ਤਰਨਤਾਰਨ ’ਚ ਸ਼ਰਧਾਲੂਆਂ ਨੇ ਤੋੜਿਆ ਕੁਆਰੰਟੀਨ ਸੈਂਟਲ ਦਾ ਤਾਲਾ

Thursday, Apr 30, 2020 - 04:44 PM (IST)

ਤਰਨਤਾਰਨ (ਵਿਜੇ ਅਰੋੜਾ): ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਵਿਚ ਲਗਾਤਾਰ ਸਾਹਮਣੇ ਆ ਰਹੇ ਕੋਰੋਨਾ ਦੇ ਕੇਸਾਂ ਨੇ ਪੰਜਾਬ ’ਚ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪੰਜਾਬ ਵਿਚ ਇਕਦਮ ਕੋਰੋਨਾ ਦੇ ਕੇਸਾਂ ਵਿਚ ਵੱਡਾ ਉਛਾਲ ਆਇਆ ਹੈ, ਦੋ ਦਿਨਾਂ ਵਿਚ 75 ਤੋਂ ਵਧੇਰੇ ਸ਼ਰਧਾਲੂਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਦੂਜੇ ਪਾਸੇ ਸ਼ਰਧਾਲੂ ਕੁਆਰੰਟੀਨ ਸੈਂਟਰਾਂ ਵਿਚ ਕੀਤੇ ਪ੍ਰਬੰਧਾਂ ਤੋਂ ਨਾਖੁਸ਼ ਹਨ। ਸ੍ਰੀ ਤਰਨਤਾਰਨ ਸਾਹਿਬ ਵਿਚ ਵੀ ਅੱਜ ਉਸ ਸਮੇਂ ਹਲਚਲ ਮਚ ਗਈ ਜਦੋਂ ਮਾਈ ਭਾਗੋ ਨਰਸਿੰਗ ਕਾਲਜ ਵਿਚ ਕੁਆਰੰਟੀਨ ਕੀਤੇ ਸ਼ਰਧਾਲੂ ਗੇਟ ਦਾ ਤਾਲਾ ਤੋੜ ਕੇ ਬਾਹਰ ਆ ਗਏ। ਵਧ ਰਹੇ ਕੇਸਾਂ ਦੇ ਬਾਵਜੂਦ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਕੁਆਰੰਟੀਨ ਸੈਂਟਰ ’ਚ ਸਾਫ-ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਸ ਨੇ ਸ਼ਰਧਾਲੂਆਂ ਦੀਆਂ ਮੰਗਾਂ ਸੁਣੀਆਂ ਅਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਬਾਰੇ ਸਮਝਾ ਕੇ ਅੰਦਰ ਭੇਜਿਆ। ਐੱਸ. ਡੀ. ਐੱਮ. ਰਜਨੀਸ਼ ਅਰੋੜਾ ਨੇ ਖੁਦ ਆ ਕੇ ਹਾਲਾਤ ਨੂੰ ਕਾਬੂ ਕੀਤਾ। 

PunjabKesari

ਦੱਸਣਯੋਗ ਹੈ ਕਿ ਇੱਥੇ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਵੀ ਪੋਲ ਖੁੱਲ੍ਹ ਰਹੀ ਹੈ। ਇਕ ਮਹੀਨੇ ਤੋਂ ਜਿਨ੍ਹਾਂ ਸ਼ਰਧਾਲੂਆਂ ਨੂੰ ਲਿਆਉਣ ਦੀ ਕਵਾਇਦ ਚੱਲ ਰਹੀ ਸੀ। ਉਨ੍ਹਾਂ ਲਈ ਕੁਆਰੰਟੀਨ ਸੈਂਟਰਾਂ ਵਿਚ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ। ਉਨ੍ਹਾਂ ਲਈ ਪਹਿਲਾਂ ਤੋਂ ਸੈਨਾਟਾਈਨਜ਼ਰ ਤੇ ਮਾਸਕ ਤੱਕ ਦੀ ਸਹੂਲਤ ਕਿਉਂ ਨਹੀਂ ਕੀਤੀ ਗਈ। ਇਹ ਵੱਡੇ ਸਵਾਲ ਨੇ ਜੋ ਇਸ ਘਟਨਾ ਨੇ ਖੜ੍ਹੇ ਕਰ ਦਿੱਤੇ ਹਨ  ਤੇ ਹੁਣ ਸ਼ਰਧਾਲੂਆਂ ਵਿਚ ਵੱਧ ਰਹੇ ਕੋਰੋਨਾ ਦੇ ਕੇਸਾਂ ਨੇ ਪ੍ਰਸ਼ਾਸਨ ਨੂੰ ਇਕਦਮ ਹੱਥਾਂ-ਪੈਰਾਂ ਦੀ ਪਾ ਦਿੱਤੀ ਹੈ। 


Shyna

Content Editor

Related News