ਵਿਕਾਸ ਮੰਚ ਦਾ ਵਫਦ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ

Wednesday, Sep 13, 2017 - 11:33 AM (IST)

ਵਿਕਾਸ ਮੰਚ ਦਾ ਵਫਦ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ

ਤਰਨਤਾਰਨ (ਆਹਲੂਵਾਲੀਆ) - ਬੀਤੇ ਦਿਨੀਂ ਵਿਕਾਸ ਮੰਚ ਪੰਜਾਬ ਦਾ ਇਕ ਵਫਦ ਡਾ. ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ। ਉਨ੍ਹਾਂ ਸ਼ਹਿਰ ਤਰਨਤਾਰਨ ਵਿਚ ਲੰਘਰ ਰੋਹੀ 'ਚ ਗੰਦਾ ਪਾਣੀ ਖੜ੍ਹਾ ਰਹਿਣ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਮੰਤਰੀ ਦੇ ਧਿਆਨ 'ਚ ਲਿਆਂਦੀਆਂ ਅਤੇ ਸੀਵਰੇਜ ਦਾ ਪਾਣੀ ਰੋਹੀ ਵਿਚ ਨਾ ਪਾ ਕੇ ਬਦਲਵੇਂ ਪ੍ਰਬੰਧ ਕਰਨ ਲਈ ਕਿਹਾ। 
ਇਸ ਤੋਂ ਇਲਾਵਾ ਸ਼ਹਿਰ ਦੇ ਸੱਚਖੰਚ ਰੋਡ ਨੇੜਿਓਂ ਲੰਘਣ ਵਾਲੇ ਨਾਲੇ ਨੂੰ ਪੱਕਾ ਕਰ ਕੇ ਢੱਕਣ ਵਾਸਤੇ ਕਿਹਾ। ਇਸ ਸਬੰਧੀ ਡਾ. ਸੋਹਲ ਨੇ ਦੱਸਿਆ ਕਿ ਮੰਤਰੀ ਸਿੱਧੂ ਨੇ ਵਫਦ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ। ਇਸ ਸਮੇਂ ਮੰਚ ਦੇ ਆਗੂ ਬਲਦੇਵ ਸਿੰਘ ਪੰਨੂੰ, ਜਗਜੀਤ ਸਿੰਘ, ਵਰਿੰਦਰ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ।


Related News