2 ਨਸ਼ਾ ਸਮੱਗਲਰਾਂ ਦੀ 1.44 ਕਰੋੜ ਰੁਪਏ ਦੀ ਜ਼ਮੀਨ-ਜਾਇਦਾਦ ਜ਼ਬਤ

Sunday, Dec 22, 2019 - 11:45 AM (IST)

2 ਨਸ਼ਾ ਸਮੱਗਲਰਾਂ ਦੀ 1.44 ਕਰੋੜ ਰੁਪਏ ਦੀ ਜ਼ਮੀਨ-ਜਾਇਦਾਦ ਜ਼ਬਤ

ਤਰਨਤਾਰਨ (ਬਲਵਿੰਦਰ ਕੌਰ, ਰਾਜੂ) : ਜ਼ਿਲਾ ਪੁਲਸ ਮੁਖੀ ਧਰੁੱਵ ਦਹੀਆ ਵਲੋਂ ਨਸ਼ਿਆਂ 'ਤੇ ਕਾਬੂ ਪਾਉਣ ਲਈ ਵੱਖ-ਵੱਖ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਤਰਨਤਾਰਨ ਪੁਲਸ ਲਗਾਤਾਰ ਨਸ਼ਾ ਸਮੱਗਲਰਾਂ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਰਹੀ ਹੈ। ਤਰਨਤਾਰਨ ਪੁਲਸ ਨੇ 2 ਹੋਰ ਸਮੱਗਲਰਾਂ ਦੀ 1 ਕਰੋੜ 44 ਲੱਖ ਰੁਪਏ ਦੀ ਜ਼ਮੀਨ-ਜਾਇਦਾਦ ਜ਼ਬਤ ਕੀਤੀ ਹੈ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ. ਐੱਸ. ਪੀ. ਧਰੁੱਵ ਦਹੀਆ ਨੇ ਦੱਸਿਆ ਕਿ ਥਾਣਾ ਖੇਮਕਰਨ ਦੀ ਪੁਲਸ ਵਲੋਂ ਅੱਜ 2 ਨਸ਼ਾ ਸਮੱਗਲਰਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ ਹੈ, ਜਿਨ੍ਹਾਂ 'ਚ ਨਿਸ਼ਾਨ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਮਸਤਗੜ੍ਹ ਦੀ ਕੁੱਲ 20 ਕਨਾਲ 12 ਮਰਲੇ ਜ਼ਮੀਨ, 2 ਸਬਮਰਸੀਬਲ ਪੰਪ, ਇਕ ਟਰੈਕਟਰ-ਟਰਾਲੀ ਜ਼ਬਤ ਕੀਤੀ ਗਈ ਹੈ, ਜਿਸ ਦੀ ਕੁੱਲ ਰਕਮ 49 ਲੱਖ 61 ਹਜ਼ਾਰ ਰੁਪਏ ਬਣਦੀ ਹੈ। ਨਿਸ਼ਾਨ ਸਿੰਘ ਖਿਲਾਫ ਮੁਕੱਦਮਾ ਨੰਬਰ 25/15 ਧਾਰਾ 21/29/61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਖੇਮਕਰਨ 'ਚ 1 ਕਿਲੋ ਹੈਰੋਇਨ ਦੀ ਰਿਕਵਰੀ ਸਬੰਧੀ ਦਰਜ ਹੈ, ਜਦੋਂਕਿ 2 ਕਿਲੋ ਹੈਰੋਇਨ ਦੀ ਰਿਕਵਰੀ ਸਬੰਧੀ ਥਾਣਾ ਖੇਮਕਰਨ 'ਚ ਹੀ ਇਕ ਹੋਰ ਮੁਕੱਦਮਾ ਦਰਜ ਹੈ।

ਇਸੇ ਤਰ੍ਹਾਂ ਕੁਲਦੀਪ ਸਿੰਘ ਪੁੱਤਰ ਜੌੜ ਸਿੰਘ ਵਾਸੀ ਮਸਤਗੜ੍ਹ ਦੀ ਕੁੱਲ 37 ਕਨਾਲਾਂ 4 ਮਰਲੇ, 2 ਸਬਮਰਸੀਬਲ ਪੰਪ, ਇਕ ਟਰੈਕਟਰ-ਟਰਾਲੀ, ਜੀਪ, 2 ਮੋਟਰਸਾਈਕਲ ਤੇ ਇਕ ਕੰਬਾਈਨ ਜ਼ਬਤ ਕੀਤੀ ਹੈ, ਜਿਸ ਦੀ ਕੁੱਲ ਕੀਮਤ 94 ਲੱਖ 70 ਹਜ਼ਾਰ ਰੁਪਏ ਬਣਦੀ ਹੈ। ਇਨ੍ਹਾਂ ਦੋਵਾਂ ਨਸ਼ਾ ਸਮੱਗਲਰਾਂ ਦੀ ਕੁੱਲ ਜਾਇਦਾਦ ਦੀ ਰਕਮ 1 ਕਰੋੜ 44 ਲੱਖ ਰੁਪਏ ਬਣਦੀ ਹੈ, ਜਿਸ ਨੂੰ ਪੁਲਸ ਨੇ ਜ਼ਬਤ ਕੀਤਾ ਹੈ। ਐੱਸ. ਐੱਸ. ਪੀ. ਧਰੁੱਵ ਦਹੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ ਹੁਣ ਤੱਕ 23 ਨਸ਼ਾ ਸਮੱਗਲਰਾਂ ਦੀ 18 ਕਰੋੜ 95 ਲੱਖ 2 ਹਜ਼ਾਰ 910 ਰੁਪਏ ਦੀ ਜ਼ਮੀਨ-ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ


author

Baljeet Kaur

Content Editor

Related News