ਦੁਕਨਾਦਾਰਾਂ ਨੇ ਵਿਧਾਇਕ ਸੁਖਪਾਲ ਸਿੰਘ ਭੁੱਲਰ ਖਿਲਾਫ ਕੀਤੀ ਨਾਅਰੇਬਾਜ਼ੀ
Friday, Sep 13, 2019 - 01:43 PM (IST)

ਤਰਨਤਾਰਨ (ਵਿਜੇ ਅਰੋੜਾ) : ਵਿਧਾਨ ਸਭਾ ਹਲਕਾ ਖੇਮਕਰਨ ਕਸਬਾ ਭਿੱਖੀਵਿੰਡ ਦੀ ਸਬ-ਤਹਿਸੀਲ ਨੂੰ ਭਿੱਖੀਵਿੰਡ ਤੋਂ ਡਿੱਬੀਪੁਰ ਵਿਖੇ ਲੈ ਜਾਣ ਦੇ ਵਿਰੋਧ ਵਜੋਂ ਅੱਜ ਭਿੱਖੀਵਿੰਡ ਕਸਬਾ ਦੇ ਦੁਕਾਨਦਾਰਾਂ ਵਲੋਂ ਪੂਰਨ ਤੌਰ 'ਤੇ ਬੰਦ ਕੀਤਾ ਗਿਆ।
ਦੁਕਾਨਦਾਰਾਂ ਵਲੋਂ ਮੌਜੂਦਾ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਮੰਗ ਕੀਤੀ ਕਿ ਸਬ-ਤਹਿਸੀਲ ਭਿੱਖੀਵਿੰਡ ਨੂੰ ਇਥੋ ਨਾ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਮੰਗ ਪ੍ਰਵਾਨ ਨਾ ਕੀਤੀ ਗਈ ਤਾਂ ਉਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।