ਤਰਨਤਾਰਨ ''ਚ ਕੋਰੋਨਾ ਦਾ ਕਹਿਰ : ਹੁਣ ਦੁਬਈ ਤੋਂ ਪੁੱਜਾ ਵਿਅਕਤੀ ਨਿਕਲਿਆ ਕੋਰੋਨਾ ਪੀੜਤ
Saturday, Jun 06, 2020 - 12:10 PM (IST)
ਤਰਨਤਾਰਨ (ਰਮਨ) : ਜ਼ਿਲੇ ਦੇ ਆਈਸੋਲੇਸ਼ਨ ਵਾਰਡ ਅੰਦਰ ਇਕ ਹੋਰ ਕੋਰੋਨਾ ਪੀੜਤ ਮਰੀਜ਼ ਦੇ ਦਾਖਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਦਾ ਇਲਾਜ ਸਿਵਲ ਹਸਪਤਾਲ ਦੇ ਡਾਕਟਰਾਂ ਵਲੋ ਸ਼ੁਰੂ ਕਰ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਜ਼ਿਲੇ ਅੰਦਰ ਬੀਤੇ ਦਿਨ ਜਿਥੇ ਕੋਰੋਨਾ ਪੀੜਤ ਪਹਿਲੇ ਮਰੀਜ਼ ਦੀ ਮੌਤ ਹੋ ਗਈ ਹੈ, ਉਥੇ ਹੀ ਆਈਸੋਲੇਸ਼ਨ ਵਾਰਡ ਅੰਦਰ ਕੁਲ 4 ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ ।
ਇਹ ਵੀ ਪੜ੍ਹੋਂ : ਕੈਨੇਡਾ 'ਚ ਖਾਲਿਸਤਾਨ ਦੇ ਸਮਰਥਨ ਨਾਲ ਫੰਡਿੰਗ ਕਰ ਰਿਹਾ ਭਾਰਤੀ ਮੂਲ ਦਾ ਅਪਰਾਧਿਕ ਸਿੰਡੀਕੇਟ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਮ.ਓ. ਡਾ. ਇੰਦਰ ਮੋਹਨ ਗੁਪਤਾ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਦੇ ਪਿੰਡ ਇਲੀਆਂ ਦਾ ਨਿਵਾਸੀ 42 ਸਾਲਾ ਵਿਅਕਤੀ ਦੁਬਈ ਤੋਂ 25 ਮਈ ਨੂੰ ਪਰਤਿਆ ਸੀ, ਜਿਸ ਨੂੰ ਬੀਬੀ ਅਮਰੋ ਸੰਸਥਾਨ ਖਡੂਰ ਸਾਹਿਬ ਵਿਖੇ ਇਕਾਂਤਵਾਸ ਕੀਤਾ ਗਿਆ ਸੀ । ਇਸ ਦਾ ਸੈਂਪਲ 3 ਜੂਨ ਨੂੰ ਲਿਆ ਗਿਆ ਸੀ ਅਤੇ ਅੱਜ ਇਸ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਕੋਰੋਨਾ ਪੀੜਤ ਮਰੀਜ਼ ਨੂੰ ਆਈਸੋਲੇਸ਼ਨ ਵਾਰਡ ਅੰਦਰ ਦਾਖਲ ਕਰ ਲਿਆ ਗਿਆ ਹੈ, ਜਿਸ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਆਈਸੋਲੇਸ਼ਨ ਵਾਰਡ ਅੰਦਰ ਹੁਣ ਕੁਲ 4 ਪੀੜਤ ਦਾਖਲ ਹਨ । ਇਸ ਦੇ ਨਾਲ ਉਨ੍ਹਾਂ ਦੱਸਿਆ ਕਿ ਤਰਨਤਾਰਨ ਹਸਪਤਾਲ ਅੰਦਰ ਸਥਿਤ ਫਲੂ ਕਾਰਨਰ ਵਿਖੇ ਅੱਜ 42 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ ।
ਇਹ ਵੀ ਪੜ੍ਹੋਂ : ਮੋਗਾ 'ਚ ਦਿਲ ਦਹਿਲਾ ਦੇਣ ਵਾਲਾ ਹਾਦਸਾ, 19 ਸਾਲਾ ਲੜਕੀ ਨੂੰ ਮਿਲੀ ਖੌਫਨਾਕ ਮੌਤ