ਜ਼ਹਿਰੀਲੀ ਸ਼ਰਾਬ ਮਾਮਲੇ ''ਚ ਪੁਲਸ ਇਕ ਮਹੀਨੇ ''ਚ ਕਰੇਗੀ ਅਦਾਲਤ ''ਚ ਚਲਾਨ ਪੇਸ਼

Wednesday, Aug 26, 2020 - 10:32 AM (IST)

ਜ਼ਹਿਰੀਲੀ ਸ਼ਰਾਬ ਮਾਮਲੇ ''ਚ ਪੁਲਸ ਇਕ ਮਹੀਨੇ ''ਚ ਕਰੇਗੀ ਅਦਾਲਤ ''ਚ ਚਲਾਨ ਪੇਸ਼

ਤਰਨਤਾਰਨ (ਰਮਨ) : ਜ਼ਿਲ੍ਹੇ ਅੰਦਰ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ ਹੋਈਆਂ ਕੁੱਲ 99 ਮੌਤਾਂ ਦੇ ਜਿੰਮੇਵਾਰਾਂ ਨੂੰ ਸਜਾ ਦਿਵਾਉਣ ਲਈ ਜ਼ਿਲ੍ਹਾ ਪੁਲਸ ਵਲੋਂ 83 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਵੱਡੀ ਮਾਤਰਾ 'ਚ ਕੈਮੀਕਲ ਅਤੇ ਅਲਕੋਹਲ ਬਰਾਮਦ ਕਰ ਕੇਸ ਦਾ ਮਾਣਯੋਗ ਅਦਾਤਲ 'ਚ ਚਲਾਨ 31 ਅਗਸਤ ਤੱਕ ਪੇਸ਼ ਕਰਨ ਦੀ ਕਾਰਵਾਈ ਤੇਜੀ ਨਾਲ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਪੁਲਸ ਨੂੰ ਮ੍ਰਿਤਕਾਂ ਦੀਆਂ ਪੋਸਟਮਾਰਟਮਾਂ ਰਿਪੋਰਟਾਂ ਆਉਣ ਦਾ ਇੰਤਜ਼ਾਰ ਹੈ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵਲੋਂ ਐੱਸ. ਐੱਸ. ਪੀ. ਦਫਤਰ ਦੇ ਬਾਹਰ ਪਿਛਲੇ ਛੇ ਦਿਨਾਂ ਤੋਂ ਪੁਲਸ ਕਾਰਵਾਈ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦੇ ਹੋਏ ਧਰਨਾ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਦਲ ਖ਼ਾਲਸਾ ਦਾ ਵੱਡਾ ਦੋਸ਼, ਕਿਹਾ- ਸ਼੍ਰੋਮਣੀ ਕਮੇਟੀ ਕਰ ਰਹੀ ਪਾਵਨ ਸਰੂਪਾਂ ਦਾ ਵਪਾਰ

ਪੁਲਸ ਵਲੋਂ ਕੀਤੀ ਗਈ ਕਾਰਵਾਈ
ਜ਼ਿਲ੍ਹਾ ਪੁਲਸ ਵਲੋਂ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਜਾਂਚ ਲਈ ਮੁਖ ਮੰਤਰੀ ਦੇ ਹੁਕਮਾਂ 'ਤੇ ਸਪੈਸ਼ਲ ਇੰਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ। ਜਿਸ 'ਚ ਡੀ. ਆਈ. ਜੀ. ਹਰਦਿਆਲ ਸਿੰਘ, ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਅਤੇ ਐੱਸ. ਪੀ. ਅਮਨਦੀਪ ਸਿੰਘ ਬਰਾੜ ਸ਼ਾਮਲ ਹਨ। ਪੁਲਸ ਵਲੋਂ ਤੇਜੀ ਨਾਲ ਕਾਰਵਾਈ ਕਰਦੇ ਹੋਏ ਹੁਣ ਤੱਕ ਕੁਲ 83 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਦੇ ਹੋਏ ਮਾਮਲੇ ਦਰਜ ਕੀਤੇ ਗਏ ਸਨ। ਜਿਸ ਦੌਰਾਨ ਪੁਲਸ ਨੇ 1637852 ਐੱਮ.ਐੱਲ ਨਾਜਾਇਜ਼ ਸ਼ਰਾਬ, 20428 ਕਿਲੋ ਲਾਹਣ, 11 ਭੱਠੀਆਂ, 32500 ਲੀਟਰ ਮਿਥਾਇਲ ਅਲਕੋਹਲ, 1086250 ਲੀਟਰ ਇਥਾਇਲ ਅਲਕੋਹਲ, 10180 ਲੀਟਰ ਆਮ ਅਲਕੋਹਲ, ਇਕ ਇਨੋਵਾ ਕਾਰ ਅਤੇ ਇਕ ਬੁਲਟ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸ਼ਰਮਨਾਕ : ਪਹਿਲਾਂ ਜਬਰ-ਜ਼ਿਨਾਹ ਕਰਕੇ ਕਰਵਾ ਲਿਆ ਵਿਆਹ ਫਿਰ ਕਰ ਦਿੱਤਾ ਇਹ ਕਾਂਡ

