ਟਾਰਗੇਟ ਕਿਲਿੰਗ ਦੇ 17 ਦੋਸ਼ੀ ਮੋਹਾਲੀ ਦੀ ਵਿਸ਼ੇਸ਼ ਐੱਨ. ਆਈ. ਏ. ਕੋਰਟ ''ਚ ਹੋਣਗੇ ਪੇਸ਼

Friday, May 04, 2018 - 05:31 PM (IST)

ਮੋਹਾਲੀ (ਐੱਚ. ਐੱਸ. ਜੱਸਲ) — ਅੱਜ ਮੋਹਾਲੀ ਦੀ ਵਿਸ਼ੇਸ਼ ਐੱਨ.ਆਈ.ਏ. ਦੀ ਕੋਰਟ 'ਚ ਟਾਰਗੇਟ ਕਿਲਿੰਗ ਨੂੰ ਲੈ ਕੇ ਪੰਜਾਬ ਦੀਆਂ ਵੱਖ-ਵੱਖ ਜੇਲਾਂ 'ਚੋਂ, ਜਿਸ 'ਚ ਨਾਭਾ, ਪਟਿਆਲਾ, ਸੰਗਰੂਰ, ਰੋਪੜ ਤੋਂ ਲੁਧਿਆਣਾ, ਗੁਰਦਾਸਪੁਰ ਤਕ ਦੀ ਜੇਲ ਸ਼ਾਮਲ ਹੈ, ਦੇ 17 ਦੋਸ਼ੀਆਂ ਨੂੰ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਜਿਸ ਦੇ ਚਲਦੇ ਪੰਜਾਬ ਪੁਲਸ ਮੋਹਾਲੀ ਐੱਨ. ਆਈ. ਏ. ਤੇ ਸਪੈਸ਼ਲ ਫੋਰਸ ਨੂੰ ਮੋਹਾਲੀ ਐੱਨ. ਆਈ. ਏ. ਕੋਰਟ ਕੰਪਲੈਕਸ 'ਚ ਤਾਇਨਾਤ ਕੀਤਾ ਗਿਆ। ਪੁਲਸ ਨੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਹੋਏ ਸਨ, ਜਿਸ ਦੇ ਚਲਦੇ ਮੋਹਾਲੀ ਦੇ ਪੂਰੇ ਕੋਰਟ ਕੰਪਲੈਕਸ ਨੂੰ ਪੁਲਸ ਛਾਉਣੀ 'ਚ ਤਬਦੀਲ ਕੀਤਾ ਹੋਇਆ ਹੈ। ਇਨ੍ਹਾਂ ਸਾਰਿਆਂ ਦੀ ਅਗਲੀ ਤਾਰੀਕ 22 ਮਈ ਰੱਖੀ ਗਈ ਹੈ।


Related News