ਰੇਤ ਮਾਫੀਆ ਖਿਲਾਫ ਪੁਲਸ ਦੀ ਵੱਡੀ ਕਾਰਵਾਈ, 13 ਵਿਅਕਤੀ ਗ੍ਰਿਫਤਾਰ

Saturday, Aug 24, 2019 - 05:48 PM (IST)

ਰੇਤ ਮਾਫੀਆ ਖਿਲਾਫ ਪੁਲਸ ਦੀ ਵੱਡੀ ਕਾਰਵਾਈ, 13 ਵਿਅਕਤੀ ਗ੍ਰਿਫਤਾਰ

ਤਰਨਤਾਰਨ (ਰਮਨ, ਵਿਜੇ ਅਰੋੜਾ) : ਥਾਣਾ ਹਰੀਕੇ ਪੁਲਸ ਵੱਲੋਂ ਰੇਤ ਮਾਫੀਆ ਖਿਲਾਫ ਵੱਡੀ ਕਾਰਵਾਈ ਕਰਦਿਆਂ ਪਿੰਡ ਬੂਹ ਹਥਾਡ਼ ਵਿਖੇ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ 5 ਟਿੱਪਰ ਅਤੇ 3 ਜੇ. ਸੀ. ਬੀ. ਮਸ਼ੀਨਾਂ ਤੇ 2 ਟਰਾਲੀਆਂ ਸਣੇ 13 ਵਿਅਕਤੀਆਂ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ. ਪੀ. ਹਰਜੀਤ ਸਿੰਘ ਤਰਨ ਤਾਰਨ ਨੇ ਹਰੀਕੇ ਵਿਖੇ ਪ੍ਰੈੱਸ ਕਾਨਫੰਰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ. ਐੱਸ. ਪੀ. ਧਰੁਵ ਦਹੀਆ ਵੱਲੋਂ ਮਾਡ਼ੇ ਅਨਸਰਾਂ ਖਿਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਹੈ ਅਤੇ ਨਸ਼ਿਆਂ ਦੇ ਕਾਰੋਬਾਰ ਕਰਨ ਵਾਲਿਆਂ ਅਤੇ ਉਨ੍ਹਾਂ ਦਾ ਸਾਥ ਦੇਣ ਵਾਲਿਆਂ ਵਿਰੁੱਧ ਅਤੇ ਹੋਰ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਅੱਜ ਐੱਸ. ਐੱਸ. ਪੀ. ਧਰੁਵ ਦਹੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਮੁਖੀ ਹਰੀਕੇ ਪੁਲਸ ਵੱਲੋਂ ਬੂਹ ਹਥਾਡ਼ ਇਲਾਕੇ ਅੰਦਰ ਗੈਰ-ਕਾਨੂੰਨੀ ਮਾਈਨਿੰਗ ਕਰਦੇ 13 ਵਿਅਕਤੀਆਂ ਨੂੰ 5 ਟਿੱਪਰ ਅਤੇ 3 ਜੇ. ਸੀ. ਬੀ. ਮਸ਼ੀਨਾਂ, 2 ਟਰੈਕਟਰ ਮੌਕੇ ’ਤੇ ਬਰਾਮਦ ਕੀਤੇ ਹਨ। ਉਕਤ ਵਿਅਕਤੀਆਂ ਦੀ ਪਛਾਣ ਨਿਰਮਲ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਸਿੰਘਪੁਰਾ, ਅਜੇ ਕੁਮਾਰ ਸਿੰਘ ਪੁੱਤਰ ਭੀਮ ਸਿੰਘ ਵਾਸੀ ਬਿਹਾਰਪੁਰ ਜ਼ਿਲਾ ਬਕਸਰ (ਬਿਹਾਰ), ਰਸਾਲ ਸਿੰਘ ਪੁੱਤਰ ਮੁਖਤਿਆਰ ਸਿੰਘ ਪੁੱਤਰ ਦੂਹਲ ਕੋਨਾ, ਵਰਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਗੱਗੋਬੂਹਾ, ਦਰਸ਼ਨ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਗੱਗੋਬੂਹਾ, ਭਗੀਰਥ ਪੁੱਤਰ ਬਗਲਾ ਵਾਸੀ ਸਰਕਰ ਜ਼ਿਲਾ ਟੀਕਮਗਡ਼੍ਹ (ਮੱਧ ਪ੍ਰਦੇਸ਼), ਜਸਵੰਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਮਾਡ਼ੀ ਮੇਘਾ, ਸਤਿੰਦਰ ਸਿੰਘ ਪੁੱਤਰ ਲਲਨ ਸਿੰਘ ਵਾਸੀ ਪੁਖਰਾ ਜ਼ਿਲਾ ਸੀਵਾਨ (ਬਿਹਾਰ), ਹਰਪਾਲ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਕੁੱਤੀਵਾਲ, ਰੇਸ਼ਮ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਭਰਾ, ਗੁਰਬੀਰ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਬੱਗੇਵਾਲ ਜ਼ਿਲਾ ਫਿਰੋਜ਼ਪੁਰ, ਦਲਬੀਰ ਸਿੰਘ ਪੁੱਤਰ ਰੇਸ਼ਮ ਵਾਸੀ ਲੁਹਾਰਾ ਜ਼ਿਲਾ ਮੋਗਾ, ਸੂਬਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਸੁਰਸਿੰਘ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਅਤੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।


author

Baljeet Kaur

Content Editor

Related News