ਤਰਨਤਾਰਨ ਡਰੋਨ ਮਾਮਲਾ : ਮੁੱਖ ਮੁਲਜ਼ਮ ਦੇ NIA ਕੋਰਟ ਨੇ ਕੱਢੇ ਗੈਰ ਜਮਾਨਤੀ ਵਾਰੰਟ

2020-02-13T15:51:48.04

ਮੋਹਾਲੀ (ਰਾਣਾ) : ਤਰਨਤਾਰਨ 'ਚ ਅਸਲਾ, ਗੋਲ ਬਾਰੂਦ ਅਤੇ ਵਿਸਟਫੋਟਕ ਸਾਮਾਨ ਡਰੋਨ ਰਾਹੀਂ ਗਿਰਾਉਣ ਦੇ ਮਾਮਲੇ 'ਚ ਬੁੱਧਵਾਰ ਨੂੰ ਮੋਹਾਲੀ ਐੱਨ. ਆਈ. ਏ. ਦੀ ਵਿਸ਼ੇਸ਼ ਅਦਾਲਤ ਨੇ ਕੇਸ ਦੇ ਮੁੱਖ ਮੁਲਜ਼ਮ ਰਣਜੀਤ ਸਿੰਘ ਨੀਟਾ ਦੇ ਵਿਰੁੱਧ ਗੈਰ ਜਮਾਨਤੀ ਵਾਰੰਟ ਜਾਰੀ ਕਰ ਦਿੱਤੇ ਹਨ । ਐੱਨ. ਆਈ. ਏ./ ਡੀ. ਐੱਲ. ਆਈ. ਵਲੋਂ ਅਦਾਲਤ 'ਚ ਦੱਸਿਆ ਗਿਆ ਕਿ ਇਸ ਕੇਸ ਨਾਲ ਸਬੰਧਤ ਮੁਲਜ਼ਮ ਆਰ. ਐੱਸ. ਪੂਰਾ ਜੋ ਮੂਲਰੂਪ ਤੋਂ ਜੰਮੂ ਕਸ਼ਮੀਰ ਅਤੇ ਇਸ ਸਮੇਂ ਪਾਕਿਸਤਾਨ ਵਿਚ ਹੈ ਅਤੇ ਦੂਜਾ ਗੁਰਮੀਤ ਸਿੰਘ ਉਰਫ ਬੱਗਾ ਇਸ ਸਮੇਂ ਜਰਮਨ 'ਚ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਵਲੋਂ ਡਰੋਨ ਰਾਹੀਂ ਹਥਿਆਰ, ਗੋਲਾ ਬਾਰੂਦ, ਵਿਸਫੋਟਕ ਸਾਮਾਨ, ਸੰਚਾਰ ਸਮੱਗਰੀ ਅਤੇ ਐੱਫ. ਆਈ. ਸੀ. ਐੱਨ. ਨੂੰ ਭਾਰਤ ਵਿਚ ਗਿਰਾਇਆ ਗਿਆ ਸੀ । ਜਿਸ ਤੋਂ ਬਾਅਦ ਇਕ ਕੇਸ 22 ਨਵੰਬਰ 2019 ਨੂੰ ਕੇਸ ਦਰਜ ਕੀਤਾ ਗਿਆ ਸੀ । ਉਸ ਤੋਂ ਬਾਅਦ ਸਟੇਟ ਸਪੈਸ਼ਲ ਸੈੱਲ ਅੰਮ੍ਰਿਤਸਰ ਵਲੋਂ 1 ਦਸੰਬਰ 2019 ਨੂੰ ਐੱਨ. ਆਈ. ਏ./ਡੀ. ਐੱਲ. ਆਈ. ਵਲੋਂ ਕੇਸ ਦਰਜ ਕਰਵਾਇਆ ਗਿਆ ਸੀ ।

