ਰਿਸ਼ਵਤ ਲੈਣ ਦੇ ਦੋਸ਼ 'ਚ ASI ਸਮੇਤ 3 ਪੁਲਸ ਮੁਲਾਜ਼ਮ ਸਸਪੈਂਡ
Thursday, Nov 14, 2019 - 02:23 PM (IST)
ਤਰਨਤਾਰਨ (ਰਮਨ) : ਤਰਨਤਾਰਨ 'ਚ ਰਿਸ਼ਵਤ ਲੈਣ ਦੇ ਦੋਸ਼ 'ਚ ਐੱਸ.ਐੱਸ.ਪੀ. ਵਲੋਂ ਏ.ਐੱਸ.ਆਈ ਸਮੇਤ 3 ਪੁਲਸ ਮੁਲਾਜ਼ਮਾਂ ਨੂੰ ਸਸਪੈਂਡ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੁੱਧਵਾਰ ਪਿੰਡ ਖਾਰਾ ਦੇ ਪੁਲ 'ਤੇ ਪੁਲਸ ਵਲੋਂ ਨਾਕਾਬੰਦੀ ਕੀਤੀ ਗਈ ਹੋਈ ਸੀ। ਇਸੇ ਦੌਰਾਨ ਟ੍ਰੈਫਿਕ ਸਟਾਫ ਏ.ਐੱਸ.ਆਈ. ਸਵਿੰਦਰ ਸਿੰਘ, ਮੁਲਾਜ਼ਮ ਬਲਕਾਰ ਸਿੰਘ ਅਤੇ ਗੁਰਭੇਜ ਸਿੰਘ ਵਲੋਂ ਟਰੱਕ ਚਾਲਕਾਂ ਨੂੰ ਰੋਕ ਉਨ੍ਹਾਂ ਕੋਲੋਂ ਪੈਸੇ ਲਏ। ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ 'ਚ ਉਕਤ ਪੁਲਸ ਮੁਲਾਜ਼ਮ ਪੈਸੇ ਲੈਂਦੇ ਦਿਖਾਈ ਦੇ ਰਹੇ ਹਨ। ਇਸ 'ਤੇ ਸਖਤ ਐਕਸ਼ਨ ਲੈਂਦਿਆਂ ਅੱਜ ਐੱਸ.ਐੱਸ.ਪੀ. ਵਲੋਂ ਏ.ਆਈ.ਆਈ. ਸੁਵਿੰਦਰ ਸਿੰਘ ਟ੍ਰੈਫਿਰ ਸਟਾਫ ਪੱਟੀ, ਮੁਲਾਜ਼ਮ ਬਲਕਾਰ ਸਿੰਘ ਅਤੇ ਗੁਰਭੇਜ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।