ਕਿੰਨੇ ਲੋਕਾਂ ਖਿਲਾਫ਼ ਕੀਤਾ ਗਿਆ ਕਤਲ ਦਾ ਮਾਮਲਾ ਦਰਜ
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਪੁਲਸ ਨੇ ਹੁਣ ਤੱਕ ਕੁੱਲ 133 ਮਾਮਲੇ ਦਰਜ ਕਰ ਕਸ਼ਮੀਰ ਸਿੰਘ, ਸਤਨਾਮ ਸਿੰਘ, ਸ਼ਮਸ਼ੇਰ ਸਿੰਘ ਸ਼ੇਰਾ, ਹਰਜੀਤ ਸਿੰਘ ਸਾਰੇ ਨਿਵਾਸੀ ਪਿੰਡ ਪੰਡੋਰੀ ਗੋਲਾ ਤੋਂ ਇਲਾਵਾ ਅਵਤਾਰ ਸਿੰਘ ਵਾਸੀ ਫਾਟਕ ਰੋਡ ਮੋਗਾ, ਰਵਿੰਦਰ ਸਿੰਘ ਪਿੰਕਾ ਵਾਸੀ ਮੋਗਾ ਅਤੇ ਰਾਜੀਵ ਜੋਸ਼ੀ ਵਾਸੀ ਕਰਤਾਰ ਨਗਰ, ਮੋਗਾ ਖਿਲਾਫ 302 ਧਾਰਾ ਤਹਿਤ ਮਾਮਲੇ ਦਰਜ ਕਰ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਪੁਲਸ ਨੇ ਵੱਡੀ ਗਿਣਤੀ 'ਚ ਮਿਥਾਈਲ ਅਤੇ ਇਥਾਨੋਲ ਅਲਕੋਹਲ ਇਨ੍ਹਾਂ ਮੁਲਜ਼ਮਾਂ ਪਾਸੋ ਬਰਾਮਦ ਕੀਤੀ ਸੀ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਮੁਲਜ਼ਮਾਂ ਖਿਲਾਫ ਧਾਰਾ 304 ਅਤੇ 328 ਤਹਿਤ ਮੁਕੱਦਮੇ ਦਰਜ ਹਨ।

ਇਹ ਵੀ ਪੜ੍ਹੋ : 27 ਸਾਲਾ ਨੌਜਵਾਨ ਨੇ ਦੁਨੀਆ ਨੂੰ ਕਿਹਾ ਅਲਵਿਦਾ, ਮਰਨ ਤੋਂ ਪਹਿਲਾਂ ਫੇਸਬੁੱਕ 'ਤੇ ਦੱਸੀ ਦਰਦ ਭਰੀ ਦਾਸਤਾਨ