ਜਿਸ ਤੋਂ ਬਾਅਦ ਕੇਸ ਵਿਚ ਕਾਰਵਾਈ ਕਰਦੇ ਹੋਏ ਇਸ ਕੇਸ 'ਚ 9 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਜਿਸ ਤੋਂ ਬਾਅਦ ਐੱਨ. ਆਈ. ਏ./ਡੀ. ਐੱਲ. ਆਈ. ਵਲੋਂ ਇਸ ਕੇਸ ਦੀ ਬੜੀ ਹੀ ਗੰਭੀਰਤਾ ਨਾਲ ਜਾਂਚ ਕੀਤੀ ਗਈ ਤਾਂ ਪਾਇਆ ਕਿ ਪਾਕਿਸਤਾਨ ਉੱਤੇ ਆਧਾਰਿਤ ਜਿੰਦਾਬਾਦ ਫੋਰਸ ਦੇ ਮੁੱਖੀ ਰਣਜੀਤ ਸਿੰਘ ਨੀਟਾ ਦੀ ਭੂਮਿਕਾ ਜਰਮਨੀ 'ਚ ਸਥਿਤ ਜਿੰਦਾਬਾਦ ਫੋਰਸ ਕੇ. ਜੈੱਡ. ਐੱਫ. ਦਾ ਇਕ ਅਹਿਮ ਕਾਰਜਕਾਰੀ ਗੁਰਮੀਤ ਸਿੰਘ ਉਰਫ ਬੱਗਾ ਵੀ ਸ਼ਾਮਲ ਹੈ । ਇਹ ਦੋਵੇਂ ਨਾਜਾਇਜ਼ ਹਥਿਆਰ, ਗੋਲਾ ਬਾਰੂਦ, ਵਿਸਫੋਟਕ, ਸੰਚਾਰ ਸਮੱਗਰੀ ਅਤੇ ਐੱਫ. ਆਈ. ਸੀ. ਐੱਨ. ਦੀਆਂ ਅੱਤਵਾਦੀ ਗਤੀਵਿਧੀਆਂ ਨੂੰ ਅੱਗੇ ਵਧਾਉਣ ਲਈ ਭਾਰਤ ਵਿਚ ਨਾਗਰਿਕਾਂ ਦੇ ਜਾਨ-ਮਾਲ ਅਤੇ ਭਾਰਤ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਲਈ ਇਹ ਸਭ ਕੁੱਝ ਕਰ ਰਹੇ ਸਨ। ਜਾਂਚ ਵਿਚ ਖੁਲਾਸਾ ਹੋਇਆ ਕਿ ਇਹ ਮੁਲਜ਼ਮ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਪੰਜਾਬ ਵਿਚ ਕੁੱਝ ਲੋਕਾਂ ਨੂੰ ਆਪਣੇ ਨਾਲ ਜੋੜਨ ਵਿਚ ਕਾਮਯਾਬ ਰਹੇ ਹਨ ।

6 ਫਰਵਰੀ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੇ ਸਨ 9 ਮੁਲਜ਼ਮ ਪੇਸ਼
ਤਰਨਤਾਰਨ ਵਿਚ ਡਰੋਨ ਰਾਹੀਂ ਹਥਿਆਰ ਗਿਰਾਏ ਜਾਣ ਦੇ ਮਾਮਲੇ ਵਿਚ 9 ਮੁਲਜ਼ਮ ਆਕਾਸ਼ਦੀਪ ਸਿੰਘ, ਸ਼ੁਭਦੀਪ ਸਿੰਘ, ਮਾਨ ਸਿੰਘ, ਬਲਵੰਤ ਸਿੰਘ, ਰੋਮਨਦੀਪ ਸਿੰਘ, ਸੱਜਨਪ੍ਰੀਤ ਸਿੰਘ, ਗੁਰਦੇਵ ਸਿੰਘ, ਬਲਬੀਰ ਸਿੰਘ ਅਤੇ ਹਰਭਜਨ ਸਿੰਘ ਨੂੰ 6 ਫਰਵਰੀ ਨੂੰ ਅਦਾਲਤ ਵਿਚ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ । ਐੱਨ. ਆਈ. ਏ. ਨੇ ਵਿਸ਼ੇਸ਼ ਅਦਾਲਤ ਵਿਚ ਮੁਲਜ਼ਮਾਂ ਦੇ ਵਾਇਸ ਸੈਂਪਲ ਲੈਣ ਲਈ ਆਗਿਆ ਮੰਗੀ ਸੀ, ਜਿਸ ਨੂੰ ਕੋਰਟ ਨੇ ਦੇ ਦਿੱਤਾ । ਐੱਨ. ਆਈ. ਏ. ਅਨੁਸਾਰ ਇਹ ਹਥਿਆਰ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਮਾਡਿਊਲ ਲਈ ਸਨ ।


Anuradha

Content Editor

Related News