ਤਰਨਤਾਰਨ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਕਰਫ਼ਿਊ ਤੇ ਤਾਲਾਬੰਦੀ ਨੂੰ ਲੈ ਕੇ ਨਵੇਂ ਹੁਕਮ ਜਾਰੀ
Saturday, Oct 03, 2020 - 09:45 AM (IST)
ਤਰਨਤਾਰਨ (ਬਲਵਿੰਦਰ ਕੌਰ,ਰਾਜੂ, ਰਮਨ): ਜ਼ਿਲ੍ਹਾ ਮੈਜਿਸਟ੍ਰੇਟ ਤਰਨਤਾਰਨ ਕੁਲਵੰਤ ਸਿੰਘ ਨੇ ਧਾਰਾ 144 ਤਹਿਤ ਕੋਵਿਡ-19 ਮਹਾਂਮਰੀ ਦੇ ਮੱਦੇਨਜ਼ਰ ਅਨਲਾਕ 5.0 ਤਹਿਤ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੁਕਮਾਂ ਅਨੁਸਾਰ ਨੋਟੀਫਾਈ ਕੀਤੇ ਗਏ ਕੋਨਟੇਟਮੈਂਟ ਜੋਨ ਅੰਦਰ 31 ਅਕਤੂਬਰ 2020 ਤੱਕ ਤਾਲਾਬੰਦੀ ਬੰਦਿਸ਼ਾਂ ਜਾਰੀ ਰਹਿਣਗੀਆਂ। ਜਦ ਕਿ ਕੋਨਟੇਨਮੈਂਟ ਜੋਨ ਤੋਂ ਬਾਹਰ ਰਾਤ ਦਾ ਕਰਫ਼ਿਊ ਅਤੇ ਐਤਵਾਰ ਦੀ ਤਾਲਾਬੰਦੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਇਸ ਸਾਲ ਪਵੇਗੀ ਕੜਾਕੇ ਦੀ ਠੰਡ, ਸਰਦੀ ਦਾ ਮੌਸਮ ਵੀ ਹੋਵੇਗਾ ਲੰਬਾ
ਇਸੇ ਤਰ੍ਹਾਂ ਕੋਨਟੇਨਮੈਂਟ ਜੋਨ ਤੋਂ ਬਾਹਰ ਦੁਕਾਨਾਂ ਆਦਿ ਦੇ ਖੁੱਲ੍ਹਣ ਬੰਦ ਹੋਣ 'ਤੇ ਵੀ ਹੁਣ ਕੋਈ ਬੰਦਿਸ਼ ਨਹੀਂ ਹੋਵੇਗੀ। ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਅਨੁਸਾਰ ਹੁਣ ਜ਼ਿਲ੍ਹੇ 'ਚ ਵਿਆਹ ਤੇ ਸਸਕਾਰ ਮੌਕੇ ਵਿਅਕਤੀਆਂ ਦੇ ਸ਼ਾਮਲ ਹੋਣ ਦੀ ਹੱਦ ਵਧਾ ਕੇ 100 ਕਰ ਦਿੱਤੀ ਹੈ। ਇਸ ਦੇ ਨਾਲ ਹੀ ਕਾਰ 'ਚ ਤਿੰਨ ਵਿਅਕਤੀਆਂ ਦੇ ਸਵਾਰ ਹੋਣ ਅਤੇ ਬੱਸਾਂ ਵਿਚ 50 ਫੀਸਦੀ ਸਵਾਰੀਆਂ ਦੀ ਸਮਰੱਥਾ ਵਿਚ ਵੀ ਢਿੱਲ ਦੇ ਦਿੱਤੀ ਹੈ ਬਸ਼ਰਤੇ ਸਫ਼ਰ ਦੌਰਾਨ ਤਾਕੀਆਂ ਖੁੱਲੀਆਂ ਹੋਣ ਅਤੇ ਯਾਤਰੀਆਂ ਦੇ ਮਾਸਕ ਪਾਇਆ ਹੋਵੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਮਾਸਕ ਪਹਿਨਣ ਦੀ ਲਾਜ਼ਮੀ ਸ਼ਰਤ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਸਮੇਤ ਦਰਜਨਾਂ ਸਿਆਸੀ ਆਗੂ ਮੁਕੇਸ਼ ਅੰਬਾਨੀ ਦੇ ਡੀਲਰ, ਚਲਾ ਰਹੇ ਨੇ ਪੈਟਰੋਲ ਪੰਪ