ਟੋਲ ਪਲਾਜ਼ਾ ਦੀ ਫ਼ੀਸ ਤੋਂ ਬਚਣ ਲਈ ਸ਼ਾਰਟਕੱਟ ਮਾਰਨਾ ਪਿਆ ਮਹਿੰਗਾ

Wednesday, Jun 17, 2020 - 03:38 PM (IST)

ਟੋਲ ਪਲਾਜ਼ਾ ਦੀ ਫ਼ੀਸ ਤੋਂ ਬਚਣ ਲਈ ਸ਼ਾਰਟਕੱਟ ਮਾਰਨਾ ਪਿਆ ਮਹਿੰਗਾ

ਤਰਨਤਾਰਨ (ਰਾਜੂ) : ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਉਸਮਾਂ ਸਥਿਤ ਟੋਲ ਪਲਾਜ਼ਾ ਦੀ ਫ਼ੀਸ ਤੋਂ ਬਚਣ ਲਈ ਕਾਰ ਚਾਲਕ ਨੂੰ ਪਿੰਡਾਂ 'ਚੋਂ ਸ਼ਾਰਟਕੱਟ ਮਾਰਨਾ ਉਸ ਸਮੇਂ ਮਹਿੰਗਾ ਪੈ ਗਿਆ ਜਦੋਂ ਪੰਜ ਵਿਅਕਤੀਆਂ ਨੇ ਪਿਸਤੌਲ ਦੀ ਨੋਕ 'ਤੇ ਹਾਰਡ ਵਪਾਰੀ ਕੋਲੋਂ 2 ਲੱਖ ਰੁਪਏ ਅਤੇ ਮੋਬਾਇਲ ਖੋਹ ਲਿਆ। ਘਟਨਾ ਸਬੰਧੀ ਥਾਣਾ ਸਰਹਾਲੀ ਪੁਲਸ ਨੇ ਅਣਪਛਾਤਿਆਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋਂ : ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ

ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਮਨਜੀਤ ਸਿੰਘ ਪੁੱਤਰ ਤਵਿੰਦਰਪਾਲ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਨੇ ਦੱਸਿਆ ਕਿ ਉਹ ਹਾਰਡ ਵੇਅਰ ਦਾ ਵਪਾਰੀ ਹੈ ਅਤੇ ਫਰੀਦਕੋਟ, ਫਿਰੋਜ਼ਪੁਰ, ਕੋਟਕਪੂਰਾ ਆਦਿ ਦੁਕਾਨਾਂ 'ਤੇ ਮਾਲ ਸਪਲਾਈ ਕਰਦਾ ਹੈ। ਇਸ ਸਬੰਧੀ ਉਹ ਪੈਸਿਆਂ ਦੀ ਵਸੂਲੀ ਕਰਨ ਲਈ ਇਨ੍ਹਾਂ ਇਲਾਕਿਆਂ 'ਚ ਆਉਂਦਾ ਜਾਂਦਾ ਰਹਿੰਦਾ ਹੈ। ਬੀਤੀ ਰਾਤ ਉਹ ਆਪਣੀ ਕਾਰ 'ਚ ਸਵਾਰ ਹੋ ਕੇ ਫਰੀਦਕੋਟ ਤੋਂ ਵਾਪਸ ਅੰਮ੍ਰਿਤਸਰ ਨੂੰ ਆ ਰਿਹਾ ਸੀ ਜਦ ਤਰਨਤਾਰਨ ਦੇ ਕਸਬਾ ਨੌਸ਼ਹਿਰਾ ਪੰਨੂੰਆਂ ਪਹੁੰਚੇ ਤਾਂ ਉਸਮਾਂ ਪਿੰਡ 'ਚ ਲੱਗੇ ਟੋਲ ਪਲਾਜ਼ਾ ਦੀ ਫ਼ੀਸ ਤੋਂ ਬਚਣ ਲਈ ਕਾਰ ਲਿੰਕ ਰੋਡ ਉਸਮਾਂ ਨੂੰ ਪਾ ਲਈ, ਜਿਸ ਦੌਰਾਨ ਰਸਤੇ 'ਚ ਇਕ ਕਾਰ ਜਿਸ ਦੀ ਨੰਬਰ ਪਲੇਟ ਟੁੱਟੀ ਹੋਈ ਸੀ, ਸਾਡੀ ਕਾਰ ਦੇ ਅੱਗੇ ਆ ਕੇ ਰੁਕੀ ਅਤੇ ਕਾਰ 'ਚੋਂ ਬਾਹਰ ਨਿਕਲੇ 5 ਨਕਾਬਪੋਸ਼ ਨੌਜਵਾਨਾਂ ਨੇ ਪਿਸਤੌਲ ਦੀ ਨੋਕ 'ਤੇ ਉਸ ਕੋਲੋਂ 2 ਲੱਖ ਰੁਪਏ ਅਤੇ ਮੋਬਾਇਲ ਖੋਹ ਲਿਆ ਅਤੇ ਫਰਾਰ ਹੋ ਗਏ। ਇਸ ਸਬੰਧੀ ਏ.ਐੱਸ.ਆਈ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 197 ਧਾਰਾ 379ਬੀ-ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਪੁਲਸ ਦੀ ਗਲਤੀ ਨਾਲ ਬੁਝ ਗਿਆ ਘਰ ਦਾ ਚਿਰਾਗ, ਸੁਸਾਇਡ ਨੋਟ 'ਚ ਬਿਆਨਿਆ ਦਰਦ


author

Baljeet Kaur

Content Editor

Related News