ਚੋਰਾਂ ਦੀ ਪੁਲਸ ਨੂੰ ਖੁੱਲ੍ਹੀ ਚੁਣੌਤੀ! ਦੋ ਠੇਕਿਆਂ ਤੋਂ ਸ਼ਰਾਬ ਦੀਆਂ ਪੇਟੀਆਂ ਚੋਰੀ
Saturday, Jan 18, 2020 - 01:20 PM (IST)
ਤਰਨਤਾਰਨ (ਵਿਜੇ ਕੁਮਾਰ) : ਚੋਰਾਂ 'ਚ ਪੁਲਸ ਦਾ ਰਤਾ ਵੀ ਖੌਫ ਨਹੀਂ ਰਹਿ ਗਿਆ। ਪੁਲਸ ਥਾਣੇ ਦੇ ਸਾਹਮਣੇ ਸੜਕੋਂ ਪਾਰ ਬਣੇ ਸ਼ਰਾਬ ਦੇ ਠੇਕੇ ਤੋਂ ਚੋਰਾਂ ਨੇ ਲੱਖਾਂ ਦੀ ਸ਼ਰਾਬ ਚੋਰੀ ਕਰ ਲਈ ਤੇ ਪੁਲਸ ਨੂੰ ਇਸਦੀ ਭਣਕ ਤੱਕ ਨਹੀਂ ਲੱਗਣ ਦਿੱਤੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੋਰੀ ਦੋ ਪਿੰਡਾਂ ਸਰਹਾਲੀ ਤੇ ਸਭਰਾਂ 'ਚ ਦੇ ਠੇਕਿਆਂ 'ਤੇ ਹੋਈ ਤੇ ਦੋਵੇਂ ਹੀ ਠੇਕੇ ਪੁਲਸ ਥਾਣੇ ਤੇ ਪੁਲਸ ਚੌਕੀ ਦੇ ਨਾਲ ਲੱਗਦੇ ਸਨ ਅਤੇ ਦੋਵਾਂ ਹੀ ਠੇਕਿਆਂ ਦਾ ਮਾਲਕ ਇਕ ਹੈ, ਜਿਸਦਾ ਕਰੀਬ 4-5 ਲੱਖ ਦਾ ਨੁਕਸਾਨ ਹੋ ਗਿਆ ਹੈ। ਸਰਹਾਲੀ ਵਾਲੇ ਠੇਕੇ ਤੋਂ ਚੋਰ ਕਰੀਬ 30 ਪੇਟੀਆਂ ਵੱਖ-ਵੱਖ ਬਰਾਂਡ ਦੀ ਸ਼ਰਾਬ ਚੋਰੀ ਕਰਕੇ ਲੈ ਗਏ ਤੇ ਪੁਲਸ ਨੂੰ ਕੰਨੋ-ਕੰਨ ਖਬਰ ਤੱਕ ਨਹੀਂ ਲੱਗੀ। ਇਨ੍ਹਾਂ ਚੋਰੀਆਂ ਬਾਰੇ ਜਦੋਂ ਪੁਲਸ ਨਾਲ ਗੱਲ ਕੀਤੀ ਗਈ ਤਾਂ ਸਰਹਾਲੀ ਪੁਲਸ ਨੇ ਤਾਂ ਸਾਰੀ ਰਾਤ ਪੀ.ਸੀ.ਆਰ ਵਲੋਂ ਗਸ਼ਤ ਕੀਤੇ ਜਾਣ ਦੀ ਗੱਲ ਕਹੀ ਹੈ।