ਅਨੌਖਾ ਪ੍ਰਦਰਸ਼ਨ : ਪਿਆਜ਼ ਨੂੰ ਮਠਿਆਈ ਦੇ ਤੌਰ ''ਤੇ ਵੰਡਿਆ

Wednesday, Sep 25, 2019 - 05:34 PM (IST)

ਅਨੌਖਾ ਪ੍ਰਦਰਸ਼ਨ : ਪਿਆਜ਼ ਨੂੰ ਮਠਿਆਈ ਦੇ ਤੌਰ ''ਤੇ ਵੰਡਿਆ

ਤਰਨਤਾਰਨ (ਵਿਜੇ ਅਰੋੜਾ) : ਪਿਆਜ਼ ਦੇ ਵਧੇ ਭਾਅ ਨੂੰ ਲੈ ਕੇ ਤਰਨਤਾਰਨ 'ਚ ਅਨੌਖਾ ਪ੍ਰਦਰਸ਼ਨ ਕੀਤਾ ਗਿਆ। ਐਂਟੀ ਕਰੱਪਸ਼ਨ ਸੁਸਾਇਟੀ ਵਲੋਂ ਗੰਡਿਆਂ ਨੂੰ ਮਿਠਾਈ ਦੇ ਤੌਰ 'ਤੇ ਵੰਡਿਆ ਗਿਆ। ਸੁਸਾਇਟੀ ਮੈਂਬਰਾਂ ਨੇ ਬਜ਼ਾਰਾਂ 'ਚ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਸਰਕਾਰ ਨੂੰ ਜੰਮ ਕੇ ਕੌਂਸਿਆ। ਸੋਸਾਇਟੀ ਆਗੂਆਂ ਮੁਤਾਬਕ ਤਿਉਹਾਰਾਂ ਨੇੜੇ ਹੀ ਪਿਆਜ਼ ਦੇ ਭਾਅ ਵੱਧ ਜਾਂਦੇ ਹਨ। ਇਸ ਲਈ ਉਹ ਗੰੰਡਿਆਂ ਨੂੰ ਮਠਿਆਈ ਦੇ ਤੌਰ 'ਤੇ ਵੰਡ ਰਹੇ ਹਨ। ਇਸ ਦੌਰਾਨ ਸੋਸਾਇਟੀ ਆਗੂਆਂ ਨੇ ਜਮ੍ਹਾਖੋਰੀ ਕਰਕੇ ਮਹਿੰਗਾਈ ਵਧਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ।


author

Baljeet Kaur

Content Editor

Related News