ਕਿਸਾਨ ਸੰਘਰਸ਼ ਕਮੇਟੀ ਪੰਜਾਬ ਪ੍ਰਧਾਨ ਦੇ ਲੜਕੇ ''ਤੇ ਜਾਨਲੇਵਾ ਹਮਲਾ, ਗੱਡੀ ਭੰਨੀ
Sunday, Nov 11, 2018 - 11:55 AM (IST)

ਤਰਨਤਾਰਨ (ਰਾਜੂ, ਰਮਨ) : ਪੁਲਸ ਥਾਣੇ ਤੋਂ ਥੋੜ੍ਹੀ ਦੂਰ ਸਥਾਨਕ ਚਾਰ ਖੱਬਾ ਚੌਕ 'ਚ ਨਸ਼ੇ 'ਚ ਧੁੱਤ 6-7 ਵਿਅਕਤੀਆਂ ਵਲੋਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਦੇ ਲੜਕੇ 'ਤੇ ਜਾਨਲੇਵਾ ਹਮਲਾ ਕਰ ਕੇ ਦੋ ਨੌਜਵਾਨਾਂ ਨੂੰ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਨੂ ਦਾ ਲੜਕਾ ਕੰਵਲਪ੍ਰੀਤ ਸਿੰਘ ਆਪਣੇ ਨਜ਼ਦੀਕੀ ਰਿਸ਼ਤੇਦਾਰ ਨਾਲ ਉਪਰੋਕਤ ਚੌਕ 'ਚ ਬੇਕਰੀ ਤੇ ਸਾਮਾਨ ਲੈਣ ਗਏ। ਕਾਰ ਖੜ੍ਹੀ ਕਰ ਕੇ ਕੰਵਲਪ੍ਰੀਤ ਬੇਕਰੀ 'ਤੇ ਚਲਾ ਗਿਆ ਜਦਕਿ ਉਸਦਾ ਨਜ਼ਦੀਕੀ ਰਿਸ਼ਤੇਦਾਰ ਗੱਡੀ 'ਚ ਬੈਠਾ ਰਿਹਾ।
ਇਸ ਦੌਰਾਨ ਕਾਰ ਨੂੰ ਲੱਤਾਂ ਮਾਰਨ ਲੱਗ ਪਏ। ਗੱਡੀ 'ਚ ਬੈਠਾ ਨੌਜਵਾਨ ਨੇ ਪੁੱਛਿਆ ਤੁਸੀਂ ਗੱਡੀ ਨੂੰ ਲੱਤਾਂ ਕਿਉਂ ਮਾਰ ਰਹੇ ਹੋ। ਇਹ ਸੁਣਦਿਆਂ ਹੀ ਉਕਤ ਨੇ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਆਵਾਜ਼ ਸੁਣ ਕੇ ਆਏ ਕੰਵਲਜੀਤ ਸਿੰਘ ਅਤੇ ਉਸਦੇ ਰਿਸ਼ਤੇਦਾਰ 'ਤੇ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਖਬਰ ਲਿਖੇ ਜਾਣ ਤੱਕ ਪੁਲਸ ਇਸ ਮਾਮਲੇ ਦੀ ਸਿਰਫ ਜਾਂਚ ਕਰ ਰਹੀ ਸੀ।