ਨਾਜਾਇਜ਼ ਮਾਇਨਿੰਗ ਰੋਕਣ ਨੂੰ ਲੈ ਕੇ ਪੁਲਸ ਤੇ ਪਿੰਡ ਵਾਸੀ ਉਲਝੇ

Saturday, Jul 27, 2019 - 03:30 PM (IST)

ਨਾਜਾਇਜ਼ ਮਾਇਨਿੰਗ ਰੋਕਣ ਨੂੰ ਲੈ ਕੇ ਪੁਲਸ ਤੇ ਪਿੰਡ ਵਾਸੀ ਉਲਝੇ

ਤਰਨਤਾਰਨ (ਵਿਜੇ ਅਰੋੜਾ) : ਤਰਨਤਾਰਨ ਦੇ ਪਿੰਡ ਬੂਹ 'ਚ ਸ਼ਰੇਆਮ ਹੋ ਰਹੀ ਨਾਜਾਇਜ਼ ਮਾਇਨਿੰਗ ਨੂੰ ਲੈ ਕੇ ਹੰਗਾਮਾ ਹੋ ਗਿਆ। ਪਿੰਡ ਵਾਸੀ ਤੇ ਪੁਲਸ ਮੁਲਾਜ਼ਮ ਆਪਸ 'ਚ ਉਲਝ ਗਏ, ਜਿਸਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਕੁਝ ਲੋਕ ਬਿਨਾਂ ਕਿਸੇ ਮਨਜ਼ੂਰੀ ਦੇ ਸ਼ਰੇਆਮ ਨਾਜਾਇਜ਼ ਮਾਇਨਿੰਗ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਘਰਾਂ ਨੂੰ ਜਾਂਦੇ ਰਾਹ ਖਰਾਬ ਹੋ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਬਾਰੇ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਪਰ ਪੁਲਸ ਕਾਰਵਾਈ ਕਰਨ ਦੀ ਬਜਾਏ ਉਲਟਾ ਪਿੰਡ ਵਾਸੀਆਂ ਨੂੰ ਹੀ ਧਮਕੀਆਂ ਦੇਣ ਲੱਗੀ ਤੇ ਨੌਜਵਾਨ ਨੂੰ ਚੁੱਕ ਲਿਜਾਣ ਦੀ ਕੋਸ਼ਿਸ਼ ਕੀਤੀ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਐੱਸ.ਐੱਚ.ਓ. ਨੇ ਰੇਤ ਮਾਫੀਆ ਦਾ ਰਾਹ ਰੋਕਣ ਵਾਲੇ ਨੌਜਵਾਨ ਨੂੰ ਇਸ ਕਦਰ ਕੁੱਟਿਆ ਤੇ ਵਾਲ ਪੁੱਟੇ ਕਿ ਉਸਨੇ ਆਪਣੇ ਜੂੜਾ ਤੱਕ ਕਟਵਾ ਦਿੱਤਾ।  

ਦੂਜੇ ਪਾਸੇ ਐੱਸ. ਐੱਚ.ਓ. ਨੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਗਲਤ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਮਾਇਨਿੰਗ ਨੂੰ ਲੈ ਕੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਕੁਝ ਸਾਮਾਨ ਵੀ ਕਬਜ਼ੇ 'ਚ ਲਿਆ ਗਿਆ ਹੈ।  

ਇਕ ਪਾਸੇ ਜਿਥੇ ਪੁਲਸ ਖੁਦ ਨੂੰ ਬੇਕਸੂਰ ਦੱਸ ਰਹੀ ਹੈ ਉਥੇ ਹੀ ਦੂਜੇ ਪਾਸੇ ਪਿੰਡ ਵਾਸੀ ਐੱਸ. ਐੱਚ. ਓ. 'ਤੇ ਗੰਭੀਰ ਦੋਸ਼ ਲਗਾ ਰਹੇ ਹਨ ਪਰ ਇਸ ਸਭ ਦੇ ਵਿਚ ਹੋ ਰਹੀ ਨਾਜਾਇਜ਼ ਮਾਇਨਿੰਗ ਨਾਲ ਸਰਕਾਰ ਨੂੰ ਵੱਡਾ ਚੂਨਾ ਜਰੂਰ ਲੱਗ ਰਿਹਾ ਹੈ।  


author

Baljeet Kaur

Content Editor

Related News