ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

Thursday, Sep 24, 2020 - 10:37 AM (IST)

ਜਿਸ਼ਮਫਰੋਸੀ ਦੇ ਧੰਦੇ ਦਾ ਪਰਦਾਫ਼ਾਸ਼, ਹੋਟਲ 'ਚੋਂ ਇਤਰਾਜ਼ਯੋਗ ਹਾਲਤ 'ਚ ਮਿਲੇ ਜੋੜੇ

ਪੱਟੀ/ਤਰਨਤਾਰਨ (ਸੌਰਭ,ਬਲਵਿੰਦਰ ਕੌਰ): ਪੱਟੀ ਸ਼ਹਿਰ ਦੇ ਇਕ ਹੋਟਲ ਅੰਦਰੋਂ ਤਿੰਨ ਜੋੜਿਆਂ ਨੂੰ ਇਤਰਾਜ਼ਯੋਗ ਹਾਲਤ 'ਚ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਹਿਲੀ ਵਾਰ ਪੱਟੀ ਸ਼ਹਿਰ ਦੇ ਕਿਸੇ ਹੋਟਲ ਅੰਦਰ ਪੁਲਸ ਵਲੋਂ ਜਿਸ਼ਮਫਰੋਸੀ ਦੇ ਅੱਡੇ ਨੂੰ ਬੇਨਕਾਬ ਕੀਤਾ ਗਿਆ ਹੈ। ਫੜੇ ਗਏ ਜੋੜੇ ਪੱਟੀ ਸ਼ਹਿਰ ਤੋਂ ਇਲਾਵਾ ਪਿੰਡ ਕਿਰਤੋਵਾਲ ਅਤੇ ਖੇਮਕਰਨ ਇਲਾਕੇ ਨਾਲ ਸਬੰਧਤ ਹੋਣ ਦੀ ਸੂਚਨਾ ਹੈ। 

ਇਹ ਵੀ ਪੜ੍ਹੋ: ਵੱਡੀ ਵਾਰਦਾਤ: ਨਸ਼ੇੜੀ ਭਤੀਜੇ ਨੇ ਚਾਚੇ ਨੂੰ ਡਾਂਗਾਂ ਮਾਰ-ਮਾਰ ਕੇ ਉਤਾਰਿਆ ਮੌਤ ਦੇ ਘਾਟ

ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਜੋੜਿਆਂ 'ਚ ਇਕ ਕੁੜੀ 13 ਸਾਲ ਦੀ ਦੱਸੀ ਜਾ ਰਹੀ ਹੈ। ਸਥਾਨਕ ਪੁਲਸ ਵਲੋਂ ਹੋਟਲ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਪਰ ਦੇਰ ਸ਼ਾਮ ਤੱਕ ਫੜੇ ਗਏ ਜੋੜਿਆ ਨੂੰ ਛਡਾਉਣ ਲਈ ਸਿਆਸੀ ਜ਼ੋਰ ਅਜ਼ਮਾਇਸ ਕੀਤੀ ਜਾ ਰਹੀ ਹੈ। ਇਸ ਕਾਰਣ ਪੁਲਸ ਵਲੋਂ ਇਤਰਾਜ਼ਯੋਗ ਹਾਲਤ 'ਚ ਫੜੇ ਗਏ ਜੋੜਿਆ ਦੀ ਸ਼ਨਾਖਤ ਜਨਤਕ ਕਰਨ ਤੋਂ ਟਾਲ-ਮਟੋਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਨਵ-ਵਿਆਹੁਤਾ 'ਤੇ ਸੁਹਰਿਆਂ ਨੇ ਢਾਹਿਆ ਤਸ਼ੱਦਦ, ਪੀੜਤਾ ਦਾ ਦੁੱਖੜਾ ਸੁਣ ਕੰਬ ਜਵੇਗਾ ਕਲੇਜਾ (ਵੀਡੀਓ)


author

Baljeet Kaur

Content Editor

Related News