ਚੋਰੀ ਫੜਨ ਗਈ ਪਾਵਰਕਾਮ ਟੀਮ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਟੀਮ ਨੇ ਭੱਜ ਕੇ ਬਚਾਈ ਜਾਨ

Thursday, Jun 30, 2022 - 10:52 AM (IST)

ਚੋਰੀ ਫੜਨ ਗਈ ਪਾਵਰਕਾਮ ਟੀਮ ’ਤੇ ਚਲਾਈਆਂ ਅੰਨ੍ਹੇਵਾਹ ਗੋਲੀਆਂ, ਟੀਮ ਨੇ ਭੱਜ ਕੇ ਬਚਾਈ ਜਾਨ

ਤਰਨਤਾਰਨ (ਰਮਨ ਚਾਵਲਾ, ਮਿਲਾਪ) - ਬਿਜਲੀ ਚੋਰੀ ਫੜਨ ਗਈ ਪਾਵਰ ਕਾਰਪੋਰੇਸ਼ਨ ਦੀ ਟੀਮ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਬਾਬਤ ਐੱਸ. ਡੀ. ਓ. ਸਣੇ ਕਰਮਚਾਰੀਆਂ ਨੇ ਆਪਣੀਆਂ ਗੱਡੀਆਂ ਮੌਕੇ ’ਤੇ ਛੱਡ ਖੇਤਾਂ ਰਾਹੀਂ ਭਜ ਆਪਣੀ ਜਾਨ ਬਚਾਈ ਹੈ। ਇਸ ਘਟਨਾ ਬਾਬਤ ਪਾਵਰ ਕਾਰਪੋਰੇਸ਼ਨ ਵਲੋਂ ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਜਿੱਥੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਉੱਥੇ ਬਿਜਲੀ ਚੋਰੀ ਕਰਨ ਵਾਲੇ ਖਪਤਕਾਰਾਂ ਨੂੰ ਲੱਖ ਰੁਪਏ ਜੁਰਮਾਨਾ ਪਾ ਦਿੱਤਾ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ ’ਚ ਰੂਹ ਕੰਬਾਊ ਵਾਰਦਾਤ: ਤਾਸ਼ ਖੇਡਦੇ ਸਮੇਂ ਦੋਸਤ ਨੇ ਇੱਟਾਂ ਮਾਰ ਕੀਤਾ ਦੋਸਤ ਦਾ ਕਤਲ (ਤਸਵੀਰਾਂ)

