ਸੀ.ਆਈ.ਏ. ਸਟਾਫ ''ਤੇ ਮਹਿਲਾ ਨੂੰ ਕੁੱਟਣ ਦੇ ਲੱਗੇ ਦੋਸ਼ (ਵੀਡੀਓ)

Wednesday, Jun 26, 2019 - 09:15 AM (IST)

ਤਰਨਤਾਰਨ (ਵਿਜੇ ਕੁਮਾਰ) : ਤਰਨਤਾਰਨ ਦੇ ਸੀ.ਆਈ.ਏ. ਸਟਾਫ 'ਤੇ ਇਕ ਮਹਿਲਾ ਵਲੋਂ ਕੁੱਟਮਾਰ ਦੇ ਦੋਸ਼ ਲਗਾਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਮਹਿਲਾ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਪੁਲਸ ਉਨ੍ਹਾਂ ਦੇ ਘਰ ਆਈ ਤੇ ਉਸਦੇ ਪਤੀ ਬਾਰੇ ਪੁੱਛਗਿੱਛ ਕੀਤੀ। ਇਸ ਦੌਰਾਨ ਜਦੋਂ ਉਸਨੇ ਪਤੀ ਬਾਰੇ ਕੁਝ ਪਤਾ ਨਾ ਹੋਣ ਦਾ ਆਖਿਆ ਤਾਂ ਪੁਲਸ ਮੁਲਾਜ਼ਮਾਂ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। 

ਦੂਜੇ ਪਾਸੇ ਪੁਲਸ ਦੇ ਉਚ ਅਧਿਕਾਰੀਆਂ ਨੇ ਸਾਰੇ ਦੋਸ਼ਾਂ ਨੂੰ ਨਕਾਰਿਆਂ ਹੈ ਤੇ ਕਿਹਾ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜੇਕਰ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ। 

ਮਹਿਲਾ ਵਲੋਂ ਲਗਾਏ ਜਾ ਰਹੇ ਦੋਸ਼ ਗੰਭੀਰ ਨੇ ਤੇ ਲੋੜ ਹੈ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਤਾਂ ਜੋ ਸੱਚ ਸਾਹਮਣੇ ਆ ਸਕੇ। 


author

Baljeet Kaur

Content Editor

Related News