ਪੋਸਟਮਾਰਟਮ ਰਿਪੋਰਟਾਂ ਕਰਨਗੀਆਂ ਸਥਿਤੀ ਸਾਫ
ਸਿਵਲ ਹਸਪਤਾਲ 'ਚ 40 ਦੇ ਕਰੀਬ ਕੀਤੇ ਗਏ ਪੋਸਟਮਾਰਟਮ ਸਬੰਧੀ ਰਿਪੋਰਟਾਂ ਦਾ ਇੰਤਜ਼ਾਰ ਪੁਲਸ ਅਤੇ ਪ੍ਰਸ਼ਾਸਨ ਵਲੋਂ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਪੁਲਸ ਨੇ ਮ੍ਰਿਤਕ ਦੇ ਵਿਸਰੇ ਤੋਂ ਇਲਾਵਾ ਦਿਲ, ਛੋਟੀ ਤੇ ਵੱਡੀ ਆਂਤੜੀ, ਲੀਵਰ ਆਦਿ ਨੂੰ ਵੀ ਲੈਬਾਟਰੀ ਜਾਂਚ ਲਈ ਭੇਜਿਆ ਹੈ ਤਾਂ ਜੋ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇ।

ਇਹ ਵੀ ਪੜ੍ਹੋ : ਹੈਵਾਨੀਅਤ : ਮਾਸੂਮ ਬੱਚੀ ਦੀਆਂ ਅੱਖਾਂ ਕੱਢ ਕੇ ਕੀਤਾ ਬੇਰਹਿਮੀ ਨਾਲ ਕਤਲ, ਜਬਰ-ਜ਼ਿਨਾਹ ਦਾ ਵੀ ਸ਼ੱਕ

ਆਮ ਆਦਮੀ ਪਾਰਟੀ ਕਰ ਰਹੀ ਧਰਨਾ ਪ੍ਰਦਰਸ਼ਨ
ਆਮ ਆਦਮੀ ਪਾਰਟੀ ਵਲੋਂ ਪਿਛਲੇ 6 ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਐੱਸ. ਐੱਸ. ਪੀ. ਦਫਤਰ ਬਾਹਰ ਧਰਨਾ ਦਿੱਤਾ ਗਿਆ ਹੈ, ਜਿਸ ਦੀ ਅਗਵਾਈ ਹਲਕਾ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਵਲੋਂ ਕੀਤੀ ਜਾ ਰਹੀ ਹੈ। ਵਿਧਾਇਕ ਸੰਧਵਾਂ ਨੇ ਦੱਸਿਆ ਕਿ ਪੁਲਸ ਵਲੋਂ ਇਸ ਮਾਮਲੇ 'ਚ ਕੋਈ ਠੋਸ ਕਾਰਵਾਈ ਕਰਦੇ ਹੋਏ ਧਾਰਾ 'ਚ ਵਾਧਾ ਨਹੀਂ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ : ਨਰਸ ਜੋਤੀ ਦੀ ਮੌਤ ’ਤੇ ਪਰਿਵਾਰ ਦਾ ਵੱਡਾ ਖ਼ੁਲਾਸਾ, ਹਸਪਤਾਲ ਦੇ ਕਈ ਰਾਜ਼ ਜਾਣ ਚੁੱਕੀ ਸੀ ਜੋਤੀ

ਚਲਾਨ ਪੇਸ਼ ਕਰ ਸਖ਼ਤ ਸਜਾ ਦਿਵਾਉਣ ਦੀ ਕਰਾਂਗਾ ਕੋਸ਼ਿਸ਼
ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਇਸ ਮਾਮਲੇ 'ਚ ਪੋਸਟਮਾਰਟਮ ਰਿਪੋਰਟਾਂ ਆਉਣ ਦੇ ਨਾਲ ਹੀ 31 ਅਗਸਤ ਤੋ ਪਹਿਲਾਂ ਚਲਾਨ ਮਾਣਯੋਗ ਅਦਾਲਤ 'ਚ ਪੇਸ਼ ਕਰ ਦਿੱਤਾ ਜਾਵੇਗਾ। ਜਿਸ ਤਹਿਤ ਮੁਲਜ਼ਮਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਆਪਣੇ ਹੱਕ ਲਈ ਕੋਈ ਵੀ ਪ੍ਰਦਰਸ਼ਨ ਕਰਦੇ ਹੋਏ ਦਫਤਰ 'ਚ ਆ ਮੰਗ ਪੱਤਰ ਦੇ ਸਕਦਾ ਹੈ, ਜਿਸ ਸਬੰਧੀ ਕਿਸੇ ਨੂੰ ਰੋਕਿਆ ਨਹੀਂ ਜਾਵੇਗਾ।


author

Baljeet Kaur

Content Editor

Related News