ਪਾਰਟੀ ਨੇ ਮੈਨੂੰ ਖੁਦ ਬੁਲਾ ਕੇ ਦਿੱਤੀ ਟਿਕਟ : ਬੀਬੀ ਜਗੀਰ ਕੌਰ  (ਵੀਡੀਓ)

03/13/2019 2:21:24 PM

ਤਰਨਤਾਰਨ/ਕਪੂਰਥਲਾ : ਲੋਕ ਸਭਾ ਚੋਣਾਂ ਦਾ ਮਾਹੌਲ ਕਾਫੀ ਗਰਮਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੀ ਸਿਆਸਤ ਵੀ ਕਾਫੀ ਗਰਮਾਈ ਹੋਈ ਹੈ। ਇਸ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਆਪਣੇ ਪਹਿਲੇ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਹਲਕਾ ਖਡੂਰ ਸਾਹਿਬ ਤੋਂ ਅਕਾਲੀ ਦਲ ਨੇ ਸਾਬਕਾ ਵਿਧਾਇਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ। ਇਸ ਸਬੰਧੀ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨ ਕਰਕੇ ਇਕ ਵੱਡਾ ਤੋਹਫਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਉਹ ਐੱਮ.ਪੀ. ਚੋਣਾਂ ਲੜਨਗੇ, ਜੇਕਰ ਅੱਜ ਤੱਕ ਕੋਈ ਵੀ ਟਿਕਟ ਉਨ੍ਹਾਂ ਨੂੰ ਮਿਲੀ ਹੈ ਤਾਂ ਉਹ ਪਾਰਟੀ ਨੇ ਖੁਦ ਬੁਲਾ ਕੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਪਾਰਟੀ ਨੇ ਉਨ੍ਹਾਂ ਨੂੰ ਇਹ ਮਾਣ ਦਿੱਤਾ ਹੈ ਤੇ ਖਡੂਰ ਸਾਹਿਬ 'ਚ ਮੇਰੇ ਅੱਗੇ ਕੋਈ ਚਣੌਤੀ ਨਹੀਂ ਹੈ। 

ਬੀਬੀ ਜਗੀਰ ਕੌਰ ਨੇ ਕਿਹਾ ਕਿ ਖਡੂਰ ਸਾਹਿਬ ਦੇ ਲੋਕ ਬ੍ਰਹਮਪੁਰਾ ਨਾਲ ਟੁੱਟ ਚੁੱਕੇ ਹਨ ਤੇ ਹੁਣ ਉਨ੍ਹਾਂ ਦੇ ਨਾਲ ਕੋਈ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਖਡੂਰ ਸਾਹਿਬ ਦੇ ਲੋਕ ਮੇਰੇ 'ਤੇ ਭਰੋਸਾ ਕਰਦੇ ਹਨ ਤੇ ਬਹੁਤ ਖੁਸ਼ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਮੈਨੂੰ ਕੋਈ ਖਤਰਾ ਨਹੀਂ ਕਿ ਲੋਕ ਬ੍ਰਹਮਪੁਰਾ ਤੋਂ ਦੂਰ ਹੋ ਚੁੱਕੇ ਹਨ। ਇਸ ਦੌਰਾਨ ਪੰਜਾਬ ਡੈਮੋਕ੍ਰੇਟਿਕ ਫਰੰਟ ਨੂੰ ਲੰਮੇ ਹੱਥੀਂ ਲੈਂਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਪਾਰਟੀ ਦਾ ਤਾਂ ਅਜੇ ਤੱਕ ਨਹੀਂ ਪਤਾ ਪ੍ਰਧਾਨ ਕੌਣ ਹੈ?, ਤੇ ਇਸ ਤਰ੍ਹਾਂ ਪਾਰਟੀਆਂ ਨਹੀਂ ਚੱਲਦੀਆਂ।  ਇਸ ਦੌਰਾਨ ਉਨ੍ਹਾਂ ਨੇ ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਇਕ ਅਜਿਹੀ ਸਰਕਾਰ ਹੈ, ਜਿਸ 'ਤੇ ਅੱਜ ਤੱਕ ਕੋਈ ਵੀ ਘੋਟਾਲਾ ਨਹੀਂ ਕੀਤਾ ਜਦਕਿ ਕਾਂਗਰਸ ਘੋਟਾਲਿਆਂ ਦੀ ਸਰਕਾਰ ਹੈ। ਉਨ੍ਹਾਂ ਦੱਸਿਆ ਕਿ ਅੱਜ ਤੱਕ ਜਿਨੇ ਵੀ ਫਲਾਈ ਓਵਰ ਬਣੇ ਹਨ ਉਹ ਸਾਰੀ ਮੋਦੀ ਸਰਕਾਰ ਦੇਣ ਹੈ ਤੇ ਉਨ੍ਹਾਂ ਨੇ ਕਿਸਾਨ ਲਈ ਐੱਮ.ਐੱਸ.ਪੀ. 'ਚ ਵਾਧੇ ਕੀਤੇ ਹਨ। ਉਨ੍ਹਾਂ ਕਿਹਾ ਕਿ ਲੋਕ ਮੋਦੀ ਸਰਕਾਰ ਨੂੰ ਪਸੰਦ ਕਰਦੇ ਹਨ ਤੇ ਮੋਦੀ ਵਰਗਾ ਪ੍ਰਧਾਨ ਮੰਤਰੀ ਹੀ ਚਾਹੁੰਦੇ ਹਨ। 


Baljeet Kaur

Content Editor

Related News