ਜਾਣਕਾਰੀ ਦਿੰਦੇ ਹੋਏ ਐੱਸ.ਡੀ.ਓ. ਮਾਣੋਚਾਹਲ ਕੁਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਬਿਜਲੀ ਚੋਰੀ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਕਾਰਵਾਈ ਕਰਨ ਲਈ ਐਕਸੀਅਨ ਸ਼ਹਿਰੀ ਵਲੋਂ ਐੱਸ.ਡੀ.ਓ. ਸ਼ਹਿਰੀ ਤਰਨਤਾਰਨ ਨਰਿੰਦਰ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਤਿਆਰ ਕੀਤੀ ਗਈ ਸੀ। ਇਸ ਟੀਮ ’ਚ ਜੇ. ਈ. ਸੁਰਿੰਦਰ ਸਿੰਘ ਰੰਧਾਵਾ, ਜੇ. ਈ. ਦਿਲਬਾਗ ਸਿੰਘ, ਸਹਾਇਕ ਲਾਈਨਮੈਨ ਬਿਕਰਮ ਸਿੰਘ ਸਮੇਤ ਕਰੀਬ 8 ਕਰਮਚਾਰੀ ਸ਼ਾਮਲ ਸਨ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਵਿਜੀਲੈਂਸ ਵਿਭਾਗ ਦੀ ਟੀਮ ਨੇ ਡਰੱਗ ਇੰਸਪੈਕਟਰ ਬਬਲੀਨ ਕੌਰ ਨੂੰ GNDU ਤੋਂ ਕੀਤਾ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਬੀਤੀ ਰਾਤ ਟੀਮ ਕਰੀਬ 9.30 ਵਜੇ ਪਿੰਡ ਸਰਾਏ ਦਿਵਾਨਾ ਵਿਖੇ ਕਾਰਵਾਈ ਕਰਦੇ ਹੋਏ ਤਰਨਤਾਰਨ-ਜੀਓਬਾਲਾ ਰੋਡ ਪਿੰਡ ਬਾਕੀਪੁਰ ਵਿਖੇ ਸਥਿਤ ਗੁਰਸੇਵਕ ਸਿੰਘ ਦੀ ਆਟਾ ਚੱਕੀ ਨੂੰ ਬਿਜਲੀ ਚੋਰੀ ਕਰਨ ਦੇ ਤਹਿਤ ਚੈੱਕ ਕਰਨ ਪੁੱਜੀ। ਉਸ ਸਮੇਂ ਟੀਮ ਨੇ ਵੇਖਿਆ ਕਿ ਚੱਕੀ ਮਾਲਕ ਵਲੋਂ ਬਿਜਲੀ ਚੋਰੀ ਕਰਨ ਲਈ ਸਿੱਧੀਆਂ ਤਾਰਾਂ ਲਗਾਈਆਂ ਹੋਈਆਂ ਸਨ। ਜਦੋਂ ਟੀਮ ਵਲੋਂ ਚੱਕੀ ਮਾਲਕ ਦੇ ਘਰ ਦਾ ਦਰਵਾਜ਼ਾ ਖੜਕਾਇਆ ਗਿਆ ਤਾਂ ਉਸ ਵਲੋਂ ਬਿਨਾਂ ਦਰਵਾਜ਼ੇ ਖੋਲ੍ਹੇ ਹੀ ਕੁੰਡੀਆਂ ਨੂੰ ਉਤਾਰ ਲਿਆ ਗਿਆ, ਜਿਸ ਦੀ ਟੀਮ ਵਲੋਂ ਵੀਡਿਓ ਬਣਾਈ ਗਈ। ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਚੱਕੀ ਮਾਲਕ ਗੁਰਸੇਵਕ ਸਿੰਘ ਪੁੱਤਰ ਅਵਤਾਰ ਸਿੰਘ ਸਣੇ ਹੋਰ ਵਿਅਕਤੀਆਂ ਵਲੋਂ ਰਾਈਫਲਾਂ ਨਾਲ ਪਾਵਰ ਕਰਮੀਆਂ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।

ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਿਮਰਨਜੀਤ ਸਿੰਘ ਮਾਨ ਕੋਰੋਨਾ ਪਾਜ਼ੇਟਿਵ, ਟਵੀਟ ਕਰ ਕਹੀ ਇਹ ਗੱਲ

