੋਂ : ਦਰਿੰਦਗੀ ਦੀਆਂ ਹੱਦਾਂ ਪਾਰ : ਆਪਣੇ ਹੀ ਪਰਿਵਾਰ ਦੇ 11 ਜੀਆਂ ਦੀ ਗਲਾ ਵੱਢ ਕੀਤੀ ਹੱਤਿਆ

ਸਰਕਾਰ ਨੂੰ ਦਿੱਤੇ ਗਏ ਹਨ ਸੁਝਾਅ
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਹਾਦਸੇ ਦੌਰਾਨ ਮਾਰੇ ਜਾਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦਿੱਤੇ ਗਏ 5-5 ਲੱਖ ਰੁਪਏ ਗੁਰਦੁਆਰਾ ਕਮੇਟੀ ਪਹੁਵਿੰਡ ਪਾਸੋ ਵਸੂਲ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਜ਼ਖਮੀਆਂ ਦਾ ਸਾਰਾ ਇਲਾਜ ਖਰਚਾ ਵੀ ਕਮੇਟੀ ਪਾਸੋ ਵਸੂਲ ਕੀਤਾ ਜਾਵੇ।ਜਾਂਚ ਦੌਰਾਨ ਜਿਥੇ ਗੁਰਦੁਆਰਾ ਕਮੇਟੀ ਦੇ 14 ਮੈਂਬਰਾਂ ਸਮੇਤ ਮੈਨੇਜਰ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ ਉਥੇ ਥਾਣਾ ਭਿੱਖੀਵਿੰਡ ਦੇ ਮੁੱਖੀ ਸਮੇਤ ਕੁੱਝ ਹੋਰਾਂ ਨੂੰ ਵੀ ਇਸ ਘਟਨਾਂ 'ਚ ਕੁਤਾਹੀ ਵਰਤਣ ਦਾ ਜ਼ਿੰਮੇਵਾਰ ਮੰਨਿਆਂ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਜਾਂਚ ਰਿਪੋਰਟ ਨੂੰ ਮੁੱਖ ਮੰਤਰੀ ਦਫਤਰ ਭੇਜਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਆਉਣ ਵਾਲੇ ਹੁਕਮਾਂ ਅਤੇ ਅਗਲੀ ਕਾਰਵਾਈ ਦਾ ਇੰਤਜਾਰ ਕਰਨਾ ਬਾਕੀ ਹੈ। ਮੁੱਖ ਮੰਤਰੀ ਦੇ ਹੁਕਮਾਂ ਤਹਿਤ ਬਣਦੀ ਅਗਲੇਰੀ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਜਾਵੇਗਾ।

ਇਹ ਵੀ ਪੜ੍ਹੋਂ :  ਪੰਜਾਬ 'ਚ ਹੁਣ ਵਾਹਨਾਂ 'ਤੇ ਲੱਗੇਗੀ ਸਰਕਾਰੀ ਨੰਬਰ ਪਲੇਟ, ਨਹੀਂ ਤਾਂ ਹੋਵੇਗਾ ਭਾਰੀ ਜੁਰਮਾਨਾ


Baljeet Kaur

Content Editor

Related News