ਐੱਸ. ਡੀ. ਓ. ਕੁਲਬੀਰ ਸਿੰਘ ਨੇ ਦੱਸਿਆ ਕਿ ਪਾਵਰ ਕਰਮੀਆਂ ਵਲੋਂ ਦਿੱਤੇ ਗਏ ਪੁਲਸ ਨੂੰ ਬਿਆਨਾਂ ’ਚ ਦੱਸਿਆ ਗਿਆ ਹੈ ਕਿ ਗੁਰਸੇਵਕ ਸਿੰਘ ਪੁੱਤਰ ਅਵਤਾਰ ਸਿੰਘ ਸਮੇਤ ਹੋਰ ਵਿਅਕਤੀਆਂ ਵਲੋਂ ਕਰੀਬ 2 ਦਰਜਨ ਰਾਊਂਡ ਫਾਈਰਿੰਗ ਕੀਤੀ ਗਈ, ਜਿਸ ਬਾਬਤ ਸਾਰੀ ਟੀਮ ਵਲੋਂ ਸਰਕਾਰੀ ਦੋ ਗੱਡੀਆਂ ਨੂੰ ਮੌਕੇ ’ਤੇ ਛੱਡ ਖੇਤਾਂ ’ਚ ਭੱਜ ਕੇ ਆਪਣੀ ਜਾਨ ਬਚਾਉਣ ਲਈ ਮਜ਼ਬੂਰ ਹੋਣਾ ਪਿਆ। ਉਨ੍ਹਾਂ ਦੱਸਿਆ ਕਿ ਇਸ ਬਾਬਤ ਦੇਰ ਰਾਤ ਕਰੀਬ ਸਾਢੇ ਦੱਸ ਵਜੇ ਪੁਲਸ ਨੂੰ ਸੂਚਿਤ ਕਰਦੇ ਹੋਏ ਮਾਮਲਾ ਧਿਆਨ ’ਚ ਲਿਆਂਦਾ ਗਿਆ, ਜਿਸ ਤੋਂ ਬਾਅਦ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਸਮੇਤ ਵੱਡੀ ਗਿਣਤੀ ਪੁਲਸ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਅਤੇ ਕਰਮਚਾਰੀਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਗਿਆ। ਐੱਸ. ਡੀ. ਓ. ਕੁਲਬੀਰ ਸਿੰਘ ਨੇ ਦੱਸਿਆ ਕਿ ਚੱਕੀ ਮਾਲਕ ਗੁਰਸੇਵਕ ਸਿੰਘ ਨੂੰ 8 ਲੱਖ 25 ਹਜ਼ਾਰ 339 ਰੁਪਏ ਜੁਰਮਾਨਾ ਪਾਇਆ ਗਿਆ ਹੈ।

ਪੜ੍ਹੋ ਇਹ ਵੀ ਖ਼ਬਰ: ਦੁਖ਼ਦ ਖ਼ਬਰ: ਪਬਜੀ ਗੇਮ ’ਚੋਂ ਹਾਰਨ ’ਤੇ 17 ਸਾਲਾ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਦਾ ਸੀ ਇਕਲੌਤਾ ਪੁੱਤਰ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਕਸੀਅਨ ਪਾਵਰ ਕਾਰਪੋਰੇਸ਼ਨ ਸ਼ਹਿਰੀ ਤਰਸੇਮ ਕੁਮਾਰ, ਪਾਵਰ ਕਾਰਪੋਰੇਸ਼ਨ ਸ਼ਹਿਰੀ ਪ੍ਰਧਾਨ ਜਗਜੀਤ ਸਿੰਘ, ਹਰਪਾਲ ਸਿੰਘ ਸਕੱਤਰ, ਗੁਰਭੇਜ ਸਿੰਘ ਢਿੱਲੋਂ ਆਦਿ ਨੇ ਦੱਸਿਆ ਕਿ ਪਾਵਰ ਕਰਮਚਾਰੀਆਂ ਉੱਪਰ ਕੀਤੇ ਗਏ ਗੋਲੀਆਂ ਨਾਲ ਹਮਲੇ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਾਵਰ ਕਾਰਪੋਰੇਸ਼ਨ ਵਲੋਂ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਧਰ ਥਾਣਾ ਸਦਰ ਤਰਨਤਾਰਨ ਦੇ ਮੁਖੀ ਗੁਰਚਰਨ ਸਿੰਘ ਨੇ ਦੱਸਿਆ ਕਿ ਮਿਲੀ ਦਰਖ਼ਾਸਤ ਬਾਬਤ ਜਾਂਚ ਜਾਰੀ ਹੈ, ਜਿਸ ਸਬੰਧੀ ਜਲਦ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਵੱਡੀ ਕਾਮਯਾਬੀ: 6 ਮਹੀਨੇ ਪਹਿਲਾਂ ਕਰਤਾਰਪੁਰ ਤੋਂ ਅਗਵਾ ਹੋਇਆ 13 ਸਾਲਾ ਬੱਚਾ ਜਲੰਧਰ ਦੇ ਢਾਬੇ ਤੋਂ ਬਰਾਮਦ


author

rajwinder kaur

Content Editor

Related News